ਜਲੰਧਰ (ਵੈੱਬ ਡੈਸਕ) : ਬੇਅਦਬੀ ਮਾਮਲੇ ’ਤੇ ਆਪਣੀ ਹੀ ਸਰਕਾਰ ਖ਼ਿਲਾਫ਼ ਖੁੱਲ੍ਹ ਕੇ ਮੈਦਾਨ ਵਿਚ ਨਿੱਤਰੇ ਸਾਬਕਾ ਮੰਤਰੀ ਨਵਜੋਤ ਸਿੰਘ ਨੇ ਅਸਿੱਧੇ ਤੌਰ 'ਤੇ ਫਿਰ ਵੱਡਾ ਬਿਆਨ ਦਿੱਤਾ ਹੈ। ਦਰਅਸਲ ਨਵਜੋਤ ਸਿੱਧੂ ਨੇ ਸੋਸ਼ਲ ਮੀਡੀਆ ’ਤੇ ਵੱਡਾ ਬਿਆਨ ਦਿੰਦੇ ਹੋਏ ਆਖਿਆ ਹੈ ਕਿ ਸੋਚੀ-ਸਮਝੀ, ਮਿਲੀ-ਜੁਲੀ ਯੋਜਨਾ ਹੈ, ਜਿਸ ਦਾ ਮਕਸਦ ਆਪ ਤਾਂ ਡੁੱਬਾਂਗੇ, ਸਭ ਨੂੰ ਨਾਲ ਲੈ ਕੇ ਡੁੱਬਾਂਗੇ ਹੈ। ਇਥੇ ਹੀ ਬਸ ਨਹੀਂ ਸਿੱਧੂ ਨੇ ਅੱਗੇ ਆਖਿਆ ਹੈ ਕਿ ਇਹ ਕਿਸੇ ਸਰਕਾਰ ਜਾਂ ਪਾਰਟੀ ਦੀ ਗ਼ਲਤੀ ਨਹੀਂ ਸਗੋਂ ਉਸ ਵਿਅਕਤੀ ਦੀ ਅਸਫ਼ਲਤਾ ਹੈ ਜੋ ਦੋਸ਼ੀਆਂ ਨਾਲ ਘਿਉ-ਖਿਚੜੀ ਹੈ।
ਇਹ ਵੀ ਪੜ੍ਹੋ : ਕੁੰਵਰ ਵਿਜੇ ਪ੍ਰਤਾਪ ਦੇ ਦੋਸ਼ਾਂ ਤੋਂ ਬਾਅਦ ਗੁੱਸੇ ਨਾਲ ਲਾਲ ਹੋਏ ਸੁਖਬੀਰ ਬਾਦਲ, ਕੀਤਾ ਵੱਡਾ ਐਲਾਨ
ਇਥੇ ਵੱਡੀ ਗੱਲ ਇਹ ਹੈ ਕਿ ਸੋਸ਼ਲ ਮੀਡੀਆ ’ਤੇ ਪਾਈ ਪੋਸਟ ਦੇ ਨਾਲ ਹੀ ਸਿੱਧੂ ਨੇ ਕੁੱਝ ਵੀਡੀਓਜ਼ ਵੀ ਸਾਂਝੀਆਂ ਕੀਤੀਆਂ ਹਨ ਅਤੇ ਇਨ੍ਹਾਂ ਵਿਚੋਂ ਇਕ ਵੀਡੀਓ ਉਹ ਹੈ, ਜਿਹੜੀ 2019 ਵਿਚ ਕੈਪਟਨ ਅਤੇ ਸਿੱਧੂ ਵਿਚਾਲੇ ਖਾਨਾ ਜੰਗੀ ਜੰਗ ਦਾ ਮੁੱਖ ਕਾਰਣ ਬਣੀ ਸੀ। ਦਰਅਸਲ 2019 ਦੀਆਂ ਲੋਕ ਸਭਾ ਚੋਣਾਂ ਦੌਰਾਨ ਬਠਿੰਡਾ ਵਿਖੇ ਨਵਜੋਤ ਸਿੱਧੂ ਨੇ ਇਕ ਰੈਲੀ ਵਿਚ ਸ਼ਿਰਕਤ ਕਰਦਿਆਂ ਮੰਚ ’ਤੇ ਬਾਦਲਾਂ ਦੇ ਨਾਲ-ਨਾਲ ਅਸਿੱਧੇ ਤੌਰ ’ਤੇ ਕੈਪਟਨ ਅਮਰਿੰਦਰ ਸਿੰਘ ’ਤੇ ਵੀ ਹਮਲਾ ਬੋਲਿਆ ਸੀ।
