ਫ਼ਿਰੋਜ਼ਪੁਰ (ਕੁਮਾਰ)— ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਵਲੋਂ ਅੰਤਰਰਾਜੀ ਸਮੱਗਲਰ ਨੂੰ 2 ਕਿੱਲੋ ਅਫੀਮ ਸਮੇਤ ਗ੍ਰਿਫਤਾਰ ਕੀਤਾ ਗਾ ਹੈ, ਜਿਸ ਖਿਲਾਫ ਥਾਣਾ ਕੁਲਗੜ੍ਹੀ ਵਿਚ ਐਨ.ਡੀ.ਪੀ.ਐੱਸ. ਐਕਟ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦੇ ਐੱਸ.ਪੀ. (ਡੀ) ਧਰਮਵੀਰ ਸਿੰਘ ਨੇ ਦੱਸਿਆ ਕਿ ਐੱਸ.ਐੱਸ.ਪੀ. ਫਿਰੋਜ਼ਪੁਰ ਗੌਰਵ ਗਰਗ ਦੇ ਦਿਸ਼ਾ ਨਿਰਦੇਸ਼ਾਂ ਹੇਠ ਇੰਚਾਰਜ ਨਾਰਕੋਟਿਕ ਕੰਟਰੋਲ ਸੈੱਲ ਫਿਰੋਜ਼ਪੁਰ ਹਰਦੇਵ ਸਿੰਘ ਅਤੇ ਉਨ੍ਹਾਂ ਦੀ ਪੁਲਸ ਟੀਮ ਵੱਲੋਂ ਪਿੰਡ ਝੋਕ ਹਰੀ ਹਰ ਦੇ ਇਲਾਕੇ ਵਿਚ ਗਸ਼ਤ ਕੀਤੀ ਜਾ ਰਹੀ ਸੀ ਤਾਂ ਪੁਲਸ ਪਾਰਟੀ ਨੇ ਸ਼ੱਕ ਦੇ ਅਧਾਰ 'ਤੇ ਜਦੋਂ ਇਕ ਵਿਅਕਤੀ ਨੂੰ ਕਾਬੂ ਕਰਕੇ ਉਸਦੀ ਤਲਾਸ਼ੀ ਲਈ ਤਾਂ ਉਸਤੋਂ 2 ਕਿਲੋ ਅਫੀਮ ਬਰਾਮਦ ਹੋਈ।
ਗੁਰਦੇਵ ਸਿੰਘ ਨੇ ਦੱਸਿਆ ਕਿ ਪੁੱਛਗਿੱਛ ਦੌਰਾਨ ਫੜ੍ਹੇ ਗਏ ਵਿਅਕਤੀ ਨੇ ਪੁਲਸ ਨੂੰ ਆਪਣਾ ਨਾਮ ਸੁਦੇਸ਼ ਯਾਦਵ ਪੁੱਤਰ ਕੇਸਰ ਯਾਦਵ ਵਾਸੀ ਕੇਵਲੜੀ ਥਾਣਾ ਸਲੈਈਆ ਜ਼ਿਲਾ ਗੈਆ (ਬਿਹਾਰ) ਦੱਸਿਆ, ਜਿਸਨੂੰ ਅਦਾਲਤ ਵਿਚ ਪੇਸ਼ ਕਰਕੇ ਪੁਲਸ ਰਿਮਾਂਡ ਲਿਆ ਗਿਆ ਹੈ।
ਲੋਕਾਂ ਨੂੰ ਮਿਲੀ ਅਕਾਲੀ-ਭਾਜਪਾ ਦੀ ਧੱਕੇਸ਼ਾਹੀ ਤੋਂ ਰਾਹਤ : ਸਕੱਤਰ ਬੱਬੂ
NEXT STORY