ਸੰਗਰੂਰ (ਵਿਜੈ ਕੁਮਾਰ ਸਿੰਗਲਾ) : ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵੱਲੋਂ ਵੱਖ-ਵੱਖ ਥਾਵਾਂ 'ਤੇ ਵਿਧਾਇਕਾਂ ਕੈਬਨਿਟ ਮੰਤਰੀਆਂ ਨੂੰ ਜੱਥੇਬੰਦੀ ਵੱਲੋਂ ਮੰਗ ਪੱਤਰ ਦਿੱਤੇ ਜਾ ਰਹੇ ਹਨ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਬਲਿਹਾਰ ਸਿੰਘ ਸੂਬਾ ਸਕੱਤਰ ਰਾਜੇਸ਼ ਕੁਮਾਰ ਸੁਖਪਾਲ ਸਿੰਘ ਖੰਡੀ ਦਰਪਣ ਭਟਨਾਗਰ ਅਸ਼ਵਨੀ ਕੁਮਾਰ ਰਾਹੁਲ ਜਸਵੀਰ ਸਿੰਘ ਨੇ ਦੱਸਿਆ ਕਿ ਪਾਵਰਕਾਮ ਸੀ. ਐੱਚ. ਬੀ. ਠੇਕਾ ਕਾਮੇ ਨਿਗੂਣੀਆਂ ਤਨਖ਼ਾਹਾਂ 'ਤੇ ਲਗਾਤਾਰ ਕੰਮ ਕਰਦੇ ਆ ਰਹੇ ਹਨ।
ਘਰ-ਘਰ ਤੱਕ ਸਪਲਾਈ ਨੂੰ ਬਹਾਲ ਰੱਖਣ ਸਮੇਂ ਠੇਕਾ ਕਾਮਿਆਂ ਦੇ ਕਰੰਟ ਲੱਗਣ ਕਾਰਨ ਕਈ ਕਾਮੇ ਮੌਤ ਦੇ ਮੂੰਹ ਪੈ ਗਈ ਤੇ ਕਈ ਕਾਮੇ ਅਪੰਗ ਹੋ ਗਏ, ਜਿਨ੍ਹਾਂ ਦੇ ਪਰਿਵਾਰਾਂ ਨੂੰ ਕੋਈ ਮੁਆਵਜ਼ਾ ਤੇ ਆਰਥਿਕ ਮਦਦ ਅਤੇ ਨਾ ਹੀ ਨੌਕਰੀ ਦਾ ਪ੍ਰਬੰਧ ਕੀਤਾ ਗਿਆ। ਪਿਛਲੀਆਂ ਸਰਕਾਰਾਂ ਅਤੇ ਮੈਨੇਜਮੈਂਟ ਦੇ ਇਸ਼ਾਰੇ 'ਤੇ ਕਈ ਕਾਮਿਆਂ ਦੀ ਛਾਂਟੀ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਭਰਤੀ ਕਰਨ ਦੀ ਮੰਗ ਲਗਾਤਾਰ ਜੱਥੇਬੰਦੀ ਕਰ ਰਹੀ ਹੈ ਅਤੇ ਸੀ. ਐੱਚ. ਬੀ. ਠੇਕਾ ਕਾਮਿਆਂ ਨੇ ਵਿਭਾਗ 'ਚ ਰੈਗੂਲਰ ਕਰਨ, ਪੁਰਾਣਾ ਬਕਾਇਆ ਏਰੀਅਰ ਜਾਰੀ ਕਰਨ, ਹਾਦਸਾਗ੍ਰਸਤ ਕਾਮੇ ਦੇ ਪਰਿਵਾਰਾਂ ਨੂੰ ਮੁਆਵਜ਼ਾ ਤੇ ਨੌਕਰੀ ਪੈਨਸ਼ਨ ਸਮੇਤ ਲਾਗੂ ਕਰਨ ਦੀ ਮੰਗ ਕੀਤੀ। 28 ਮਾਰਚ ਨੂੰ ਮੁੱਖ ਮੰਤਰੀ ਭਗਵੰਤ ਮਾਨ ਜੀ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਦਾ ਸਮਾਂ ਜੱਥੇਬੰਦੀ ਨੂੰ ਦਿੱਤਾ ਗਿਆ ਹੈ। ਜੇਕਰ 28 ਮਾਰਚ ਨੂੰ ਮੀਟਿੰਗ ਨਹੀਂ ਹੁੰਦੀ ਤਾਂ 29 ਮਾਰਚ ਨੂੰ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਕਰਕੇ ਅਗਲੇ ਸੰਘਰਸ਼ ਦਾ ਐਲਾਨ ਵੀ ਕੀਤਾ ਜਾਵੇਗਾ ਅਤੇ ਮੰਗਾਂ ਦਾ ਹੱਲ ਨਾ ਹੋਣ ਦੀ ਸੂਰਤ ਵਿਚ ਸੰਘਰਸ਼ ਜਾਰੀ ਰਹੇਗਾ।
ਟਾਂਡਾ ਦੇ ਨੌਜਵਾਨ ਹਰਵਿੰਦਰ ਸਿੰਘ ਦੀ ਜਾਪਾਨ ’ਚ ਮੌਤ, ਕੁੱਝ ਦਿਨ ਬਾਅਦ ਹੀ ਆਉਣਾ ਸੀ ਘਰ
NEXT STORY