ਪਟਿਆਲਾ : ਹੁਣ ਤਕ ਤਲਖ ਟਿੱਪਣੀਆਂ ਰਾਹੀਂ ਆਪਣੀ ਗੱਲ ਰੱਖਦੇ ਆ ਰਹੇ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਦੇ ਸੁਰ ਨਰਮ ਪੈ ਗਏ ਹਨ। ਦਰਅਸਲ ਕਾਂਗਰਸ ਦੇ ਕੌਮੀ ਪ੍ਰਧਾਨ ਮਲਿਕਾਰਜੁਨ ਖੜਗੇ ਦੀ ਸਮਰਾਲਾ ਵਿਚ ਰੈਲੀ ਹੋਣ ਜਾ ਰਹੀ ਹੈ, ਇਸ ਰੈਲੀ ਤੋਂ ਪਹਿਲਾਂ ਨਵਜੋਤ ਸਿੱਧੂ ਦੇ ਸੁਰ ਨਰਮ ਪੈਂਦੇ ਜਾਪ ਰਹੇ। ਸਿੱਧੂ ਨੇ ਇਕ ਵੀਡੀਓ ਸਾਂਝੀ ਕਰਦਿਆਂ ਸ਼ਾਇਰਾਨਾ ਅੰਦਾਜ਼ ਵਿਚ ਆਖਿਆ ਹੈ ਕਿ ‘ਦੋਸਤ ਅਹਿਬਾਬ ਨੇ ਹਰ ਸੁਲੂਕ ਮੇਰੀ ਉਮੀਦ ਕੇ ਖ਼ਿਲਾਫ਼ ਕੀਯਾ, ਅਬ ਮੈਂ ਇੰਤਕਾਮ ਲੇਤਾ ਹੂੰ, ਜਾਓ ਤੁਮਹੇ ਮੁਆਫ਼ ਕੀਯਾ।’ ਸਿੱਧੂ ਦੀ ਮੁਆਫ਼ੀ ਕਿਸ ਨੂੰ ਹੈ ਫਿਲਹਾਲ ਇਹ ਤਾਂ ਅਜੇ ਤਕ ਪਤਾ ਨਹੀਂ ਲੱਗ ਸਕਿਆ ਹੈ ਪਰ ਖੜਗੇ ਦੀ ਰੈਲੀ ਵਿਚ ਉਹ ਸ਼ਾਮਲ ਹੋਣਗੇ ਜਾਂ ਨਹੀਂ ਇਸ ’ਤੇ ਸਸਪੈਂਸ ਅਜੇ ਵੀ ਬਰਕਰਾਰ ਹੈ।
ਇਹ ਵੀ ਪੜ੍ਹੋ : ਪੰਜਾਬ ਦੇ ਸਕੂਲਾਂ ਲਈ ਚੰਗੀ ਖ਼ਬਰ, ਸੂਬਾ ਸਰਕਾਰ ਨੇ ਲਿਆ ਵੱਡਾ ਫ਼ੈਸਲਾ
ਲਗਾਤਾਰ ਤਲਖ ਟਿੱਪਣੀਆਂ ਕਰ ਰਹੇ ਸੀ ਸਿੱਧੂ
ਇਸ ਤੋਂ ਪਹਿਲਾਂ ਨਵਜੋਤ ਸਿੱਧੂ ਲਗਾਤਾਰ ਸਖ਼ਤ ਰੁਖ ਅਪਣਾਈ ਬੈਠੇ ਸਨ। ਜਗ ਬਾਣੀ ਨਾਲ ਕੀਤੇ ਇੰਟਰਵਿਊ ਵਿਚ ਸਿੱਧੂ ਨੇ ਇਥੋਂ ਤਕ ਆਖ ਦਿੱਤਾ ਸੀ ਕਿ ਕਿਸੇ ਟੁੱਚੂ ਬੰਦੇ ਦੇ ਕਹਿਣ ’ਤੇ ਪਾਰਟੀ ਹਾਈਕਮਾਂਡ ਉਨ੍ਹਾਂ ਨੂੰ ਬਾਹਰ ਨਹੀਂ ਕੱਢ ਸਕਦੀ ਹੈ। ਉਨ੍ਹਾਂ ਪਾਰਟੀ ਪ੍ਰਧਾਨ ਦਾ ਨਾਂ ਲਏ ਬਿਨਾਂ ਕਈ ਨਿਸ਼ਾਨੇ ਸਾਧੇ। ਸਿੱਧੂ ਨੇ ਕਿਹਾ ਕਿ ਇਹ ਡਰਾ ਕਿਸ ਨੂੰ ਰਹੇ ਹਨ, ਮੇਰਾ ਗੁਨਾਹ ਕੀ ਹੈ। ਮੈਂ ਕਿੱਥੇ ਅਨੁਸ਼ਾਸਨ ਭੰਗ ਕੀਤਾ ਹੈ। ਉਨ੍ਹਾਂ ਸਵਾਲ ਖੜ੍ਹਾ ਕੀਤਾ ਸੀ ਕਿ ਇਕੱਠ ਕਰਨ ਵਾਲਿਆਂ ਨੂੰ ਬਾਹਰ ਕੱਢ ਦਿੱਤਾ ਜਾਂਦਾ ਹੈ ਤਾਂ ਕੀ ਇਹ ਅਨੁਸ਼ਾਸਨਹੀਣਤਾ ਨਹੀਂ ਹੈ? ਕਿਸੇ ਵੱਲੋਂ ਆਪਣਾ ਗਰੁੱਪ ਬਣਾਉਣਾ ਕੀ ਇਹ ਅਨੁਸ਼ਾਸਨਹੀਣਤਾ ਨਹੀਂ? ਮੈਂ ਅੱਜ ਤੱਕ ਕਿਸੇ ਵਰਕਰ ਖ਼ਿਲਾਫ਼ ਨਹੀਂ ਬੋਲਿਆ। ਜੇ ਮੈਂ ਨਹੀਂ ਬੋਲਿਆ ਤਾਂ ਜਿਹੜੇ ਪਹਿਲ ਕਰਦੇ ਹਨ, ਉਹ ਵੇਖਣ। ਅਨੁਸ਼ਾਸਨ ਜਿਹੜੇ ਭੰਗ ਕਰਦੇ ਹਨ, ਕੀ ਉਨ੍ਹਾਂ ਲਈ ਅਨੁਸ਼ਾਨ ਠੀਕ ਹੈ ? ਜਦੋਂ ਮੈਂ ਪ੍ਰਧਾਨ ਸੀ ਤਾਂ ਮੈਂ ਕਿਸੇ ਨੂੰ ਵੀ ਪਾਰਟੀ ਵਿਚੋਂ ਬਾਹਰ ਨਹੀਂ ਸੀ ਕੱਢਿਆ।
ਇਹ ਵੀ ਪੜ੍ਹੋ : ਸਰਕਾਰੀ ਬੱਸਾਂ ’ਚ ਸਫ਼ਰ ਕਰਨ ਵਾਲੇ ਦੇਣ ਧਿਆਨ, ਆ ਗਈ ਚੰਗੀ ਖ਼ਬਰ
ਜਲੰਧਰ 'ਚ ਵੱਡਾ ਹਾਦਸਾ, ਤੇਜ਼ ਰਫ਼ਤਾਰ 10 ਟਾਇਰੀ ਟਿੱਪਰ ਨੇ ਬਿਜਲੀ ਦੇ 3 ਖੰਭੇ ਤੋੜੇ ਤੇ ਵਾਹਨ ਵੀ ਨੁਕਸਾਨੇ
NEXT STORY