ਰੂਪਨਗਰ (ਸੱਜਣ ਸਿੰਘ ਸੈਣੀ) - ਜ਼ਿਲ੍ਹਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਪੰਜਾਬ ਦੇ ਸਿੱਖਿਆ ਅਤੇ ਲੋਕ ਨਿਰਮਾਣ ਵਿਭਾਗ ਮੰਤਰੀ ਵਿਜੇ ਇੰਦਰ ਸਿੰਗਲਾ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਦਫ਼ਤਰ ਰੂਪਨਗਰ ਵਿਖੇ ਹੋਈ। ਇਸ ਮੀਟਿੰਗ ’ਚ ਵਿਧਾਨ ਸਭਾ ਹਲਕਾ ਰੂਪਨਗਰ ਤੋਂ ਵਿਧਾਇਕ ਅਮਰਜੀਤ ਸਿੰਘ ਸੰਦੋਆ ਵੱਲੋਂ ਰੂਪਨਗਰ ਦੇ ਵੱਖ-ਵੱਖ ਮੁੱਦੇ ਚੁੱਕੇ ਗਏ। ਉਨ੍ਹਾਂ ਵੱਲੋਂ ਇਸ ਮੀਟਿੰਗ ’ਚ ਮੁੱਢਲੇ ਸਿਹਤ ਕੇਂਦਰ ਝਾਂਡੀਆਂ ਨੂੰ ਅਪਗ੍ਰੇਡ ਕਰ ਕੇ ਸੀ. ਐੱਚ. ਸੀ. ਬਣਾਉਣ ਦਾ ਮੁੱਦਾ ਚੁੱਕਿਆ ਗਿਆ। ਇਸਦੇ ਨਾਲ ਹੀ ਉਨ੍ਹਾਂ ਮੰਤਰੀ ਵਿਜੇ ਇੰਦਰ ਸਿੰਗਲਾ ਨੂੰ ਇਹ ਮੁੱਦਾ ਆਉਣ ਵਾਲੇ ਪੰਜਾਬ ਦੇ ਬਜਟ ਸੈਸ਼ਨ ’ਚ ਪਾਉਣ ਦੀ ਅਪੀਲ ਕੀਤੀ ਗਈ।
ਪੜ੍ਹੋ ਇਹ ਵੀ ਖ਼ਬਰ - ਪੰਜਾਬ ਦੇ ਨੌਜਵਾਨ ਦੀ ਇਟਲੀ ’ਚ ਭੇਤਭਰੇ ਹਾਲਾਤਾਂ ’ਚ ਮੌਤ, ਭੁੱਬਾਂ ਮਾਰ ਰੋਇਆ ਪਰਿਵਾਰ
ਉਨ੍ਹਾਂ ਵੱਲੋਂ ਰੂਪਨਗਰ ਤੋਂ ਝੱਜ ਚੌਂਕ ਵਾਇਆ ਨੂਰਪੁਰ ਬੇਦੀ ਜਾਣ ਵਾਲੀ ਸੜਕ ਦੇ ਬਣਨ ਦੇ 3 ਮਹੀਨਿਆਂ ਬਾਅਦ ਟੁੱਟਣਾ ਸ਼ੁਰੂ ਹੋਣ ਦੀ ਜਾਂਚ ਕਰਨ ਦੀ ਮੰਗ ਕੀਤੀ ਗਈ। ਇਸ ਤੋਂ ਬਾਅਦ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਯਕੀਨ ਦੁਆਇਆ ਕਿ ਇਸ ਸੜਕ ਦੇ ਜਲਦੀ ਟੁੱਟਣ ਦੀ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀ ਪਾਏ ਜਾਣ ’ਤੇ ਸਬੰਧਤਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਪੜ੍ਹੋ ਇਹ ਵੀ ਖ਼ਬਰ - ਕਟਾਰੀਆ ਖੁਦਕੁਸ਼ੀ ਮਾਮਲੇ ’ਚ ਆਇਆ ਨਵਾਂ ਮੋੜ : ਪਤਨੀ ਸ਼ੀਨਮ ਨੇ ਰਾਜਾ ਵੜਿੰਗ ਤੇ ਡਿੰਪੀ ’ਤੇ ਲਾਏ ਗੰਭੀਰ ਦੋਸ਼
