ਟਾਂਡਾ (ਵਰਿੰਦਰ ਪੰਡਤ, ਜਸਵਿੰਦਰ, ਮੋਮੀ) : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਤ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਤੋਂ ਸਜਾਇਆ ਨਗਰ ਕੀਰਤਨ ਅੱਜ ਗੁਰਦੁਆਰਾ ਤਪ ਸਥਾਨ ਟਾਂਡਾ ਪੁੱਜਿਆ ਹੈ। ਅੱਜ ਸਵੇਰੇ ਟਾਂਡਾ 'ਚ ਪੁੱਜਣ 'ਤੇ ਹਜ਼ਾਰਾਂ ਸੰਗਤਾਂ ਨੇ ਫੁੱਲਾਂ ਦੀ ਵਰਖਾ ਨਾਲ ਨਗਰ ਕੀਰਤਨ ਦਾ ਸਵਾਗਤ ਕੀਤਾ। ਪੰਜ ਪਿਆਰਿਆਂ ਦੀ ਅਗਵਾਈ 'ਚ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛੱਤਰ ਛਾਇਆ 'ਚ ਸਜਾਏ ਗਏ ਇਸ ਨਗਰ ਕੀਰਤਨ ਦੌਰਾਨ ਪਾਲਕੀ ਫੁੱਲਾਂ ਨਾਲ ਸਜਾਈ ਗਈ ਹੈ। ਨਗਰ ਕੀਰਤਨ ਦਾ ਖੁੱਡਾ, ਕੁਰਾਲਾ, ਹਰਸਿਪਿੰਡ ਮੋੜ, ਮੂਨਕਾ ਪਿੰਡ, ਦਾਰਾਪੁਰ ਬਾਈਪਾਸ, ਡੇਰਾ ਬਾਬਾ ਬਲੰਵਤ ਸਿੰਘ ਦਾਰਾਪੁਰ, ਜੀ. ਆਰ. ਡੀ. ਸਕੂਲ, ਗੁਰੂ ਨਾਨਕ ਨਗਰ ਰਸੂਲਪੁਰ, ਬਿਜਲੀ ਘਰ ਚੌਂਕ 'ਚ ਸੰਗਤਾ ਨੇ ਨਗਰ ਕੀਰਤਨ ਦਾ ਸਵਾਗਤ ਕੀਤਾ।

ਇਸ ਦੌਰਾਨ ਸੰਤ ਬਾਬਾ ਗੁਰਦਿਆਲ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਡੇਰੇ ਦੇ ਸੇਵਾਦਾਰਾਂ ਨੇ ਸੰਗਤਾਂ ਲਈ ਲੰਗਰ ਲਗਾਇਆ। ਆਖਰ 'ਚ ਪੁੱਜੀ ਸੰਗਤ ਦਾ ਸੇਵਾਦਾਰ ਗੁਰਦੀਪ ਸਿੰਘ ਨੇ ਧੰਨਵਾਦ ਕੀਤਾ ਗਿਆ ਅਤੇ ਪੰਜ ਪਿਅਰਿਆਂ ਅਤੇ ਸੇਵਾਦਾਰ ਸਿੰਘਾਂ ਨੂੰ ਸਿਰਪਾਓ ਭੇਂਟ ਕੀਤਾ ਗਿਆ। ਡੇਰਾ ਬਾਬਾ ਬਲਵੰਤ ਸਿੰਘ 'ਚ ਠਹਿਰਾਅ ਦੇ ਬਾਅਦ ਨਗਰ ਕੀਰਤਨ ਆਪਣੀ ਅਗਲੀ ਮੰਜ਼ਲ ਲਈ ਰਵਾਨਾ ਹੋਇਆ। ਅਰਦਾਸ ਉਪਰੰਤ ਨਗਰ ਕੀਰਤਨ ਅਗਲੇ ਪੜਾਅ ਲਈ ਬੋਲੇ ਸੋ ਨਿਹਾਲ' ਦੇ ਜੈਕਾਰਿਆਂ ਨਾਲ ਰਵਾਨਾ ਹੋਇਆ।




ਲੁਧਿਆਣਾ : ਰੇਤ ਮਾਫੀਆ 'ਤੇ ਛਾਪਾ ਮਾਰਨ ਗਈ ਮਾਈਨਿੰਗ ਟੀਮ 'ਤੇ ਹਮਲਾ
NEXT STORY