ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਦੀ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਨੂੰ ਲੈ ਕੇ ਲੰਬੇ ਸਮੇਂ ਤੋਂ ਚੱਲਿਆ ਆ ਰਿਹਾ ਰੇੜਕਾ ਅੱਜ ਉਸ ਸਮੇਂ ਖ਼ਤਮ ਹੋ ਗਿਆ ਜਦੋਂ ਬੀਤੇ ਦਿਨੀਂ ਕਾਂਗਰਸ ਪਾਰਟੀ ਨੂੰ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ ਵਾਰਡ ਨੰਬਰ 2 ਦੇ ਕੌਂਸਲਰ ਨਰਿੰਦਰ ਸਿੰਘ ਨੂੰ ਮੀਟਿੰਗ ’ਚ ਮੌਜੂਦ ਸਾਰੇ ਕੌਂਸਲਰਾਂ ਦੀ ਸਰਬਸੰਮਤੀ ਨਾਲ ਨਗਰ ਪ੍ਰਧਾਨ ਚੁਣਿਆ ਗਿਆ।
ਇਹ ਖ਼ਬਰ ਵੀ ਪੜ੍ਹੋ - Breaking News: MP ਅੰਮ੍ਰਿਤਪਾਲ ਸਿੰਘ ਦੇ ਕੇਸ ਦੀ ਸੁਣਵਾਈ ਟਲੀ
ਸਥਾਨਕ ਸ਼ਹਿਰ ਦੇ ਨਗਰ ਕੌਂਸਲ ਦਫ਼ਤਰ ਵਿਖੇ ਅੱਜ ਨਗਰ ਕੌਸਲ ਦੇ ਪ੍ਰਧਾਨ ਦੇ ਖਾਲੀ ਪਏ ਅਹੁਦੇ ਨੂੰ ਭਰਨ ਲਈ ਸਬ ਡਵੀਜ਼ਨ ਦੇ ਐਸ.ਡੀ.ਐਮ ਡਾ. ਵਿਨੀਤ ਕੁਮਾਰ ਦੀ ਨਿਗਰਾਣੀ ਹੇਠ ਹੋਈ ਵਿਸ਼ੇਸ਼ ਮੀਟਿੰਗ ਹੋਈ। ਇਸ ਮੀਟਿੰਗ ’ਚ ਹਲਕਾ ਵਿਧਾਇਕ ਸੰਗਰੂਰ ਨਰਿੰਦਰ ਕੌਰ ਭਰਾਜ ਸਮੇਤ ਸ਼ਹਿਰ ਦੇ ਵੱਖ ਵੱਖ ਵਰਡਾਂ ਦੇ 9 ਕੌਸਲਰਾਂ ਨਰਿੰਦਰ ਸਿੰਘ, ਹਰਮਨਪ੍ਰੀਤ ਸਿੰਘ, ਗੁਰਵਿੰਦਰ ਸਿੰਘ ਸੱਗੂ, ਸੰਜੀਵ ਕੁਮਾਰ ਲਾਲਕਾ, ਸਵਰਨ ਸਿੰਘ, ਵਿਦਿਆ ਦੇਵੀ, ਨੇਹਾ ਸਲਦੀ, ਜਸਪਾਲ ਕੌਰ ਤੇ ਹਰਵਿੰਦਰ ਕੌਰ ਨੇ ਭਾਗ ਲਿਆ। ਇਸ ਮੌਕੇ ਸ਼ੁਰੂ ਹੋਈ ਚੋਣ ਪ੍ਰਕਿਰਿਆਂ ਦੌਰਾਨ ਜਸਪਾਲ ਕੌਰ ਨੇ ਨਗਰ ਕੌਂਸਲ ਦੇ ਪ੍ਰਧਾਨ ਦੇ ਅਹੁਦੇ ਲਈ ਨਰਿੰਦਰ ਸਿੰਘ ਦੇ ਨਾਂ ਦਾ ਪ੍ਰਸਤਾਵ ਰੱਖਿਆ ਤੇ ਗੁਰਵਿੰਦਰ ਸਿੰਘ ਸੱਗੂ ਨੇ ਇਸ ਦੀ ਤਾਇਦ ਕੀਤੀ ਤੇ ਮੀਟਿੰਗ ’ਚ ਮੌਜੂਦ ਸਾਰੇ ਕੌਂਸਲਰਾਂ ਵੱਲੋਂ ਇਸ ’ਤੇ ਸਰਬਸੰਮਤੀ ਨਾਲ ਸਹਿਮਤੀ ਦੇਣ ’ਤੇ ਨਰਿੰਦਰ ਸਿੰਘ ਨੂੰ ਨਗਰ ਕੌਂਸਲ ਦਾ ਪ੍ਰਧਾਨ ਚੁਣਿਆ ਗਿਆ।
