ਮਨੋਰੰਜਨ ਡੈਸਕ - ਬਾਲੀਵੁੱਡ ਦੇ ਪਲੇਬੈਕ ਸਿੰਗਰ ਅਰਿਜੀਤ ਸਿੰਘ ਨੇ ਪਲੇਬੈਕ ਸਿੰਗਿੰਗ ਤੋਂ ਸੰਨਿਆਸ ਲੈਣ ਦਾ ਫੈਸਲਾ ਕੀਤਾ ਹੈ ਅਤੇ ਇਸ ਖ਼ਬਰ ਨੇ ਪੂਰੇ ਮਨੋਰੰਜਨ ਇੰਡਸਟ੍ਰੀ ਨੂੰ ਹੈਰਾਨ ਕਰ ਕੇ ਰੱਖ ਦਿੱਤਾ। ਹਰ ਕੋਈ ਉਸ ਦੇ ਫੈਸਲੇ ਤੋਂ ਬਹੁਤ ਨਿਰਾਸ਼ ਜਾਪਦਾ ਸੀ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਅਰਿਜੀਤ ਸਿੰਘ ਇਕ ਰਾਜਨੀਤਕ ਪਾਰਟੀ ਸ਼ੁਰੂ ਕਰ ਰਹੇ ਹਨ। ਕੁਝ ਲੋਕਾਂ ਨੇ ਸੁਝਾਅ ਦਿੱਤਾ ਕਿ ਉਹ ਇਕ ਨਿਰਦੇਸ਼ਕ ਵਜੋਂ ਵਾਪਸ ਆਉਣਗੇ।
ਹਾਲਾਂਕਿ ਇਹ ਸੱਚਾਈ ਹੈ ਜਾਂ ਅਫਵਾਹ ਇਸ ਦੇ ਪਿੱਛੇ ਸੱਚਾਈ ਸਿਰਫ਼ ਅਰਿਜੀਤ ਦੇ ਅਗਲੇ ਕਦਮ ਤੋਂ ਹੀ ਪਤਾ ਲੱਗੇਗੀ। ਇਸ ਦੌਰਾਨ ਕਈ ਮਸ਼ਹੂਰ ਹਸਤੀਆਂ ਨੇ ਉਨ੍ਹਾਂ ਦੀ ਸੇਵਾਮੁਕਤੀ 'ਤੇ ਦੁੱਖ ਪ੍ਰਗਟ ਕੀਤਾ। ਉਨ੍ਹਾਂ ’ਚੋਂ ਇਕ ਫਿਲਮ ਨਿਰਮਾਤਾ ਅਨਿਲ ਸ਼ਰਮਾ ਵੀ ਸਨ, ਜਿਨ੍ਹਾਂ ਨੇ ਇਕ ਭਾਵੁਕ ਮੈਸੇਜ ਲਿਖ ਕੇ ਗਾਇਕ ਨੂੰ ਆਪਣੇ ਫੈਸਲੇ 'ਤੇ ਮੁੜ ਵਿਚਾਰ ਕਰਨ ਦੀ ਅਪੀਲ ਕੀਤੀ।
ਇਸ ਦੌਰਾਨ ਉਨ੍ਹਾਂ ਲਿਖਿਆ, "ਅਰਿਜੀਤ, ਇਕ ਸੱਚਾ ਅਤੇ ਪ੍ਰਤਿਭਾਸ਼ਾਲੀ ਇਨਸਾਨ। ਤੁਸੀਂ ਸਾਡੇ ਲਈ ਗਾਏ ਸਭ ਤੋਂ ਸੁੰਦਰ ਗੀਤ... ਮੇਰੀਆਂ ਫਿਲਮਾਂ ਲਈ... ਭਾਵੇਂ ਉਹ ਜੀਨੀਅਸ ਤੇਰਾ ਫਿਤੂਰ ਹੋਵੇ ਜਾਂ ਗਦਰ 2 ਦਾ ਦਿਲ ਝੂਮ ਝੂਮ। ਸਿਰਫ਼ ਮੈਨੂੰ ਹੀ ਨਹੀਂ, ਪੂਰੀ ਇੰਡਸਟ੍ਰੀ ਨੂੰ ਪੂਰੀ ਜਨਤਾ ਨੂੰ ਤੁਹਾਡੇ ਹੋਰ ਬਹੁਤ ਸਾਰੇ ਗੀਤਾਂ ਦੀ ਲੋੜ ਹੈ... ਉਮੀਦ ਹੈ ਕਿ ਤੁਸੀਂ ਜਲਦੀ ਵਾਪਸ ਆਓਗੇ... ਕਿਉਂਕਿ ਇਕ ਗਾਇਕ ਦੀ ਖੁਸ਼ੀ ਅਤੇ ਜ਼ਿੰਦਗੀ ਗੀਤ ਗਾਉਣ ’ਚ ਹੈ... ਥੋੜ੍ਹਾ ਆਰਾਮ ਪਰ ਸਾਨੂੰ ਸਾਰਿਆਂ ਨੂੰ ਤੁਹਾਡੀ ਵਾਪਸੀ ਦੀ ਲੋੜ ਹੈ।"
ਆਪਣੀ ਰਿਟਾਇਰਮੈਂਟ ਦਾ ਐਲਾਨ ਕਰਦੇ ਹੋਏ, ਅਰਿਜੀਤ ਨੇ ਲਿਖਿਆ, "ਨਮਸਤੇ, ਤੁਹਾਨੂੰ ਸਾਰਿਆਂ ਨੂੰ ਨਵਾਂ ਸਾਲ ਮੁਬਾਰਕ। ਤੁਸੀਂ ਮੈਨੂੰ ਦਰਸ਼ਕਾਂ ਵਜੋਂ ਸਾਲਾਂ ਤੋਂ ਦਿੱਤੇ ਪਿਆਰ ਲਈ ਬਹੁਤ-ਬਹੁਤ ਧੰਨਵਾਦ। ਮੈਨੂੰ ਤੁਹਾਨੂੰ ਇਹ ਦੱਸਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਹੁਣ ਤੋਂ ਮੈਂ ਇਕ ਪਲੇਬੈਕ ਗਾਇਕ ਵਜੋਂ ਕੋਈ ਨਵਾਂ ਕੰਮ ਨਹੀਂ ਕਰਾਂਗਾ। ਮੈਂ ਇਸ ਪੇਸ਼ੇ ਨੂੰ ਅਲਵਿਦਾ ਕਹਿ ਰਿਹਾ ਹਾਂ। ਇਹ ਇਕ ਸ਼ਾਨਦਾਰ ਯਾਤਰਾ ਰਹੀ ਹੈ।"
ਨਛੱਤਰ ਗਿੱਲ ਨੇ ਸਲੀਮ, ਪ੍ਰਿੰਸ ਤੇ ਯੁਵਰਾਜ ਲਈ ਦਿਖਾਇਆ ਵੱਡਾ ਦਿਲ, ਸਰੋਤਿਆਂ ਨੂੰ ਕਿਹਾ- 'ਇਨ੍ਹਾਂ ਨੂੰ ਮੁਆਫ਼ ਕਰ ਦਿਓ'
NEXT STORY