ਜਲੰਧਰ- ਅਕਸਰ ਹੀ ਕਿਹਾ ਜਾਂਦਾ ਹੈ ਕਿ 'ਬੇਹਿੰਮਤੇ ਹੁੰਦੇ ਨੇ ਉਹ ਲੋਕ ਜੋ ਸ਼ਿਕਵਾ ਕਰਨ ਮੁਕੱਦਰਾਂ ਦਾ, ਉੱਗਣ ਵਾਲੇ ਉੱਗ ਪੈਂਦੇ ਨੇ ਪਾੜ ਕੇ ਸੀਨਾ ਪੱਥਰਾਂ ਦਾ।' ਇਸ ਕਹਾਵਤ ਨੂੰ ਸੱਚ ਸਾਬਿਤ ਕਰਨ ਵਾਲੇ ਏ.ਆਈ.ਜੀ. ਨਰੇਸ਼ ਕੁਮਾਰ ਡੋਗਰਾ ਨੇ 'ਜਗ ਬਾਣੀ' ਨਾਲ ਵਿਸ਼ੇਸ਼ ਗੱਲਬਾਤ ਦੌਰਾਨ ਆਪਣੀ ਜ਼ਿੰਦਗੀ ਦੇ ਅਹਿਮ ਕਿੱਸੇ ਸੁਣਾਏ ਤੇ ਦੱਸਿਆ ਕਿ ਕਿਵੇਂ ਉਹ ਅੱਤ ਦੀ ਗਰੀਬੀ 'ਚੋਂ ਗੁਜ਼ਰ ਕੇ ਤੇ ਸਿਰਫ਼ ਅੱਧੇ ਮਰਲੇ ਦੇ ਘਰ 'ਚ ਰਹਿ ਕੇ ਅੱਜ ਪੰਜਾਬ ਪੁਲਸ ਦੇ ਇੰਨੇ ਵੱਡੇ ਮੁਕਾਮ 'ਤੇ ਪਹੁੰਚ ਗਏ ਹਨ।
ਨਰੇਸ਼ ਡੋਗਰਾ ਪੀ.ਪੀ.ਐੱਸ. ਅਫ਼ਸਰ ਹਨ, ਇਕ ਸਪੋਰਟਸ ਪਰਸਨ ਹਨ ਤੇ ਉਹ ਜੂਡੋ-ਕਰਾਟੇ 'ਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ 'ਤੇ ਗੋਲਡ ਮੈਡਲ ਵੀ ਜਿੱਤ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਪਿਛੋਕੜ ਦਸੂਹਾ ਦੇ ਨੇੜੇ ਸਲੌੜਾ ਪਿੰਡ ਨਾਲ ਸਬੰਧਿਤ ਹੈ, ਜਿੱਥੋਂ ਉਨ੍ਹਾਂ ਦੇ ਪਿਤਾ ਲੰਬਾ ਸਮਾਂ ਪਹਿਲਾਂ ਹੁਸ਼ਿਆਰਪੁਰ ਆ ਗਏ, ਜਿੱਥੇ ਉਨ੍ਹਾਂ ਨੇ ਇਕ ਕੱਪੜਿਆਂ ਦੀ ਦੁਕਾਨ 'ਤੇ ਕੰਮ ਕਰਨਾ ਸ਼ੁਰੂ ਕੀਤਾ। ਇਸ ਪਿੱਛੋਂ ਉਨ੍ਹਾਂ ਦੇ ਪਿਤਾ ਨੇ ਵਿਆਹ ਕਰਵਾ ਲਿਆ ਤੇ ਫ਼ਿਰ ਨਰੇਸ਼ ਡੋਗਰਾ ਤੇ ਉਨ੍ਹਾਂ ਦੇ ਭੈਣ-ਭਰਾਵਾਂ ਦਾ ਜਨਮ ਹੋਇਆ।
