ਮਾਨਸਾ (ਸੰਦੀਪ ਮਿੱਤਲ) - ਮਾਸਟਰ ਐਥਲੀਟ ਐਸੋਸੀਏਸ਼ਨ ਵੱਲੋਂ ਚੰਡੀਗੜ੍ਹ ਵਿਖੇ ਕਰਵਾਈ ਗਈ ਪਹਿਲੀ ਨੈਸ਼ਨਲ ਐਥਲੈਟਿਕਸ ਮੀਟ-2018 ਦੌਰਾਨ ਆਪਣੀ ਕਾਬਲੀਅਤ ਦਾ ਸਬੂਤ ਦਿੰਦੇ ਹੋਏ ਮਾਨਸਾ ਜ਼ਿਲੇ ਦੇ ਦੋ ਪੁਲਸ ਇੰਸਪੈਕਟਰਾਂ ਨੇ ਵੱਖ-ਵੱਖ ਮੁਕਾਬਲਿਆਂ ਦੌਰਾਨ ਪਹਿਲੀਆਂ ਪੁਜ਼ੀਸ਼ਨਾਂ ਹਾਸਲ ਕਰ ਕੇ ਪੂਰੇ ਦੇਸ਼ 'ਚ ਜ਼ਿਲੇ ਦਾ ਨਾਂ ਰੌਸ਼ਨ ਕੀਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਮਾਸਟਰ ਐਥਲੀਟ ਐਸੋਸੀਏਸ਼ਨ ਪੰਜਾਬ ਵੱਲੋਂ ਚੰਡੀਗੜ੍ਹ ਵਿਖੇ ਕਰਵਾਈ ਗਈ ਪਹਿਲੀ ਨੈਸ਼ਨਲ ਐਥਲੈਟਿਕਸ ਮੀਟ-2018 ਦੌਰਾਨ ਮਾਨਸਾ ਜ਼ਿਲੇ ਦੇ ਜੰਮਪਲ 2 ਪੁਲਸ ਇੰਸਪੈਕਟਰਾਂ ਪਰਮਜੀਤ ਸਿੰਘ ਸੰਧੂ ਐੱਸ. ਐੱਚ. ਓ. ਥਾਣਾ ਸਿਟੀ-1 ਮਾਨਸਾ ਨੇ ਹਾਈ ਜੰਪ ਅਤੇ ਗਮਦੂਰ ਸਿੰਘ ਐੱਸ. ਐੱਚ. ਓ. ਥਾਣਾ ਕੋਟਧਰਮੂ ਨੇ ਗੋਲਾ ਸੁੱਟਣ 'ਚ ਪਹਿਲੀ ਪੁਜ਼ੀਸ਼ਨ ਹਾਸਲ ਕਰ ਕੇ ਮਾਨਸਾ ਜ਼ਿਲੇ ਦਾ ਨਾਂ ਪੂਰੇ ਦੇਸ਼ 'ਚ ਰੌਸ਼ਨ ਕੀਤਾ ਹੈ। ਮਾਸਟਰ ਐਥਲੀਟ ਐਸੋਸੀਏਸ਼ਨ ਦੇ ਡਾਇਰੈਕਟਰ ਮੇਜਰ ਬਲਰਾਜ ਸਿੰਘ ਨੇ ਉਨ੍ਹਾਂ ਨੂੰ ਸੋਨ ਤਮਗਿਆਂ ਨਾਲ ਸਨਮਾਨਤ ਕੀਤਾ। ਇਸ ਤੋਂ ਪਹਿਲਾਂ ਇੰਸਪੈਕਟਰ ਪਰਮਜੀਤ ਸਿੰਘ ਸੰਧੂ ਆਪਣੀ ਕਾਬਲੀਅਤ ਸਦਕਾ ਲਾਸ ਏਂਜਲਸ ਵਿਖੇ ਚਾਂਦੀ ਤਮਗਾ ਤੇ ਧਰਮਸ਼ਾਲਾ (ਹਿਮਾਚਲ ਪ੍ਰਦੇਸ਼) ਵਿਖੇ ਨੈਸ਼ਨਲ ਚੈਂਪੀਅਨਸ਼ਿਪ 'ਚ ਇਕ ਸੋਨ ਤਮਗਾ ਹਾਸਲ ਕਰ ਚੁੱਕੇ ਹਨ। ਇਸ ਨੈਸ਼ਨਲ ਮਾਸਟਰ ਐਥਲੀਟ ਮੀਟ ਜਿੱਤਣ ਤਂੋ ਬਾਅਦ ਉਨ੍ਹਾਂ ਦੇ ਮਾਨਸਾ ਵਿਖੇ ਪੁੱਜਣ 'ਤੇ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਵੱਲੋਂ ਉਨ੍ਹਾਂ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਾ ਹੋਇਆ ਹੈ।
ਪੰਜਾਬ ਸਰਕਾਰ ਵਲੋਂ ਕਰਜ਼ਦਾਰਾਂ ਦਾ 52 ਕਰੋੜ ਦਾ ਕਰਜ਼ਾ ਮੁਆਫ਼
NEXT STORY