ਫਿਰੋਜ਼ਪੁਰ (ਸੰਨੀ ਚੋਪੜਾ) : ਪੰਜਾਬ ਰੋਡਵੇਜ਼ ਦੇ ਕੰਡਕਟਰ ਵੱਲੋਂ ਲੇਡੀਜ਼ ਸਵਾਰੀਆਂ ਨਾਲ ਗਲਤ ਵਿਹਾਰ ਕਰਨ ਦੀਆਂ ਅਨੇਕਾਂ ਘਟਨਾਵਾਂ ਸਾਹਮਣੇ ਆ ਚੁੱਕੀਆਂ ਹਨ। ਤਾਜ਼ਾ ਮਾਮਲਾ ਫਿਰੋਜ਼ਪੁਰ ਸ਼ਹਿਰ ਦੇ ਬੱਸ ਸਟੈਂਡ ਤੋਂ ਸਾਹਮਣੇ ਆਇਆ ਹੈ। ਜਿੱਥੇ ਇਕ ਕੰਡਕਟਰ ਵੱਲੋਂ ਪੁਲਸ ਮੁਲਾਜ਼ਮ ਦੀ ਕੁੱਟਮਾਰ ਕੀਤੀ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਏ. ਐੱਸ. ਆਈ. ਜਸਵੰਤ ਸਿੰਘ ਨੇ ਦੱਸਿਆ ਕਿ ਕੱਲ੍ਹ ਉਹ ਆਪਣੀ ਪਤਨੀ ਨੂੰ ਬੱਸ ’ਤੇ ਚੜ੍ਹਾਉਣ ਲਈ ਆਇਆ ਸੀ ਜਿਸ ਨੇ ਜਲਾਲਾਬਾਦ ਜਾਣਾ ਸੀ ਅਤੇ ਜਦੋਂ ਉਹ ਉਥੇ ਪਹੁੰਚੇ ਤਾਂ ਜਦ ਉਹ ਬੱਸ ਤੋਂ ਹੇਠਾਂ ਉਤਰਨ ਲੱਗੀ ਤਾਂ ਕੰਡਕਟਰ ਨੇ ਬੱਸ ਤੋਰ ਲਈ ਜਿਸ ਕਾਰਨ ਉਹ ਥੱਲੇ ਡਿੱਗ ਗਈ ਅਤੇ ਉਸਨੇ ਬੱਸ ਦੇ ਪਿਛਲੇ ਟਾਇਰ ਥੱਲੇ ਆ ਜਾਣਾ ਸੀ ਪਰ ਕਿਸਮਤ ਨਾਲ ਬਚਾਅ ਹੋ ਗਿਆ।
ਇਹ ਵੀ ਪੜ੍ਹੋ : ਸਤਲੁਜ ਦਰਿਆ ’ਚ ਅੱਧੀ ਰਾਤ ਨੂੰ ਅਚਾਨਕ ਵਧਿਆ ਪਾਣੀ ਦਾ ਪੱਧਰ, ਪੁਲਸ ਨੇ ਰੈਸਕਿਊ ਕੀਤੇ ਕਈ ਲੋਕ
ਇਸ ਦੌਰਾਨ ਜਦੋਂ ਉਹ ਘਰ ਵਾਪਿਸ ਆਈ ਤਾਂ ਉਸਨੇ ਘਰ ਆਕੇ ਦੱਸਿਆ ਜਦ ਦੂਸਰੇ ਦਿਨ ਉਹ ਕਡੰਕਟਰ ਨਾਲ ਗੱਲਬਾਤ ਕਰਨ ਲਈ ਬੱਸ ਸਟੈਂਡ ਪਹੁੰਚਿਆ ਤਾਂ ਪਹਿਲਾਂ ਤਾਂ ਕੰਡਕਟਰ ਅਤੇ ਡਰਾਇਵਰ ਨੇ ਉਸ ਨਾਲ ਗਾਲੀ-ਗਲੋਚ ਕੀਤਾ ਅਤੇ ਬਾਅਦ ਵਿਚ ਉਸਦੀ ਕੁੱਟਮਾਰ ਕੀਤੀ ਗਈ। ਉਸਨੇ ਮੰਗ ਕੀਤੀ ਹੈ ਕਿ ਡਰਾਇਵਰ ਅਤੇ ਕੰਡਕਟਰ ’ਤੇ ਬਣਦੀ ਕਾਰਵਾਈ ਕੀਤੀ ਜਾਵੇ। ਫਿਲਹਾਲ ਇਸ ਸਬੰਧੀ ਦੂਜੀ ਧਿਰ ਦਾ ਪੱਖ ਸਾਹਮਣੇ ਨਹੀਂ ਆ ਸਕਿਆ ਹੈ।
ਇਹ ਵੀ ਪੜ੍ਹੋ : ਵਿਆਹ ਦੀਆਂ ਖੁਸ਼ੀਆਂ ਸੋਗ ’ਚ ਬਦਲੀਆਂ, ਵਿਆਹ ਲਈ ਸ਼ਾਪਿੰਗ ਕਰਨ ਨਿਕਲੇ 3 ਭਰਾ ਹੋਏ ਲਾਪਤਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੜਕ ਹਾਦਸੇ ’ਚ ਔਰਤ ਦੀ ਮੌਤ, ਟਰੱਕ ਚਾਲਕ ਖ਼ਿਲਾਫ ਮਾਮਲਾ ਦਰਜ
NEXT STORY