ਜ਼ੀਰਕਪੁਰ (ਅਸ਼ਵਨੀ) : ਬਲਟਾਣਾ ਵਿਚ ਨਾਬਾਲਿਗ ਲੜਕਿਆਂ ਨੇ ਮਿਲ ਕੇ ਰੰਜਿਸ਼ ਤਹਿਤ ਨੌਜਵਾਨ ਦੇ ਸਿਰ ’ਤੇ ਡੰਡਿਆਂ ਅਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਕੇ ਉਸਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਬਲਟਾਣਾ ਦੇ ਗੋਵਿੰਦ ਵਿਹਾਰ ਦੇ ਰਹਿਣ ਵਾਲੇ ਵਿਜੇ ਵਜੋਂ ਹੋਈ ਹੈ। ਉਹ ਮੂਲਰੂਪ ਤੋਂ ਯੂ. ਪੀ. ਦਾ ਰਹਿਣ ਵਾਲਾ ਸੀ। ਉਥੇ ਹੀ ਪੁਲਸ ਨੇ ਸਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਨ੍ਹਾਂ ਨੂੰ ਬਾਲ ਸੁਧਾਰ ਘਰ ਭੇਜਣ ਦੇ ਹੁਕਮ ਜਾਰੀ ਕੀਤੇ ਗਏ।
ਇਹ ਵੀ ਪੜ੍ਹੋ : ਲੁਧਿਆਣਾ ਦੀ ਅਦਾਲਤ ਨੇ ਥਾਣਾ ਸ਼ਿਮਲਾਪੁਰੀ ਦੇ ASI ਨੂੰ ਸੁਣਾਈ 5 ਸਾਲ ਦੀ ਕੈਦ, ਹੈਰਾਨ ਕਰਨ ਵਾਲਾ ਹੈ ਮਾਮਲਾ
ਪਰਿਵਾਰ ਦੀ ਸ਼ਿਕਾਇਤ ’ਤੇ ਪੁਲਸ ਨੇ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਤੋਂ ਬਾਅਦ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿਚ ਪੇਸ਼ ਕੀਤਾ। ਮ੍ਰਿਤਕ ਘਰਾਂ ਵਿਚ ਪੀ. ਵੀ. ਸੀ ਦਾ ਕੰਮ ਕਰਦਾ ਸੀ। ਮ੍ਰਿਤਕ ਦੀ ਵੱਡੀ ਭੈਣ ਅਤੇ ਭਰਾ ਮੌਤ ਦੀ ਖ਼ਬਰ ਸੁਣਦਿਆਂ ਹੀ ਸਦਮੇ ਵਿਚ ਹਨ। ਬਲਟਾਣਾ ਚੌਕੀ ਇੰਚਾਰਜ ਜਸ਼ਨਪ੍ਰੀਤ ਸਿੰਘ ਨੇ ਦੱਸਿਆ ਕਿ ਪੋਸਟਮਾਰਟਮ ਕਰਵਾ ਕੇ ਲਾਸ਼ ਪਰਿਵਾਰ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵਿਚ ਵੱਡਾ ਫੇਰਬਦਲ
ਮੋਮੋਜ਼ ਵਾਲੇ ਸਟਾਲ ਤੋਂ ਚਾਕੂ ਲੈ ਕੇ ਕੱਟ ਦਿੱਤੀ ਸੀ ਜੀਭ
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਬਲਟਾਣਾ ਦੀ ਗੋਵਿੰਦ ਵਿਹਾਰ ਕਾਲੋਨੀ ਵਿਚ ਕਿਰਾਏ ’ਤੇ ਰਹਿੰਦੇ ਹਨ। ਬੀਤੇ ਦਿਨ ਹਰਮਿਲਾਪ ਨਗਰ ਰੇਲਵੇ ਫਾਟਕ ਦੇ ਕੋਲ ਕੁਝ ਲੜਕਿਆਂ ਨਾਲ ਬਹਿਸ ਹੋ ਗਈ ਸੀ। ਉਥੇ ਲੋਕਾਂ ਨੇ ਵਿਚ ਬਚਾਅ ਕਰ ਕੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਵਾ ਦਿੱਤਾ ਸੀ। ਉਥੇ ਹੀ ਦੂਸਰੇ ਗਰੁੱਪ ਦੇ ਲੜਕੇ ਵਿਜੇ ਨਾਲ ਰੰਜਿਸ਼ ਰੱਖਣ ਲੱਗੇ। ਸੋਮਵਾਰ ਦੇਰ ਸ਼ਾਮ ਵਿਜੇ ਵਧਾਵਾ ਨਗਰ ਦੀ ਮਾਰਕੀਟ ਵਿਚ ਮੋਮੋਜ਼ ਖਾਣ ਜਾ ਰਿਹਾ ਸੀ। ਮੋਮੋਜ਼ ਵੇਚਣ ਵਾਲਾ ਮੁਲਜ਼ਮ ਲੜਕਿਆਂ ਦਾ ਸਾਥੀ ਨਿਕਲਿਆ ਅਤੇ ਉਨ੍ਹਾਂ ਨੂੰ ਬੁਲਾ ਲਿਆ। ਮੁਲਜ਼ਮਾਂ ਨੇ ਡੰਡਿਆਂ ਨਾਲ ਉਸਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਇਨ੍ਹਾਂ ਵਿਚੋਂ ਇਕ ਲੜਕੇ ਨੇ ਮੋਮੋਜ਼ ਦੇ ਰਿਹੜੇ ’ਤੇ ਰੱਖੇ ਚਾਕੂ ਨਾਲ ਵਿਜੇ ਦੀ ਜੀਭ ’ਤੇ ਹਮਲਾ ਕਰਦਿਆਂ ਉਸ ਨੂੰ ਗੰਭੀਰ ਜ਼ਖਮੀ ਕਰ ਦਿੱਤਾ। ਵਿਜੇ ਬੇਹੋਸ਼ ਹੋ ਗਿਆ ਤੇ ਲੜਕੇ ਫਰਾਰ ਹੋ ਗਏ। ਵਿਜੇ ਘਰ ਨਹੀਂ ਪਹੁੰਚਿਆ ਤਾਂ ਪਰਿਵਾਰ ਭਾਲ ਕਰਦੇ ਹੋਏ ਪਹੁੰਚੇ ਤੇ ਖੂਨ ਨਾਲ ਲੱਥਪਥ ਹਾਲਤ ਵਿਚ ਵਿਜੇ ਨੂੰ ਹਸਪਤਾਲ ਲੈ ਗਏ। ਉਥੇ ਰਾਤ ਢਾਈ ਵਜੇ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ : ਰੋਡਵੇਜ਼ ਦੀ ਬੱਸ ਤੋਂ ਡਿੱਗੀ ਪੁਲਸ ਵਾਲੇ ਦੀ ਪਤਨੀ, ਗੱਲ ਕਰਨ ਗਏ ਏ. ਐੱਸ. ਆਈ. ਦੀ ਕੀਤੀ ਕੁੱਟਮਾਰ (ਵੀਡੀਓ)
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦਾ ਇਕ ਹੋਰ ਫ਼ੌਜੀ ਜਵਾਨ ਡਿਊਟੀ ਦੌਰਾਨ ਹੋਇਆ ਸ਼ਹੀਦ, ਪਰਿਵਾਰ 'ਚ ਛਾਈ ਸੋਗ ਦੀ ਲਹਿਰ
NEXT STORY