ਚੰਡੀਗੜ੍ਹ (ਵੈੱਬ ਡੈਸਕ): ਪੁਲਸ ਨੇ ਧੋਖਾਧੜੀ ਦੇ ਮਾਮਲੇ ਵਿਚ Mrs. Chandigarh ਰਹਿ ਚੁੱਕੀ ਅਰਪਨਾ ਨੂੰ ਪੁੱਤ ਦੇ ਨਾਲ ਗ੍ਰਿਫ਼ਤਾਰ ਕੀਤਾ ਹੈ। ਅਰਪਨਾ ਪੇਸ਼ੇ ਤੋਂ ਵਕੀਲ ਹੈ ਤੇ 40 ਸਾਲ ਦੀ ਉਮਰ ਵਿਚ ਮਿਸੇਜ਼ ਚੰਡੀਗੜ੍ਹ ਬਣੀ ਸੀ। ਅਰਪਨਾ ਅਤੇ ਉਸ ਦੇ ਪਤੀ ਸੰਜੇ ਵੱਲੋਂ ਲੋਕਾਂ ਨਾਲ ਠੱਗੀਆਂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸੰਜੇ ਨੂੰ ਪਹਿਲਾਂ ਹੀ ਗ੍ਰਿਫ਼ਤਾਰ ਕੀਤਾ ਜਾ ਚੁੱਕਿਆ ਹੈ ਤੇ ਉਹ ਇਸ ਵੇਲੇ ਜੇਲ੍ਹ ਵਿਚ ਹੈ ਤੇ ਹੁਣ ਪੁਲਸ ਵੱਲੋਂ ਅਰਪਨ ਅਤੇ ਉਸ ਦੇ ਪੁੱਤ ਨੂੰ ਵੀ ਕਾਬੂ ਕਰ ਲਿਆ ਗਿਆ ਹੈ।
ਇਹ ਖ਼ਬਰ ਵੀ ਪੜ੍ਹੋ - UP ਪੁਲਸ ਵੱਲੋਂ ਸਿੱਖਾਂ ਬਾਰੇ ਇਤਰਾਜ਼ਯੋਗ ਟਿੱਪਣੀ! ਸੁਖਬੀਰ ਬਾਦਲ ਨੇ ਵੀਡੀਓ ਸਾਂਝੀ ਕਰ ਕੀਤੀ ਸਖ਼ਤ ਕਾਰਵਾਈ ਦੀ ਮੰਗ
ਜਾਣਕਾਰੀ ਮੁਤਾਬਕ ਅਰਪਨਾ ਨੇ ਪਤੀ ਨਾਲ ਮਿਲ ਕੇ ਸੈਕਟਰ 105 ਵਿਚ ਇਮੀਗ੍ਰੇਸ਼ਨ ਆਫ਼ਿਸ ਖੋਲ੍ਹਿਆ ਸੀ। ਉਹ ਸੋਸ਼ਲ ਮੀਡੀਆ ਦੇ ਜ਼ਰੀਏ ਲੋਕਾਂ ਨੂੰ ਆਪਣੇ ਜਾਲ ਵਿਚ ਫਸਾਉਂਦੇ ਸਨ ਤੇ ਘੱਟ ਪੈਸਿਆਂ ਵਿਚ ਵਿਦੇਸ਼, ਖ਼ਾਸ ਤੌਰ 'ਤੇ ਕੈਨੇਡਾ, ਭੇਜਣ ਦਾ ਝਾਂਸਾ ਦੇ ਕੇ ਪੈਸੇ ਲੈ ਲੈਂਦੇ ਸੀ। ਇਸ ਮਗਰੋਂ ਨਾ ਤਾਂ ਉਨ੍ਹਾਂ ਨੂੰ ਵਿਦੇਸ਼ ਭੇਜਿਆ ਜਾਂਦਾ ਸੀ ਤੇ ਨਾ ਹੀ ਪੈਸੇ ਵਾਪਸ ਮੋੜੇ ਜਾਂਦੇ ਸਨ। ਇਨ੍ਹਾਂ ਦੇ ਖ਼ਿਲਾਫ਼ ਅਜਿਹੀਆਂ ਕਈ ਸ਼ਿਕਾਇਤਾਂ ਮਿਲ ਚੁੱਕੀਆਂ ਸਨ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਇਕ ਔਰਤ ਕੋਲੋਂ ਬੱਚੇ ਦੀ ਨਿੱਜੀ ਸਕੂਲ ਵਿਚ ਐਮਡਿਸ਼ਨ ਕਰਵਾਉਣ ਲਈ 5 ਲੱਖ ਰੁਪਏ ਅਤੇ ਸਕੂਲ ਵਿਚ ਇਨਵੈਸਟਮੈਂਟ ਦੇ ਨਾਂ 'ਤੇ 16 ਲੱਖ ਰੁਪਏ ਦੀ ਠੱਗੀ ਮਾਰਨ ਦਾ ਵੀ ਮਾਮਲਾ ਸਾਹਮਣੇ ਆਇਆ ਸੀ।
ਇਹ ਖ਼ਬਰ ਵੀ ਪੜ੍ਹੋ - ਟਾਇਰ ਪੈਂਚਰ ਹੋਣ 'ਤੇ ਪੁਲ਼ ਤੋਂ ਹੇਠਾਂ ਆ ਡਿੱਗੇ ਮੋਟਰਸਾਈਕਲ ਸਵਾਰ! 2 ਕੁੜੀਆਂ ਦੀ ਹੋਈ ਦਰਦਨਾਕ ਮੌਤ, ਮੁੰਡਾ ਜ਼ਖ਼ਮੀ
ਬਠਿੰਡਾ ਦੇ ਇਕ ਵਿਅਕਤੀ ਨੇ ਇਕ ਸ਼ਿਕਾਇਤ ਵਿਚ ਉਸ ਨੂੰ ਵਿਦੇਸ਼ ਭੇਜਣ ਦੇ ਨਾਂ 'ਤੇ ਮਾਰੀ ਗਈ ਠੱਗੀ ਬਾਰੇ ਦੱਸਿਆ ਸੀ। ਉਸ ਨੂੰ ਇਨ੍ਹਾਂ ਨੇ ਸੋਸ਼ਲ ਮੀਡੀਆ ਰਾਹੀਂ ਝਾਂਸੇ ਵਿਚ ਲਿਆ ਸੀ ਤੇ ਫ਼ਿਰ ਉਸ ਤੋਂ ਪੈਸੇ ਠੱਗ ਲਏ। ਹੋਰ ਤਾਂ ਹੋਰ ਇਹ ਧੋਖਾਧੜੀ ਨਾਲ ਕਮਾਏ ਪੈਸਿਆਂ ਨਾਲ ਸੋਨੇ ਦੇ ਬਿਸਕੁੱਟ ਖਰੀਦ ਲੈਂਦੇ ਸਨ। ਇਸ ਤੋਂ ਇਲਾਵਾ ਲੋਕਾਂ 'ਤੇ ਧੋਂਸ ਜਮਾਉਣ ਦੇ ਲਈ ਲਗਜ਼ਰੀ ਗੱਡੀਆਂ ਵੀ ਰੱਖਦੇ ਸਨ। ਪੁਲਸ ਨੇ ਅਰਪਨਾ ਕੋਲੋਂ 7 ਲੱਖ ਰੁਪਏ ਦੀ ਨਕਦੀ, ਸੋਨੇ ਦੇ ਬਿਸਕੁੱਟ ਅਤੇ ਕਾਰ ਬਰਾਮਦ ਕੀਤੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ 17 ਸਾਲਾਂ ਦੇ ਮੁੰਡੇ 'ਤੇ ਪੁਲਸ ਦਾ ਥਰਡ ਡਿਗਰੀ ਟਾਰਚਰ, ਦੇਖੋ ਤਸਵੀਰਾਂ
NEXT STORY