ਚੀਮਾ ਮੰਡੀ (ਬੇਦੀ) — ਸਥਾਨਕ ਨਗਰ ਪੰਚਾਇਤ ਦੀ ਪਲੇਠੀ ਮੀਟਿੰਗ ਨਗਰ ਪੰਚਾਇਤ ਦੇ ਪ੍ਰਧਾਨ ਅਵਤਾਰ ਸਿੰਘ ਤਾਰੀ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ 'ਚ ਵੱਖ-ਵੱਖ ਮਤੇ ਸਰਬਸੰਮਤੀ ਨਾਲ ਪਾਸ ਕੀਤੇ ਗਏ। ਪਹਿਲੇ ਮਤੇ ਦੌਰਾਨ ਵਾਰਡ ਨੰਬਰ 13 ਦੇ ਐੱਮ. ਸੀ. ਬਲਵੀਰ ਸਿੰਘ ਨੂੰ ਸਥਾਨਕ ਬਲਰਾਮ ਕ੍ਰਿਸ਼ਨ ਗਉਸ਼ਾਲਾ ਦਾ ਪ੍ਰਧਾਨ ਚੁਣਿਆ ਗਿਆ। ਜ਼ਿਕਰਯੋਗ ਹੈ ਕਿ ਇਸ ਗਊਸ਼ਾਲਾ ਦੇ ਪਹਿਲੇ ਪ੍ਰਧਾਨ ਬਿਰਜ ਲਾਲ ਨੇ ਵਡੇਰੀ ਉਮਰ ਕਾਰਨ ਆਪਣੀ ਸਿਹਤ ਠੀਕ ਨਾ ਹੋਣ ਕਾਰਨ ਆਪਣਾ ਅਸਤੀਫ਼ਾ ਨਗਰ ਪੰਚਾਇਤ ਨੂੰ ਸੌਂਪ ਦਿੱਤਾ ਸੀ ਤੇ ਇਸ ਅਸਤੀਫ਼ੇ ਨੂੰ ਨਗਰ ਪੰਚਾਇਤ ਨੇ ਪ੍ਰਵਾਨ ਕਰਕੇ ਗਊਸ਼ਾਲਾ ਦਾ ਨਵਾਂ ਪ੍ਰਧਾਨ ਬਲਵੀਰ ਸਿੰਘ ਨੂੰ ਬਣਾ ਦਿੱਤਾ ਹੈ। ਇਸ ਮੀਟਿੰਗ ਦੌਰਾਨ ਨਗਰ ਪੰਚਾਇਤ ਵੱਲੋਂ ਕਸਬੇ 'ਚ ਸਫ਼ਾਈ ਮੁਹਿੰਮ ਚਲਾਉਣ ਤੇ ਕਸਬੇ 'ਚ ਕੁੱਝ ਗਲੀਆਂ ਨਾਲੀਆਂ ਬਨਾਉਣ ਦੇ ਮਤੇ ਵੀ ਪਾਏ ਗਏ। ਇਸ ਤੋਂ ਇਲਾਵਾ ਕਸਬੇ ਦੀਆਂ ਸਟਰੀਟ ਲਾਇਟਾਂ ਦਾ ਠੇਕਾ ਕਿਸੇ ਇਕ ਕੰਪਨੀ ਨੂੰ ਦੇਣ ਦਾ ਮਤਾ ਵੀ ਪਾਸ ਕੀਤਾ ਗਿਆ ਤਾਂ ਕਿ ਸਟਰੀਟ ਲਾਇਟਾਂ ਠੀਕ ਢੰਗ ਨਾਲ ਚੱਲ ਸਕਣ।
ਇਸ ਮੌਕੇ ਪ੍ਰਧਾਨ ਅਵਤਾਰ ਸਿੰਘ ਤਾਰੀ,ਨਗਰ ਪੰਚਾਇਤ ਮੈਂਬਰ,ਸਤਿਗੁਰ ਸਿੰਘਵਾਲੀਆ,ਬਲਵੀਰ ਸਿੰਘ ,ਸੱਤਨਰਾਇਣ ਦਾਸ,ਜਗਸੀਰ ਸਿੰਘ ਤੇ ਹੋਰ ਆਗੂ ਸ਼ਾਮਲ ਸਨ।
ਪੁਲਸ ਸਾਂਝ ਕੇਂਦਰ ਕਰਮੀਆਂ ਨੇ ਲਗਾਇਆ ਖੂਨਦਾਨ ਕੈਂਪ
NEXT STORY