ਭਿੱਖੀਵਿੰਡ/ਬੀੜ ਸਾਹਿਬ, (ਭਾਟੀਆ, ਬਖਤਾਵਰ, ਲਾਲੂ ਘੁੰਮਣ)- ਨਗਰ ਪੰਚਾਇਤ ਭਿੱਖੀਵਿੰਡ ਦੀ ਵਾਰਡ ਨੰਬਰ 2 ਦੀ ਖਾਲੀ ਹੋਈ ਐੱਮ. ਸੀ. ਦੀ ਸੀਟ ਲਈ ਹੋਈ ਚੋਣ 'ਚ ਪਰਮਜੀਤ ਸਿੰਘ ਬਿਨਾਂ ਮੁਕਾਬਲਾ ਐੱਮ. ਸੀ. ਜੇਤੂ ਕਰਾਰ ਦਿੱਤੇ ਗਏ ਹਨ। ਇਸ ਮੌਕੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਉੁਨ੍ਹਾਂ ਦੇ ਗ੍ਰਹਿ ਵਿਖੇ ਪੁੱਜੇ ਤੇ ਉਨ੍ਹਾਂ ਨੂੰ ਜਿੱਤ ਦੀ ਵਧਾਈ ਦਿੱਤੀ।
ਜ਼ਿਕਰਯੋਗ ਹੈ ਕਿ ਨਗਰ ਕੌਂਸਲ ਭਿੱਖੀਵਿੰਡ ਦੀਆਂ ਸਾਲ 2015 'ਚ ਹੋਈਆਂ ਚੋਣਾਂ ਤੋਂ ਬਾਅਦ ਕੁਝ ਸਮਾਂ ਪਹਿਲਾਂ ਵਾਰਡ ਨੰਬਰ 2 ਦੇ ਉਮੀਦਵਾਰ ਵਰਿੰਦਰ ਸਿੰਘ ਗੋਰਾ ਦੀ ਮੌਤ ਹੋ ਜਾਣ ਕਾਰਨ ਇਹ ਸੀਟ ਖਾਲੀ ਹੋਈ ਸੀ। ਜਿਸ ਸਬੰਧੀ ਚੋਣ ਕਮਿਸ਼ਨ ਵੱਲੋਂ ਇਸ ਸੀਟ 'ਤੇ ਚੋਣ ਕਰਵਾਉਣ ਦੇ ਹੁਕਮ ਦਿੱਤੇ ਸਨ। ਇਸ ਚੋਣ ਲਈ ਤਹਿਸੀਲਦਾਰ ਪੱਟੀ ਬਤੌਰ ਰਿਟਰਨਿੰਗ ਅਫਸਰ ਨਿਯੁਕਤ ਕੀਤੇ ਗਏ ਸਨ। ਇਸ ਐੱਮ. ਸੀ. ਸੀਟ ਲਈ ਕੁੱਲ ਚਾਰ ਉਮੀਦਵਾਰਾਂ ਵੱਲੋਂ ਚੋਣ ਲੜਨ ਲਈ ਕਾਗਜ਼ ਦਾਖਲ ਕੀਤੇ ਗਏ ਸਨ। ਤਿੰਨ ਉਮੀਦਵਾਰਾਂ ਦੇ ਕਾਗਜ਼ ਗਲਤ ਪਾਏ ਜਾਣ ਕਾਰਨ ਇਕੱਲੇ ਪਰਮਜੀਤ ਸਿੰਘ ਹੀ ਇਸ ਚੋਣ ਮੈਦਾਨ 'ਚ ਰਹਿ ਗਏ ਸਨ। ਅੱਜ ਉਨ੍ਹਾਂ ਨੂੰ ਜੇਤੂ ਉਮੀਦਵਾਰ ਵਜੋਂ ਐਲਾਨ ਕਰਨ ਤੇ ਜੇਤੂ ਸਰਟੀਫਿਕੇਟ ਮਿਲਣ ਦੇ ਨਾਲ ਕਾਂਗਰਸ ਪਾਰਟੀ ਨਾਲ ਸਬੰਧਤ ਆਗੂਆਂ ਤੇ ਉਨ੍ਹਾਂ ਦੇ ਸਮਰਥਕਾਂ 'ਚ ਖੁਸ਼ੀ ਦੀ ਲਹਿਰ ਦੌੜ ਗਈ। ਨਵੇਂ ਬਣੇ ਕੌਂਸਲਰ ਪਰਮਜੀਤ ਸਿੰਘ ਨੇ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਦੀ ਹਾਜ਼ਰੀ 'ਚ ਵਾਅਦਾ ਕੀਤਾ ਕਿ ਉਹ ਵਾਰਡ ਦੇ ਵਿਕਾਸ ਕੰਮਾਂ ਨੂੰ ਪੂਰੀ ਤਨਦੇਹੀ ਨਾਲ ਕੰਮ ਕਰਨਗੇ।
ਇਸ ਮੌਕੇ ਡੀ. ਐੱਸ. ਪੀ. ਸੁਲੱਖਣ ਸਿੰਘ ਮਾਨ ਭਿੱਖੀਵਿੰਡ, ਰਾਜਵੰਤ ਸਿੰਘ ਪਹੂਵਿੰਡ, ਜ਼ਿਲਾ ਮੀਤ ਪ੍ਰਧਾਨ ਬੱਬੂ ਸ਼ਰਮਾ, ਨਗਰ ਕਮੇਟੀ ਪ੍ਰਧਾਨ ਕ੍ਰਿਸ਼ਨਪਾਲ ਜੱਜ, ਜ਼ਿਲਾ ਜਨਰਲ ਸਕੱਤਰ ਇੰਦਰਬੀਰ ਸਿੰਘ ਪਹੂਵਿੰਡ, ਸਰਪੰਚ ਗੁਰਮੁਖ ਸਿੰਘ ਸਾਂਡਪੁਰਾ, ਸ਼ਹਿਰੀ ਪ੍ਰਧਾਨ ਬਿੱਲਾ ਚੋਪੜਾ, ਯਾਦਵਿੰਦਰ ਸਿੰਘ ਸਿੱਧੂ, ਸਰਬਜੀਤ ਸਿੰਘ ਡਲੀਰੀ, ਡਾ. ਤਰਸੇਮ ਸਿੰਘ ਲਖਨਪਾਲ, ਵਰਿੰਦਰਬੀਰ ਸਿੰਘ ਗਿੱਲ ਕਾਜੀਚੱਕ, ਦੀਪਕ ਆੜ੍ਹਤੀਆ, ਗੁਰਜੀਤ ਸਿੰਘ ਘੁਰਕਵਿੰਡੀਆ, ਸਰਪੰਚ ਦਿਲਬਾਗ ਸਿੰਘ ਸਿੱਧਵਾ, ਕਰਤਾਰ ਸਿੰਘ ਨੰਬਰਦਾਰ ਬਲੇਰ, ਸ਼ੇਰਾ ਬਲੇਰ, ਬਲਜੀਤ ਸਿੰਘ ਫਰੰਦੀਪੁਰ, ਸਰਪੰਚ ਹਰਿ ਜੀ ਸਿੰਘਪੁਰਾ, ਡਾ. ਆਗਿਆਪਾਲ ਪਾਸੀ, ਸੱਚਾ ਸਿੰਘ ਕਾਲੇ, ਮਿੰਟੂ ਮਹਿਤਾ, ਬਾਊ ਕੱਪੜੇ ਵਾਲੇ, ਪੀ. ਏ. ਕੰਵਲ ਭੁੱਲਰ, ਜੱਗਾ ਘੁਰਕਵਿੰਡੀਆ, ਗੁਰਸ਼ਿੰਦਰ ਸ਼ਿੰਦਾ ਵੀਰਮ, ਬਿੱਟੂ ਗਿੱਲ, ਬਿਕਰ ਸਿੰਘ, ਸਾਬਕਾ ਸਰਪੰਚ ਨਰਿੰਦਰ ਸਿੰਘ, ਪ੍ਰਧਾਨ ਬਾਵਾ ਸਿੰਘ ਆਦਿ ਹਾਜ਼ਰ ਸਨ।
ਬਠਿੰਡਾ 'ਚ ਬਣੇਗਾ ਫੂਡ ਪ੍ਰੋਸੈਸਿੰਗ ਬਾਰੇ ਬਿਜ਼ਨੈੱਸ ਸਿਖਲਾਈ ਕੇਂਦਰ : ਹਰਸਿਮਰਤ
NEXT STORY