ਇਸ ਮੌਕੇ ਆਪਣੇ ਸੰਬੋਧਨ ਦੌਰਾਨ ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਲੋਕਤੰਤਰੀ ਰਾਜ ’ਚ ਲੋਕਾਂ ਵੱਲੋਂ ਆਪਣੀਆਂ ਵੋਟਾਂ ਨਾਲ ਚੁਣੇ ਜਾਂਦੇ ਹਰ ਨੁਮਾਇੰਦੇ ਨੂੰ ਲੋਕ ਹਿੱਤਾਂ ਨੂੰ ਮੁੱਖ ਰੱਖ ਕੇ ਹੀ ਫੈਸਲੇ ਲੈਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਭਵਾਨੀਗੜ੍ਹ ਦੀ ਨਗਰ ਕੌਂਸਲ ਦੇ ਖਾਲੀ ਪਏ ਪ੍ਰਧਾਨ ਦੇ ਅਹੁਦੇ ਦੇ ਹੁਣ ਭਰ ਜਾਣ ਕਾਰਨ ਸ਼ਹਿਰ ਅੰਦਰ ਲੰਬੇ ਸਮੇਂ ਤੋਂ ਲਟਕ ਰਹੇ ਵਿਕਾਸ ਦੇ ਕਾਰਜ ਨੇਪਰੇ ਚੜ੍ਹਣ ਨਾਲ ਲੋਕਾਂ ਨੂੰ ਵੱਡਾ ਫਾਇਦਾ ਹੋਵੇਗਾ। ਇਸ ਮੌਕੇ ਮੀਟਿੰਗ ਦੌਰਾਨ ਮੋਹਿਤ ਸ਼ਰਮਾਂ ਕਾਰਜ ਸਾਧਕ ਅਫ਼ਸਰ, ਗੁਰਮੀਤ ਸਿੰਘ ਖੰਗੂੜਾ, ਪ੍ਰਦੀਪ ਮਿੱਤਲ ਪ੍ਰਧਾਨ ਆੜਤੀਆਂ ਐਸੋਸੀਏਸ਼ਨ, ਗੁਰਪ੍ਰੀਤ ਸਿੰਘ ਫੱਗੂਵਾਲ ਪ੍ਰਧਾਨ ਟਰੱਕ ਯੂਨੀਅਨ, ਵਿਕਰਮ ਸਿੰਘ ਨਕਟੇ, ਜੱਗਾ ਝਨੇੜੀ ਸਮੇਤ ਕਈ ਆਪ ਆਗੂ ਵੀ ਮੌਜੂਦ ਸਨ।
ਇਹ ਖ਼ਬਰ ਵੀ ਪੜ੍ਹੋ - ਸਾਬਕਾ Mrs. Chandigarh ਨੂੰ ਪੁਲਸ ਨੇ ਪੁੱਤ ਦੇ ਨਾਲ ਕੀਤਾ ਗ੍ਰਿਫ਼ਤਾਰ, ਹੈਰਾਨ ਕਰੇਗਾ ਪੂਰਾ ਮਾਮਲਾ (ਵੀਡੀਓ)
ਇੱਥੇ ਇਹ ਵੀ ਖਾਸ ਜ਼ਿਕਰਯੋਗ ਹੈ ਕਿ ਕਾਫ਼ੀ ਸਮਾਂ ਪਹਿਲਾਂ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਣ ਵਾਲੇ ਨਗਰ ਕੌਂਸਲ ਦੇ ਮੀਤ ਪ੍ਰਧਾਨ ਗੁਰਤੇਜ ਸਿੰਘ ਸਮੇਤ 6 ਕੌਂਸਲਰ ਅੱਜ ਦੀ ਮੀਟਿੰਗ ’ਚ ਗੈਰ-ਹਾਜ਼ਰ ਪਾਏ ਗਏ। ਜਦੋਂ ਕਿ ਨਗਰ ਕੌਂਸਲ ਦੀ ਸਾਬਕਾ ਪ੍ਰਧਾਨ ਸੁਖਜੀਤ ਕੌਰ ਘਾਬਦੀਆ ਵੀ ਇਸ ਮੀਟਿੰਗ ’ਚ ਸਾਰੀ ਪ੍ਰਕਿਰਿਆਂ ਪੂਰੀ ਹੋਣ ਤੋਂ ਬਾਅਦ ਪਹੁੰਚੀ ਜੋ ਕਿ ਵੱਡੀ ਚਰਚਾ ਦਾ ਵਿਸ਼ਾ ਬਣਿਆ ਰਿਹਾ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ ਦੇ ਨਵੇਂ ਰਾਜਪਾਲ ਇਸ ਦਿਨ ਚੁੱਕਣਗੇ ਸਹੁੰ, CM ਮਾਨ ਨੇ ਨਿਯੁਕਤੀ ਦਾ ਕੀਤਾ ਸਵਾਗਤ
NEXT STORY