ਜਗਰਾਓਂ,(ਮਾਲਵਾ)- ਐੱਨ. ਈ. ਈ. ਟੀ. ’ਚ ਵਧੀਆ ਨੰਬਰ ਨਾ ਆਉਣ ਕਾਰਣ ਪ੍ਰੇਸ਼ਾਨ ਹੋਈ ਵਿਦਿਆਰਥਣ ਵਲੋਂ ਖੁਦਕੁਸ਼ੀ ਕੀਤੇ ਜਾਣ ਦਾ ਸਮਾਚਾਰ ਹੈ । ਐੱਸ. ਐੱਚ. ਓ. ਨਿਧਾਨ ਸਿੰਘ ਅਨੁਸਾਰ 18 ਸਾਲਾ ਵਿਦਿਆਰਥਣ ਮਾਨਸੀ ਪੁੱਤਰੀ ਜਗਦੀਸ਼ਪਾਲ ਦੇ ਐੱਨ. ਈ. ਈ. ਟੀ. ’ਚ ਨੰਬਰ ਘੱਟ ਆਉਣ ਤੋਂ ਪ੍ਰੇਸ਼ਾਨ ਸੀ, ਜਦੋਂ ਉਸ ਦੇ ਮਾਤਾ-ਪਿਤਾ ਬਾਜ਼ਾਰ ਗਏ ਸਨ ਤਾਂ ਮਾਨਸੀ ਨੇ ਆਪਣੇ ਪੜ੍ਹਾਈ ਵਾਲੇ ਕਮਰੇ ਵਿਚ ਪੱਖੇ ਨਾਲ ਫਾਹ ਲੈ ਲਿਆ।
ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਜਗਦੀਸ਼ਪਾਲ ਦੇ ਬਿਆਨਾਂ ’ਤੇ 174 ਦੀ ਕਾਰਵਾਈ ਕੀਤੀ ਗਈ ਹੈ। ਮ੍ਰਿਤਕ ਦੀ ਲਾਸ਼ ਦਾ ਸਿਵਲ ਹਸਪਤਾਲ ਜਗਰਾਓਂ ਤੋਂ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਦੇ ਪਿਤਾ ਨੇ ਦੱਸਿਆ ਕਿ ਮਾਨਸੀ ਨੇ ਜਿੱਥੇ 10ਵੀਂ ਦੇ ਵਿਚ ਪੰਜਾਬ ਪੱਧਰ ਟਾਪ ਕੀਤਾ, ਉੱਥੇ 12ਵੀਂ ’ਚ ਤਹਿਸੀਲ ਪੱਧਰ ’ਤੇ ਟਾਪ ’ਤੇ ਰਹੀ ਸੀ।
ਮੋਗਾ 'ਚ ਦੇਰ ਰਾਤ ਕਬਾੜੀ ਦੀ ਦੁਕਾਨ 'ਚ ਲੱਗੀ ਭਿਆਨਕ ਅੱਗ
NEXT STORY