ਦੂਜੇ ਪਾਸੇ ਮੀਟਿੰਗ ਲਈ ਵਿਜੈਇੰਦਰ ਸਿੰਗਲਾ ਨੇ ਮੀਡੀਆ ਦੇ ਰੂਬਰੂ ਹੁੰਦੇ ਹੋਏ ਕੇਂਦਰੀ ਮੰਤਰੀ ਨਰੇਂਦਰ ਤੋਮਰ ’ਤੇ ਪਲਟਵਾਰ ਕਰਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਦੇ ਇਸ ਬਿਆਨ ਤੋਂ ਬੀਜੇਪੀ ਦੀ ਕੇਂਦਰ ਸਰਕਾਰ ਦੇ ਅੜੀਅਲ ਰਵੱਈਏ ਦਾ ਪਤਾ ਚਲਦਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਹਮੇਸ਼ਾ ਕਿਸਾਨਾਂ ਮਜ਼ਦੂਰਾਂ ਦੇ ਨਾਲ ਖੜ੍ਹੀ ਹੈ। ਇਸੇ ਕਰਕੇ ਹਮੇਸ਼ਾ ਉਨ੍ਹਾਂ ਦੇ ਸੰਘਰਸ਼ ਦਾ ਸਰਕਾਰ ਨੇ ਸਾਥ ਦਿੱਤਾ ਹੈ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼
ਕੇਂਦਰ ਸਰਕਾਰ ਵੱਲੋਂ ਡੀਜ਼ਲ ਪੈਟਰੋਲ ਅਤੇ ਗੈਸ ਦੀਆਂ ਵਧਾਈਆਂ ਕੀਮਤਾਂ ਨੂੰ ਲੈ ਕੇ ਪੁੱਛੇ ਸਵਾਲ ’ਤੇ ਮੰਤਰੀ ਸਿੰਗਲਾ ਨੇ ਕਿਹਾ ਕਿ ਕੇਂਦਰ ਸਰਕਾਰ ਲੋਕਾਂ ਦੀ ਹਮਦਰਦ ਸਰਕਾਰ ਹੀ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ਚੋਣਾਂ ਹੁੰਦੀਆਂ ਹਨ, ਉਦੋਂ ਤਾਂ ਕੇਂਦਰ ਸਰਕਾਰ ਪੰਜ ਪੰਜ ਕਿਲੋ ਦੇ ਗੈਸ ਸਿਲੰਡਰ ਮੁਫ਼ਤ ਵੰਡ ਦਿੰਦੀ ਹੈ ਅਤੇ ਹੁਣ ਗੈਸ ਤੇਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀ ਜੇਬ ’ਤੇ ਡਾਕਾ ਮਾਰ ਰਹੀ ਹੈ।
ਪੜ੍ਹੋ ਇਹ ਵੀ ਖ਼ਬਰ - ਕਿਰਾਏ ਦੇ ਮਕਾਨ ’ਚ ਰਹਿੰਦੀ ਜਨਾਨੀ ਨੇ ਇਲਾਕੇ ’ਚ ਫੈਲਾਈ ਦਹਿਸ਼ਤ, ਧਮਕੀ ਦੇ ਕੇ ਕਹਿੰਦੀ ‘ਮੈਂ ਨੀ ਡਰਦੀ'
ਸਕੇ ਭਰਾ ਨੂੰ ਕਤਲ ਕਰਨ ਵਾਲਾ ਭਰਾ ਪੁਲਸ ਨੇ ਕੀਤਾ ਗ੍ਰਿਫ਼ਤਾਰ
NEXT STORY