ਬਰੇਟਾ (ਬਾਸਲ) : ਇੱਥੋਂ ਨਜ਼ਦੀਕੀ ਪਿੰਡ ਬਖਸ਼ੀਵਾਲਾ ਵਿਖੇ ਨੈਸ਼ਨਲ ਹਾਈਵੇ 148 ਉੱਪਰ ਗਲਤ ਸਾਈਡ ਤੋਂ ਆ ਰਹੀ ਪਿਕਅਪ ਗੱਡੀ ਦੇ ਨਸ਼ੇ ਦੀ ਹਾਲਤ 'ਚ ਡਰਾਈਵਰ ਨੇ ਦੋ ਮੋਟਰਸਾਈਕਲ ਅਤੇ ਇਕ ਸਾਈਕਲ ਸਵਾਰ ਨੂੰ ਸਿੱਧੀ ਟੱਕਰ ਮਾਰ ਦਿੱਤੀ, ਹਾਦਸੇ ਵਿਚ ਤਿੰਨ ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਨੈਸ਼ਨਲ ਹਾਈਵੇ 148 ਉੱਪਰ ਪਿੰਡ ਬਖਸ਼ੀਵਾਲਾ ਦੇ ਨਜ਼ਦੀਕ ਦੋ ਮੋਟਰਸਾਈਕਲ ਸਵਾਰ ਬੂਟਾ ਸਿੰਘ (30), ਉਸਦੇ ਚਾਚੇ ਦਾ ਪੁੱਤਰ ਜਗਤਾਰ ਸਿੰਘ (29) ਅਤੇ ਸਾਈਕਲ ਸਵਾਰ ਗੁਰਮੁਖ ਸਿੰਘ (18) ਨੂੰ ਸਿੱਧੀ ਟੱਕਰ ਮਾਰ ਕੇ ਪਿਕਅਪ ਗੱਡੀ ਨੇ ਦਰੜ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਚੱਪੇ-ਚੱਪੇ 'ਤੇ ਲੱਗ ਗਈ ਪੁਲਸ, ਪੂਰੇ ਸ਼ਹਿਰ ਵਿਚ ਲੱਗ ਗਏ ਨਾਕੇ
ਪਿਕਅੱਪ ਗੱਡੀ ਗਲਤ ਸਾਈਡ ਤੋਂ ਆ ਰਹੀ ਸੀ ਜਿਸ ਦੇ ਡਰਾਈਵਰ ਨੇ ਨਸ਼ਾ ਕੀਤਾ ਹੋਇਆ ਸੀ। ਉਪਰੋਕਤ ਜ਼ਖਮੀ ਵਿਅਕਤੀਆਂ ਨੂੰ ਸਰਕਾਰੀ ਹਸਪਤਾਲ ਬੁਢਲਾਡਾ ਵਿਖੇ ਲਿਆਂਦਾ ਗਿਆ ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕਰ ਦਿੱਤੀ। ਸਥਾਨਕ ਲੋਕਾਂ ਨੇ ਪਿਕਅਪ ਡਰਾਈਵਰ ਨੂੰ ਪੁਲਸ ਹਵਾਲੇ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਜਗਤਾਰ ਸਿੰਘ ਕੈਨੇਡਾ ਤੋਂ ਵਾਪਸ ਪਰਤਿਆ ਸੀ ਤੇ ਦੂਸਰਾ ਬੂਟਾ ਸਿੰਘ ਆਪਣਾ ਨਵਾਂ ਘਰ ਬਣਾ ਰਿਹਾ ਸੀ ਜਦਕਿ ਤੀਸਰਾ ਗੁਰਮੁਖ ਸਿੰਘ (18) ਜੋ ਡੰਗਰ ਪਸ਼ੂ ਵੇਚ ਖਰੀਦ ਦਾ ਕੰਮ ਕਰਦਾ ਸੀ, ਇੱਥੇ ਪਸ਼ੂ ਖਰੀਦਣ ਆਇਆ ਸੀ। ਪੁਲਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਮੁਰਦਾਘਰ ਬੁਢਲਾਡਾ ਵਿਖੇ ਭੇਜ ਦਿੱਤਾ ਹੈ। ਐੱਸਐੱਚਓ ਮੇਲਾ ਸਿੰਘ ਨੇ ਦੱਸਿਆ ਕਿ ਮ੍ਰਿਤਕਾਂ ਦੇ ਵਾਰਸਾਂ ਮੁਤਾਬਕ ਮੁਕੱਦਮਾ ਦਰਜ ਕਰਕੇ ਘਟਨਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ : ਪੰਜਾਬ : ਬੱਸ ਸਟੈਂਡ 'ਤੇ ਖੜ੍ਹੇ 19 ਸਾਲਾ ਟੈਟੂ ਆਰਟਿਸਟ ਦਾ ਕਤਲ, ਇਕ ਮਹੀਨੇ ਬਾਅਦ ਸੀ ਵਿਆਹ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੇਸ਼ 'ਚ ਇਨਕਮ ਟੈਕਸ ਭਰਨ ਵਾਲਿਆਂ ਦੀ ਗਿਣਤੀ 'ਚ 50% ਦਾ ਵਾਧਾ, ਪੰਜਾਬ 'ਚ ਵੀ 32.1% ਦਾ ਉਛਾਲ
NEXT STORY