ਭਵਾਨੀਗੜ੍ਹ (ਕਾਂਸਲ): ਸਥਾਨਕ ਸ਼ਹਿਰ ਤੋਂ ਸੰਗਰੂਰ ਨੂੰ ਜਾਂਦੀ ਨੈਸ਼ਨਲ ਹਾਈਵੇ ਨੰਬਰ 7 ਉੱਪਰ ਪਿੰਡ ਰੋਸ਼ਨਵਾਲਾ ਵਿਖੇ ਨਵੇਂ ਬਣ ਰਹੇ ਦਿੱਲੀ ਕਟੜਾ ਐਕਸਪ੍ਰੈਸ-ਵੇ ਦਾ ਓਵਰਬ੍ਰਿਜ ਆਮ ਲੋਕਾਂ ਅਤੇ ਰਾਹਗੀਰਾਂ ਲਈ ਜਾਨ ਦਾ ਖੌਅ ਬਣ ਕੇ ਰਹਿ ਗਿਆ ਹੈ। ਸੰਘਣੀ ਧੁੰਦ ਕਾਰਨ ਇਥੇ ਵਾਹਨ ਲਗਾਤਾਰ ਹਾਦਸਿਆਂ ਦਾ ਸ਼ਕਿਾਰ ਹੋ ਰਹੇ ਹਨ। ਜਿਸ ਨਾਲ ਇਥੇ ਆਮ ਲੋਕਾਂ ਦਾ ਕਾਫੀ ਜਾਨੀ ਮਾਲੀ ਨੁਕਸਾਨ ਹੋ ਰਿਹਾ ਹੈ।
ਅੱਜ ਸਵੇਰ ਸਮੇਂ ਇਥੋਂ ਲੰਘ ਰਹੇ ਇਕ ਰਾਹਗੀਰ ਅਤੇ ਸਮਾਜ ਸੇਵੀ ਵਕਿਰਮਦੀਪ ਸਿੰਘ ਸਿੱਧੂ ਨੇ ਸੰਘਣੀ ਧੁੰਦ ਕਾਰਨ ਕੁਝ ਵੀ ਨਜ਼ਰ ਨਾ ਆਉਣ ਕਾਰਨ ਜਦੋਂ ਇਥੇ ਹਾਦਸੇ ਦਾ ਸ਼ਕਿਾਰ ਹੋਏ ਕਈ ਵਾਹਨਾਂ ਨੂੰ ਇਥੇ ਖਸਤਾ ਹਾਲਤ ’ਚ ਖੜੇ ਦੇਖਿਆਂ ਤਾਂ ਉਸ ਵੱਲੋਂ ਪਹਿਲਾਂ ਇਨ੍ਹਾਂ ਵਹਾਨਾਂ ’ਚ ਜਖ਼ਮੀ ਹੋਏ ਵਿਅਕਤੀਆਂ ਨੂੰ ਹੋਰ ਵਾਹਨਾਂ ਰਾਹੀ ਇਲਾਜ਼ ਲਈ ਭਵਾਨੀਗੜ੍ਹ ਅਤੇ ਸੰਗਰੂਰ ਭੇਜਿਆਂ ਅਤੇ ਫਿਰ ਕਈ ਘੰਟੇ ਇਥੇ ਆਪਣੀ ਜਾਨ ਜੌਖਮ ’ਚ ਪਾ ਕੇ ਕਈ ਵਾਹਨਾਂ ਨੂੰ ਹਾਦਸੇ ਦਾ ਸ਼ਕਿਾਰ ਹੋਣ ਤੋਂ ਬਚਾਇਆ। ਇਸ ਦੌਰਾਨ ਉਸ ਵੱਲੋਂ ਇਥੇ ਹਾਦਸੇ ਵਾਪਰਨ ਸੰਬਧੀ ਜਦੋਂ ਨੈਸ਼ਨਲ ਹਾਈਵੇ ਨੰਬਰ 7 ਦੇ ਅਧਕਿਾਰੀਆਂ ਨੂੰ ਸੂਚਨਾ ਦਿੱਤੀ ਤਾਂ ਉਨ੍ਹਾਂ ਵੱਲੋਂ ਇਥੇ ਹਾਦਸੇ ਰੋਕਣ ਲਈ ਕੋਈ ਉਪਰਾਲਾ ਕਾਰਨ ਦਾ ਭਰੋਸਾ ਦੇਣ ਦੀ ਥਾਂ ਸਿੱਧੇ ਤੌਰ ’ਤੇ ਹੀ ਇਹ ਕਹਿ ਕੇ ਪੱਲਾ ਝਾੜ ਦਿੱਤਾ ਕਿ ਇਹ ਖੇਤਰ ਹੁਣ ਉਨ੍ਹਾਂ ਦੇ ਅਧਕਿਾਰ ਖੇਤਰ ‘ਚ ਨਹੀਂ ਆਉਂਦਾ। ਫਿਰ ਉਸ ਵੱਲੋਂ ਇਥੋਂ ਲੰਘ ਰਹੇ ਕਈ ਹੋਰ ਅਧਕਿਾਰੀਆਂ ਦੀਆਂ ਗੱਡੀਆਂ ਨੂੰ ਰੋਕ ਵੀ ਮੱਦਦ ਦੀ ਗੁਹਾਰ ਲਗਾਈ ਪਰ ਅਫਸੋਸ ਦੀ ਗੱਲ ਸੀ ਕਿ ਉਸ ਦੀ ਕਿਸੇ ਨੇ ਵੀ ਨਹੀਂ ਸੁਣੀ। ਜਿਸ ਤੋਂ ਬਾਅਦ ਉਸ ਵੱਲੋਂ ਪੱਤਰਕਾਰਾਂ ਨਾਲ ਸੰਪਰਕ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਥੇ ਓਵਰਬ੍ਰਿਜ ਹੇਠੋਂ ਲੰਘਣ ਲਈ ਗੰਭੀਰ ਮੋੜ ਬਣਾ ਦਿੱਤਾ ਹੈ ਪਰ ਸਹੀ ਢੰਗ ਨਾਲ ਇਥੇ ਨਾ ਹੀ ਡਵਾਇਡਰ ਬਣਾਇਆ ਗਿਆ ਹੈ ਅਤੇ ਨਾ ਹੀ ਮੋੜ ਦੀ ਜਾਣਕਾਰੀ ਲਈ ਕੋਈ ਰਿਫਲੈਕਟਰ ਨਾ ਲਗਾਏ ਗਏ ਹਨ ਜਿਸ ਕਾਰਨ ਇਥੇ ਸੰਘਣੀ ਧੁੰਦ ’ਚ ਇਥੇ ਕੁਝ ਨਜ਼ਰ ਨਾ ਆਉਣ ਕਾਰਨ ਵਾਹਨ ਸਿੱਧੇ ਹੀ ਓਵਰਬ੍ਰਿਜ ਹੇਠਾ ਜਾਣ ਕਾਰਨ ਹਾਦਸਿਆਂ ਦਾ ਸ਼ਕਿਾਰ ਹੋ ਰਹੇ ਹਨ।
ਭਵਾਨੀਗੜ੍ਹ ਨੇੜਲੇ ਪਿੰਡ ਰੋਸ਼ਨਵਾਲਾ ਵਿਖੇ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਨੰਬਰ 7 ਉਪਰ ਨਵੇ ਬਣੇ ਦਿੱਲੀ ਕਟੜਾ ਐਕਸਪ੍ਰੈਸ-ਵੇ ਦੇ ਕਰਾਸਿੰਗ ਲਈ ਓਵਰਬ੍ਰਿਜ ਦੀ ਉਸਾਰੀ ਦਾ ਕੰਮ ਹੁਣ ਪੂਰੀ ਤਰ੍ਹਾਂ ਮੁਕੰਮਲ ਹੋ ਚੁੱਕਾ ਹੈ ਪਰ ਇਸ ਦੇ ਹੇਠੋਂ ਲੰਘਣ ਵਾਲੇ ਬਠਿੰਡਾ ਜੀਰਕਪੁਰ ਨੈਸ਼ਨਲ ਹਾਈਵੇ ਦੀਆਂ ਸੜਕਾਂ ਨੂੰ ਹੁਣ ਵੀ ਚੰਗੀ ਤਰ੍ਹਾਂ ਠੀਕ ਨਾ ਕੀਤੇ ਜਾਣ ਕਾਰਨ, ਅਤੇ ਇਥੇ ਰਾਤ ਸਮੇਂ ਅਤੇ ਧੁੰਦ ’ਚ ਵਾਹਨਾਂ ਨੂੰ ਡਾਇਵਰਸਨ ਦੀ ਜਾਣਕਾਰੀ ਲਈ ਸਹੀ ਦਿਸ਼ਾ ਸੂਚਕ ਦੇ ਤੌਰ ’ਤੇ ਕੋਈ ਰਿਫ਼ਲੈਕਟਰ ਵਗੈਰਾ ਨਾ ਲਗਾਏ ਜਾਣ ਕਾਰਨ ਸੰਘਣੀ ਧੁੰਦ ਦੇ ਚਲਦਿਆਂ ਰੋਜਾਨਾਂ ਹੀ ਵਾਹਨ ਚਾਲਕ ਇਥੇ ਆ ਕੇ ਰਸਤੇ ਤੋਂ ਭਟਕ ਜਾਂਦੇ ਹਨ ਜਿਸ ਕਾਰਨ ਇਥੇ ਰੋਜਾਨਾਂ ਹੀ ਹਾਦਸੇ ਵਾਪਰ ਰਹੇ ਹਨ। ਜਿਸ ਨੂੰ ਲੈ ਕੇ ਇਲਾਕਾ ਨਿਵਾਸੀਆਂ ਤੇ ਰਾਹਗੀਰਾਂ ’ਚ ਸਖ਼ਤ ਰੋਸ਼ ਦੀ ਲਹਿਰ ਪਾਈ ਜਾ ਰਹੀ ਹੈ। ਇਲਾਕਾ ਨਿਵਾਸੀਆਂ ਨੇ ਮੰਗ ਕੀਤੀ ਕਿ ਇਨ੍ਹਾਂ ਹਾਦਸਿਆਂ ਨੂੰ ਰੋਕਣ ਲਈ ਇਨ੍ਹਾਂ ਸੜਕਾਂ ਦੀ ਹਾਲਤ ’ਚ ਤੁਰੰਤ ਸੁਧਾਰ ਕਰਕੇ ਇਸ ਰਸਤੇ ਨੂੰ ਸਿੱਧਾ ਚਾਲੂ ਕੀਤਾ ਜਾਵੇ।
ਜਲੰਧਰ 'ਚ ਚੱਲ ਗਈਆਂ ਗੋਲ਼ੀਆਂ! ਵੱਡੀ ਵਾਰਦਾਤ ਨਾਲ ਕੰਬਿਆ ਇਹ ਇਲਾਕਾ, ਸਹਿਮੇ ਲੋਕ
NEXT STORY