ਨਾਭਾ (ਰਾਹੁਲ) : ਨਾਭਾ ਦੇ ਪਿੰਡ ਛੱਜੂਭੱਟ 'ਚ ਨੂੰ ਸਹੁਰਾ ਪਰਿਵਾਰ ਵਲੋਂ ਵਿਆਹੁਤਾ ਨੂੰ ਅੱਗ ਲਗਾ ਕੇ ਸਾੜਨ ਦਾ ਮਾਮਲਾ ਸਾਹਮਣੇ ਆਇਆ ਹੈ।
ਜਾਣਕਾਰੀ ਮੁਤਾਬਕ ਰਜਨੀ ਦਾ ਵਿਆਹ ਡੇਢ ਸਾਲ ਪਹਿਲਾਂ ਹੋਇਆ ਸੀ। ਵਿਆਹ ਤੋਂ ਥੋੜ੍ਹੇ ਸਮੇਂ ਬਾਅਦ ਹੀ ਸਹੁਰਿਆਂ ਨੇ ਉਸ ਕੋਲੋਂ ਪੈਸਿਆਂ ਤੇ ਮੋਟਸਾਈਕਲ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ, ਜਦ ਰਜਨੀ ਨੇ ਉਨ੍ਹਾਂ ਦੀ ਇਹ ਮੰਗ ਪੂਰੀ ਨਹੀਂ ਕੀਤੀ ਤਾਂ ਸਹੁਰਾ ਪਰਿਵਾਰ ਨੇ ਰਜਨੀ ਨੂੰ ਪੈਟਰੋਲ ਪਾ ਕੇ ਅੱਗ ਲਗਾ ਦਿੱਤੀ। ਜਿਸ ਨੂੰ ਇਲਾਜ਼ ਲਈ ਪਹਿਲਾਂ ਤਾਂ ਨੇੜੇ ਦੇ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਪਰ ਹਾਲਤ ਗੰਭੀਰ ਹੋਣ ਕਾਰਨ ਡਾਕਟਰਾਂ ਨੇ ਉਸ ਨੂੰ ਚੰਡੀਗੜ੍ਹ ਰੈਫਰ ਕਰ ਦਿੱਤਾ, ਜਿਥੇ ਉਸ ਦਾ ਇਲਾਜ ਚੱਲ ਰਿਹਾ ਹੈ।
IPS ਮਹਿਲਾ ਅਫਸਰ ਨੇ ਬਦਲਿਆ ਥਾਣੇ ਦਾ ਮਾਹੌਲ, ਮੁਲਾਜ਼ਮਾਂ ਨਾਲ ਖੇਡਿਆ ਮੈਚ
NEXT STORY