ਉਨ੍ਹਾਂ ਦੱਸਿਆ ਕਿ ਹੁਸ਼ਿਆਰਪੁਰ ਦੀ ਕਣਕ ਮੰਡੀ ਦੇ ਨਾਲ ਗੜ੍ਹੀ ਮੁਹੱਲੇ 'ਚ ਉਨ੍ਹਾਂ ਦਾ ਕਰੀਬ ਅੱਧੇ ਮਰਲੇ ਦਾ ਘਰ ਸੀ, ਜਿੱਥੇ ਉਨ੍ਹਾਂ ਦੇ ਮਾਤਾ ਪਿਤਾ ਤੇ ਉਹ ਖ਼ੁਦ 3 ਭੈਣ-ਭਰਾ ਰਹਿੰਦੇ ਸਨ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮੁੱਢਲੀ ਸਿੱਖਿਆ ਹੁਸ਼ਿਆਰਪੁਰ ਦੇ ਹੀ ਕਣਕ ਮੰਡੀ 'ਚ ਪੈਂਦੇ ਐੱਸ.ਡੀ. ਸਕੂਲ 'ਚ ਹਾਸਲ ਕੀਤੀ, ਜਿੱਥੋਂ ਦੇ ਕੋਚ ਪਿਤਾਂਬਰ ਸ਼ਰਮਾ ਉੱਥੇ ਸਰੀਰਕ ਸਿੱਖਿਆ ਦੇ ਅਧਿਆਪਕ ਸਨ ਤੇ ਖ਼ੁਦ ਵੀ ਜੂਡੋ ਦੇ ਖਿਡਾਰੀ ਸਨ। ਉਨ੍ਹਾਂ ਨੂੰ ਦੇਖਦੇ-ਦੇਖਦੇ ਹੀ ਨਰੇਸ਼ ਡੋਗਰਾ ਨੂੰ ਵੀ ਜੂਡੋ-ਕਰਾਟੇ ਦਾ ਸ਼ੌਂਕ ਪੈ ਗਿਆ ਤੇ ਉਨ੍ਹਾਂ ਚੌਥੀ ਜਮਾਤ ਤੋਂ ਹੀ ਜੂਡੋ ਸਿੱਖਣਾ ਸ਼ੁਰੂ ਕਰ ਦਿੱਤਾ।
ਉਨ੍ਹਾਂ ਦੱਸਿਆ ਕਿ ਸਾਲ 1981 'ਚ ਉਨ੍ਹਾਂ ਨੇ ਜੂਡੋ ਦੀ ਪਹਿਲੀ ਜ਼ਿਲ੍ਹਾ ਪੱਧਰੀ ਮੁਕਾਬਲੇਬਾਜ਼ੀ 'ਚ ਹਿੱਸਾ ਲਿਆ, ਜਿੱਥੇ ਉਨ੍ਹਾਂ ਦਾ ਪਹਿਲਾ ਮੁਕਾਬਲਾ ਹੀ ਉਨ੍ਹਾਂ ਦੇ ਵੱਡੇ ਭਰਾ ਰਾਕੇਸ਼ ਡੋਗਰਾ ਨਾਲ ਪੈ ਗਿਆ। ਉਨ੍ਹਾਂ ਦੇ ਵੱਡੇ ਭਰਾ ਨੇ ਕਿਹਾ ਕਿ ਮੈਂ ਵੱਡਾ ਭਰਾ ਹਾਂ, ਇਸ ਲਈ ਮੈਨੂੰ ਜਿਤਾ ਦੇ, ਪਰ ਨਰੇਸ਼ ਨੇ ਕਿਹਾ ਕਿ ਖੇਡ ਕੇ ਜਿੱਤ ਲਓ, ਇੰਝ ਨਹੀਂ। ਇਸ ਤਰ੍ਹਾਂ ਦੀਆਂ ਹੋਰ ਦਿਲਚਸਪ ਗੱਲਾਂ ਸੁਣਨ ਲਈ ਦੇਖੋ ਪੂਰਾ ਇੰਟਰਵਿਊ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਕਲਯੁਗੀ ਪਿਓ ਨੇ ਆਪਣੀ ਹੀ ਧੀ ਨਾਲ ਕੀਤੀ ਗੰਦੀ ਕਰਤੂਤ, ਹੁਣ ਅਦਾਲਤ ਨੇ ਦਿੱਤੀ ਮਿਸਾਲੀ ਸਜ਼ਾ
NEXT STORY