ਇਹ ਵੀ ਪੜ੍ਹੋ : ਜਲਦ ਸਰਕਾਰ ਕੋਲ ਹੋਵੇਗੀ ਸਿਟ ’ਤੇ ਹਾਈਕੋਰਟ ਦੇ ਫ਼ੈਸਲੇ ਦੀ ਕਾਪੀ, ਕੈਪਟਨ ਵਲੋਂ ਸਖ਼ਤ ਫ਼ੈਸਲਾ ਲੈਣ ਦੇ ਆਸਾਰ
ਬਿਨਾਂ ਨਾਮ ਲਏ ਸਿੱਧੂ ਵਾਰ-ਵਾਰ ਬੇਅਦਬੀ ਅਤੇ ਚੋਣਾਂ ਵਿਚ ਮਿਲ ਕੇ 75-25 ਦਾ ਮੈਚ ਖੇਡਣ ਦੀ ਗੱਲ ਕਰਦੇ ਰਹੇ। ਉਸ ਸਮੇਂ ਸਿੱਧੂ ਨੇ ਆਪਣੀ ਹੀ ਸਰਕਾਰ ਖ਼ਿਲਾਫ਼ ਬੋਲਦੇ ਹੋਏ ਕਿਹਾ ਕਿ ਸਿੱਖਾਂ ’ਤੇ ਜਿਨ੍ਹਾਂ ਨੇ ਗੋਲੀਆਂ ਚਲਵਾਈਆਂ ਉਨ੍ਹਾਂ ’ਤੇ ਐੱਫ. ਆਈ. ਆਰ. ਤੱਕ ਨਹੀਂ ਕੀਤੀ ਗਈ। ਕੀ ਜਸਟਿਸ ਰਣਜੀਤ ਸਿੰਘ ਕਮਿਸ਼ਨ ਤੋਂ ਐੱਸ. ਐੱਸ. ਆਈ. ਟੀ. ਵੱਡੀ ਹੋ ਗਈ। ਜਦੋਂ ਜਸਟਿਸ ਰਣਜੀਤ ਸਿੰਘ ਨੇ ਰਿਪੋਰਟ ਵਿਚ ਸਭ ਕਹਿ ਦਿੱਤਾ ਸੀ ਤਾਂ ਫਿਰ ਐੱਫ. ਆਈ. ਆਰ. ਕਿਉਂ ਨਹੀਂ ਕੀਤੀ ਗਈ ਕਿਉਂਕਿ ਬੇਅਦਬੀ ਵਿਚ ਕਿਸੇ ਦਾ 75% ਤਾਂ ਕਿਸੇ ਦਾ 25% ਹਿੱਸਾ ਹੈ।
ਇਹ ਵੀ ਪੜ੍ਹੋ : ਬੇਅਦਬੀ ਮਾਮਲੇ ’ਚ ਸਿੱਧੂ ਤੋਂ ਬਾਅਦ ਬਾਜਵਾ ਨੇ ਵੀ ਚੁੱਕੇ ਸਵਾਲ, ਏ. ਜੀ. ’ਤੇ ਲਗਾਏ ਵੱਡੇ ਦੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਕਿਸਾਨਾਂ ਨੂੰ ਹੋਈ 96.72 ਕਰੋੜ ਦੀ ਆਨਲਾਈਨ ਅਦਾਇਗੀ, 247131 ਮੀਟਰਕ ਟਨ ਕਣਕ ਦੀ ਕੀਤੀ ਖਰੀਦ
NEXT STORY