ਲੁਧਿਆਣਾ, (ਵਿੱਕੀ)– ਪ੍ਰਤੀਯੋਗੀ ਪ੍ਰੀਖਿਆ ਜੇ. ਈ. ਈ. ਮੇਨ ਨੂੰ ਸਾਲ ਵਿਚ 4 ਵਾਰ ਆਯੋਜਿਤ ਕਰਨ ਦੀ ਮਨਜ਼ੂਰੀ ਦੇਣ ਤੋਂ ਬਾਅਦ, ਹੁਣ ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਮੈਡੀਕਲ ਕਾਲਜਿਜ਼ ਵਿਚ ਐੱਮ. ਬੀ. ਬੀ. ਐੱਸ. ਅਤੇ ਬੀ. ਡੀ. ਐੱਸ. ਦੇ ਦਾਖਲੇ ਲਈ ਹੋਣ ਵਾਲੇ ਨੈਸ਼ਨਲ ਅਲਿਜੀਬਿਲਟੀ-ਕਮ ਐਂਟਰੈਂਸ ਟੈਸਟ (ਨੀਟ) ਵੀ ਸਾਲ ਵਿਚ 2 ਵਾਰ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਭਾਵੇਂ ਇਸ ਸਬੰਧ ਵਿਚ ਕੋਈ ਅਧਿਕਾਰਕ ਪੁਸ਼ਟੀ ਨਹੀਂ ਹੋਈ ਹੈ ਪਰ ਜਾਣਕਾਰੀ ਅਨੁਸਾਰ ਸਾਲ ਵਿਚ 2 ਵਾਰ ਨੀਟ ਪ੍ਰੀਖਿਆ ਦੇ ਆਯੋਜਨ ਲਈ ਸਿੱਖਿਆ ਮੰਤਰਾਲਾ ਨੂੰ ਪੱਤਰ ਲਿਖਿਆ ਹੈ। ਇਸ ਸਬੰਧ ਵਿਚ ਅੰਤਿਮ ਫੈਸਲਾ ਕੇਂਦਰ ਸਰਕਾਰ ਦਾ ਹੀ ਹੋਵੇਗਾ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਮੈਡੀਕਲ ਕਾਲਜਾਂ ਵਿਚ ਅਡਮੀਸ਼ਨ ਲੈਣ ਵਾਲੇ ਵਿਦਿਆਰਥੀਆਂ ਲਈ ਇਹ ਇਕ ਵੱਡਾ ਰਾਹਤ ਭਰਿਆ ਕਦਮ ਹੋ ਸਕਦਾ ਹੈ।
ਵਿਦਿਆਰਥੀਆਂ ਦਾ ਤਣਾਅ ਘੱਟ ਕਰਨ ਦਾ ਯਤਨ
ਇਕ ਅਧਿਕਾਰੀ ਦੀ ਮੰਨੀਏ ਤਾਂ ਇਨ੍ਹਾਂ ਵੱਡੀਆਂ ਪ੍ਰਤੀਯੋਗੀ ਪ੍ਰੀਖਿਆਵਾਂ ਨੂੰ ਦਿੰਦੇ ਹੋਏ ਵਿਦਿਆਰਥੀ ਬਹੁਤ ਹੀ ਤਣਾਅ ’ਚੋਂ ਗੁਜ਼ਰਦੇ ਹਨ। ਜੇਕਰ ਪ੍ਰੀਖਿਆ ਸਾਲ ਵਿਚ ਇਕ ਵਾਰ ਤੋਂ ਜ਼ਿਆਦਾ ਆਯੋਜਿਤ ਕੀਤੀ ਜਾਵੇ ਤਾਂ ਵਿਦਿਆਰਥੀਆਂ ਦਾ ਤਣਾਅ ਕੁਝ ਘੱਟ ਹੋਵੇਗਾ।
ਜੇਕਰ ਨੀਟ ਸਾਲ ਵਿਚ ਦੋ ਵਾਰ ਆਯੋਜਿਤ ਹੁੰਦਾ ਹੈ ਤਾਂ ਇਹ ਬੱਚਿਆਂ ਲਈ ਚੰਗਾ ਕਦਮ ਹੋਵੇਗਾ। ਇਸ ਦੇ ਨਾਲ ਬੱਚਿਆਂ ਨੂੰ ਤਿਆਰੀ ਦਾ ਭਰਪੂਰ ਮੌਕਾ ਮਿਲੇਗਾ। ਜੋ ਬੱਚੇ ਪਹਿਲੀ ਵਾਰ ਪ੍ਰੀਖਿਆ ’ਚ ਸਫਲ ਨਹੀਂ ਹੋ ਪਾਉਂਦੇ, ਉਹ ਦੂਜੀ ਵਾਰ ਪ੍ਰੀਖਿਆ ਲਈ ਤਿਆਰ ਕਰ ਸਕਦੇ ਹਨ।
-ਤੇਜਪ੍ਰੀਤ ਸਿੰਘ, ਡਾਇਰੈਕਟਰ ਸਾਇੰਸ ਵਿੰਗ, ਐਜੂਸਕੇਅਰ
2021 ’ਚ ਵਿਕਾਸ ਦੀਆਂ ਵੱਡੀਆਂ ਪੁਲਾਂਘਾ ਪੁੱਟੇਗਾ ਹੁਸ਼ਿਆਰਪੁਰ : ਸੁੰਦਰ ਸ਼ਾਮ ਅਰੋੜਾ
NEXT STORY