ਫਤਿਹਗੜ੍ਹ ਸਾਹਿਬ (ਟਿਵਾਣਾ) - ਸ਼ੋਮਣੀ ਕਮੇਟੀ ਦੇ ਮੈਂਬਰ ਜਥੇ. ਕਰਨੈਲ ਸਿੰਘ ਪੰਜੋਲੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਪੱਤਰ ਲਿਖ ਕੇ ਪੁਰਜ਼ੋਰ ਮੰਗ ਕੀਤੀ ਹੈ ਕਿ ਫਿਲਮ 'ਨਾਨਕ ਸ਼ਾਹ ਫਕੀਰ' ਦੇ ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਨੂੰ ਸਿੱਖ ਪੰਥ 'ਚੋਂ ਛੇਕਿਆ ਜਾਵੇ ਕਿਉਂਕਿ ਇਸ ਫਿਲਮ 'ਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਪਾਬੰਦੀ ਲਾਉਣ ਦੇ ਬਾਵਜੂਦ ਵੀ ਫਿਲਮ ਦੇ ਨਿਰਦੇਸ਼ਕ ਹਰਿੰਦਰ ਨੇ ਇਸ ਫਿਲਮ ਨੂੰ 13 ਅਪ੍ਰੈਲ ਨੂੰ ਰਿਲੀਜ਼ ਕਰਨ ਦਾ ਐਲਾਨ ਕੀਤਾ ਹੈ, ਜੋ ਕਿ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਪਹਿਲਾ ਦਿੱਤੇ ਗਏ ਉਨ੍ਹਾਂ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜਿਸ ਵਿਚ ਕਿਹਾ ਗਿਆ ਸੀ ਕਿ ਕੋਈ ਵੀ ਵਿਅਕਤੀ 10 ਗੁਰੂ ਸਾਹਿਬਾਨ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਦਾ ਨਾਟਕ ਜਾਂ ਫਿਲਮਾਂ ਵਿਚ ਸਰੀਰਕ ਰੂਪ ਵਿਚ ਕੋਈ ਵੀ ਰੋਲ ਨਹੀਂ ਕਰ ਸਕੇਗਾ ਪਰ 'ਨਾਨਕ ਸ਼ਾਹ ਫਕੀਰ' ਫਿਲਮ ਬਣਾਉਣ ਸਮੇਂ ਸਿੱਕਾ ਨੇ ਉਹ ਗੁਨਾਹ ਕੀਤੇ ਹਨ, ਜਿਨ੍ਹਾਂ ਦੀ ਗੁਰਮਤਿ ਮਰਿਆਦਾ ਆਗਿਆ ਨਹੀਂ ਦਿੰਦੀ।
ਜਥੇ. ਪੰਜੋਲੀ ਨੇ ਕਿਹਾ ਕਿ ਹੁਣ ਜਦੋਂ ਸ੍ਰੀ ਅਕਾਲ ਤਖਤ ਸਾਹਿਬ ਨੇ ਉਕਤ ਫਿਲਮ ਚਲਾਉਣ 'ਤੇ ਪਾਬੰਦੀ ਲਾ ਦਿੱਤੀ ਹੈ ਤਾਂ ਵੀ ਸਿੱਕਾ ਅਕਾਲ ਤਖਤ ਸਾਹਿਬ ਦੇ ਸਿਧਾਂਤਾਂ ਨੂੰ ਖੁੱਲ੍ਹੇਆਮ ਚੈਲੇਂਜ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਸਿੱਕਾ ਨੇ ਫਿਲਮ ਚਲਾਉਣ ਦਾ ਐਲਾਨ ਕਰ ਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਉਲੰਘਣਾ ਕੀਤੀ ਹੈ, ਜੋ ਕਿ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੈ। ਜਥੇ. ਪੰਜੋਲੀ ਨੇ ਕਿਹਾ ਕਿ ਇਸ ਗੱਲ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਫਿਲਮ ਦਾ ਨਿਰਦੇਸ਼ਕ ਸਿੱਕਾ ਪੰਥ 'ਚ ਫੁੱਟ ਪਾ ਕੇ ਪੰਥ ਨੂੰ ਖਾਨਾ-ਜੰਗੀ ਵੱਲ ਵੀ ਧਕੇਲ ਰਿਹਾ ਹੈ। ਇਸ ਲਈ ਸਿੱਕਾ ਦੀਆਂ ਪੰਥ ਅਤੇ ਗੁਰਮਤਿ ਵਿਰੋਧੀ ਕਾਰਵਾਈਆਂ ਨੂੰ ਦੇਖਦੇ ਹੋਏ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਉਸ ਨੂੰ ਬਿਨਾਂ ਦੇਰੀ ਸਿੱਖ ਪੰਥ ਵਿਚੋਂ ਛੇਕਣ।
ਆੜ੍ਹਤੀਆਂ ਨੇ ਖੜ੍ਹੇ ਕਰੋੜਾਂ ਰੁਪਏ ਦੇ ਬਕਾਏ ਦਾ ਮਾਮਲਾ ਮੁੱਖ ਮੰਤਰੀ ਸਾਹਮਣੇ ਚੁੱਕਿਆ
NEXT STORY