ਸ੍ਰੀ ਮੁਕਤਸਰ ਸਾਹਿਬ (ਤਨੇਜਾ, ਖੁਰਾਣਾ) : ਨੋਇਡਾ ਫਿਲਮ ਸਿਟੀ ਵਿਖੇ ਹੋਏ ਮਿਸ ਇੰਡੀਆ ਸੁਪਰ ਮਾਡਲ ਮੁਕਾਬਲੇ 2023 ਵਿੱਚ ਭਾਗ ਲੈ ਕੇ ਮੁਕਤਸਰ ਦਾ ਨਾਮ ਰੌਸ਼ਨ ਕਰਨ ਵਾਲੀ ਅਤੇ ਮਿਸ ਬਿਊਟੀਫੁੱਲ ਸਮਾਈਲ ਇੰਡੀਆ ਦਾ ਖਿਤਾਬ ਜਿੱਤ ਕੇ ਵਾਪਸ ਪਰਤਣ ’ਤੇ ਜੱਦੀ ਸ਼ਹਿਰ ਵਿਖੇ ਨਾਮਿਆ ਮਿੱਡਾ ਦਾ ਸਾਨਦਾਰ ਸਵਾਗਤ ਕੀਤਾ ਗਿਆ। ਇਸ ਮੌਕੇ ਪ੍ਰੈੱਸ ਕਾਨਫਰੰਸ ਦੌਰਾਨ ਨਾਮਿਆ ਮਿੱਡਾ ਨੇ ਕਿਹਾ ਕਿ ਉਹ ਫਿਲਮ ਲਾਈਨ ’ਚ ਆਪਣਾ ਕਰੀਅਰ ਬਣਾਉਣਾ ਚਾਹੁੰਦੀ ਹੈ ਤੇ ਆਪਣੇ ਸਹਿਰ ਦਾ ਨਾਂ ਰੌਸ਼ਨ ਕਰਨਾ ਚਾਹੁੰਦੀ ਹੈ। ਉਹ ਇਸ ਤੋਂ ਪਹਿਲਾਂ ਮਿਸਟਰ ਅਤੇ ਮਿਸ ਆਲ ਇੰਡੀਆ ਮੁਕਾਬਲੇ ਵਿੱਚ ਸੈਕਿੰਡ ਰਨਰ-ਅੱਪ ਰਹਿ ਚੁੱਕੀ ਹੈ। ਉਦੋਂ ਤੋਂ ਉਸ ਨੇ ਇਸ ਲਾਈਨ ਵਿਚ ਅੱਗੇ ਵਧਣ ਦਾ ਮਨ ਬਣਾਇਆ ਤੇ ਪਰਿਵਾਰਕ ਮੈਂਬਰਾਂ ਦੀ ਮਦਦ ਨਾਲ ਉਹ ਅੱਜ ਇਸ ਮੁਕਾਮ ਤੱਕ ਪਹੁੰਚੀ ਹੈ।
ਇਹ ਵੀ ਪੜ੍ਹੋ- CM ਮਾਨ ਨੇ ਅਮਿਤ ਸ਼ਾਹ ਨੂੰ ਲਿਖੀ ਚਿੱਠੀ, ਬੇਅਦਬੀ ਨਾਲ ਜੁੜੇ ਅਹਿਮ ਬਿੱਲਾਂ 'ਤੇ ਰਾਸ਼ਟਰਪਤੀ ਤੋਂ ਮੰਗੀ ਮਨਜ਼ੂਰੀ
ਨਾਮਿਆ ਨੇ ਕਿਹਾ ਕਿ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਦੇ ਨਾਲ-ਨਾਲ ਪੜ੍ਹਾਈ ’ਤੇ ਧਿਆਨ ਦੇਣਾ ਵੀ ਬਹੁਤ ਜ਼ਰੂਰੀ ਹੈ। ਇਸ ਲਈ ਉਹ ਦੋਵਾਂ ’ਚ ਪੂਰਾ ਤਾਲਮੇਲ ਕਰਕੇ ਚੱਲ ਰਹੀ ਹੈ। ਨਾਮਿਆ ਨੇ ਹੋਰ ਕੁੜੀਆਂ ਨੂੰ ਵੀ ਆਪਣੇ ਮਾਪਿਆਂ ਦੇ ਸਹਿਯੋਗ ਨਾਲ ਅੱਗੇ ਵਧ ਕੇ ਆਪਣੀ ਪ੍ਰਤਿਭਾ ਦਿਖਾਉਣ ’ਤੇ ਜ਼ੋਰ ਦਿੱਤਾ। ਦੱਸ ਦੇਈਏ ਕਿ ਨਾਮਿਆ ਟਿੱਬੀ ਸਾਹਿਬ ਰੋਡ ਵਾਸੀ ਸੰਜੀਵ ਕੁਮਾਰ ਮਿੱਡਾ ਦੀ ਕੁੜੀ ਹੈ। ਇਸ ਮੌਕੇ ਨਾਮਿਆ ਦੀ ਮਾਤਾ ਸੰਗੀਤਾ ਮਿੱਡਾ ਅਤੇ ਪਿਤਾ ਸੰਜੀਵ ਕੁਮਾਰ ਮਿੱਡਾ ਨੇ ਕਿਹਾ ਕਿ ਉਨ੍ਹਾਂ ਨੂੰ ਆਪਣੀ ਕੁੜੀ ’ਤੇ ਮਾਣ ਹੈ ਅਤੇ ਉਹ ਆਪਣੀ ਧੀ ਦਾ ਪੂਰਾ ਸਹਿਯੋਗ ਕਰ ਰਹੇ ਹਨ, ਤਾਂ ਜੋ ਉਹ ਆਪਣੇ ਸੁਪਨੇ ਪੂਰੇ ਕਰ ਸਕੇ।
ਇਹ ਵੀ ਪੜ੍ਹੋ- ਚੋਰੀ ਦੀਆਂ ਵਾਰਦਾਤਾਂ ਤੋਂ ਦੁਖ਼ੀ ਸਕੂਲ ਅਧਿਆਪਕ, ਗੇਟ 'ਤੇ ਸਲਿੱਪ ਲਗਾ ਚੋਰਾਂ ਨੂੰ ਕੀਤੀ ਇਹ ਅਪੀਲ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।
ਦੋਆਬਾ ਵਾਸੀਆਂ ਨੂੰ ਕਾਲਾ ਸੰਘਿਆਂ ਡਰੇਨ ਦੇ ਪ੍ਰਦੂਸ਼ਣ ਤੋਂ ਮਿਲੇਗੀ ਵੱਡੀ ਰਾਹਤ
NEXT STORY