ਜਲੰਧਰ : ਪੰਜਾਬ 'ਚ 6 ਮਾਰਚ ਨੂੰ ਅੰਮ੍ਰਿਤਸਰ-ਦਿੱਲੀ ਨੈਸ਼ਨਲ ਹਾਈਵੇਅ ਬੰਦ ਹੋਣ ਕਾਰਨ ਰਾਹਗੀਰਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਦੱਸਿਆ ਜਾ ਰਿਹਾ ਹੈ ਕਿ ਸਫ਼ਾਈ ਸੇਵਕ ਫੈਡਰੇਸ਼ਨ ਦਾ ਰੋਸ ਪ੍ਰਦਰਸ਼ਨ ਪੂਰੇ ਪੰਜਾਬ 'ਚ ਤੇਜ਼ ਹੋ ਗਿਆ ਹੈ। ਇਸ ਸਬੰਧੀ ਜਲੰਧਰ ਵਿੱਚ ਮੀਟਿੰਗ ਕੀਤੀ ਗਈ, ਜਿਸ ਵਿੱਚ ਸਫ਼ਾਈ ਸੇਵਕ ਫੈਡਰੇਸ਼ਨ ਦੇ ਨਾਲ-ਨਾਲ ਵਾਲਮੀਕਿ ਸਮਾਜ ਅਤੇ ਸੰਤ ਸਮਾਜ ਨੇ ਵੀ ਆਪਣਾ ਯੋਗਦਾਨ ਪਾਉਣ ਦਾ ਭਰੋਸਾ ਦਿੱਤਾ।
ਇਹ ਵੀ ਪੜ੍ਹੋ : ਅੰਮ੍ਰਿਤਸਰ 'ਚ ਮੁੜ ਚੱਲੀਆਂ ਗੋਲ਼ੀਆਂ, ਲੋਕਾਂ 'ਚ ਸਹਿਮ ਦਾ ਮਾਹੌਲ (ਵੀਡੀਓ)
ਇਸ ਮੌਕੇ ਮੀਟਿੰਗ ਵਿੱਚ ਅੰਮ੍ਰਿਤਸਰ ਤੋਂ ਵੀ ਇਕ ਜਥੇ ਨੇ ਭਾਗ ਲਿਆ। ਇਸ ਦੌਰਾਨ ਸਫਾਈ ਸੇਵਕ ਫੈਡਰੇਸ਼ਨ ਦੇ ਚੇਅਰਮੈਨ ਚੰਦਨ ਗਰੇਵਾਲ ਨੇ ਚਿਤਾਵਨੀ ਦਿੱਤੀ ਕਿ ਸਰਕਾਰ ਨੂੰ ਗੁੜ੍ਹੀ ਨੀਂਦ ’ਚੋਂ ਜਗਾਉਣ ਲਈ 6 ਮਾਰਚ ਨੂੰ ਅੰਮ੍ਰਿਤਸਰ ਦੇ ਭੰਡਾਰੀ ਪੁਲ ’ਤੇ ਧਰਨਾ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਫ਼ਾਈ ਸੇਵਕਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ, ਉਦੋਂ ਤੱਕ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ।
ਇਹ ਵੀ ਪੜ੍ਹੋ : ਉਸਾਰੀ ਕਾਮਿਆਂ ਨੂੰ ਲੈ ਕੇ ਬੋਲੀ ਅਨਮੋਲ ਗਗਨ ਮਾਨ, ਅਜਨਾਲਾ ਕਾਂਡ ਬਾਰੇ ਕਹੀ ਵੱਡੀ ਗੱਲ
ਦੱਸ ਦੇਈਏ ਕਿ ਨਗਰ ਨਿਗਮਾਂ ਵਿੱਚ ਕੰਮ ਕਰਦੇ ਕੱਚੇ ਸਫ਼ਾਈ ਅਤੇ ਫਾਇਰ ਬ੍ਰਿਗੇਡ ਮੁਲਾਜ਼ਮ ਸਰਕਾਰ ਦੀ ਨਾਦਰਸ਼ਾਹੀ ਤੋਂ ਨਾਰਾਜ਼ ਹਨ। ਮੁਲਾਜ਼ਮਾਂ ਨੇ 22 ਫਰਵਰੀ ਨੂੰ ਜਲੰਧਰ ਵਿੱਚ ਹਾਈਵੇਅ ਜਾਮ ਕਰ ਦਿੱਤਾ ਸੀ। ਇਸ ਦੌਰਾਨ ਇਹ ਵਾਅਦਾ ਕੀਤਾ ਗਿਆ ਸੀ ਕਿ ਉਨ੍ਹਾਂ ਦੀ ਮੀਟਿੰਗ ਪੰਜਾਬ ਸਰਕਾਰ ਨਾਲ ਕਰਵਾਈ ਜਾਵੇਗੀ ਪਰ ਮੁਲਾਜ਼ਮ ਸਰਕਾਰ ਦੀ ਅਣਦੇਖੀ 'ਤੇ ਫਿਰ ਭੜਕ ਗਏ ਹਨ ਅਤੇ 6 ਮਾਰਚ ਨੂੰ ਸਵੇਰੇ 10 ਵਜੇ ਅੰਮ੍ਰਿਤਸਰ ਦੇ ਭੰਡਾਰੀ ਪੁਲ਼ 'ਤੇ ਧਰਨਾ ਦੇਣ ਦਾ ਐਲਾਨ ਕੀਤਾ ਗਿਆ ਹੈ।
ਮਰਦਾਨਾ ਕਮਜ਼ੋਰੀ ਕਿਤੇ ਬਚਪਨ ਦੀਆਂ ਗਲਤੀਆਂ ਜਾਂ ਸ਼ੂਗਰ ਕਾਰਨ ਤਾਂ ਨਹੀਂ?
NEXT STORY