ਅੰਮ੍ਰਿਤਸਰ (ਗੁਰਪ੍ਰੀਤ) : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਨਾਰਾਜ਼ਗੀ ਤੋਂ ਬਾਅਦ ਕੈਬਨਿਟ 'ਚੋਂ ਅਸਤੀਫਾ ਦੇ ਚੁੱਕੇ ਨਵਜੋਤ ਸਿੱਧੂ ਮੁੜ ਸਰਗਰਮ ਹੋ ਗਏ ਹਨ। ਲੰਬੇ ਸਮੇਂ ਬਾਅਦ ਨਵਜੋਤ ਸਿੱਧੂ ਪਾਰਟੀ ਵਰਕਰਾਂ ਅਤੇ ਆਪਣੇ ਹਿਮਾਇਤੀਆਂ ਨਾਲ ਰੂਬਰੂ ਹੋਏ। ਵਿਵਾਦ ਤੋਂ ਬਾਅਦ ਸਿੱਧੂ ਨੇ ਪਹਿਲੀ ਵਾਰ ਵਰਕਰਾਂ ਨਾਲ ਮੁਲਾਕਾਤ ਕੀਤੀ। ਕੈਬਨਿਟ 'ਚੋਂ ਲਾਂਭੇ ਹੋਏ ਸਿੱਧੂ ਹੁਣ ਆਪਣੇ ਥੜੇ ਨੂੰ ਮਜ਼ਬੂਤ ਕਰ ਰਹੇ ਹਨ, ਜਿਸ ਦੇ ਚੱਲਦੇ ਅੱਜ ਉਨ੍ਹਾਂ ਆਪਣੇ ਹਲਕੇ ਦੇ ਆਗੂਆਂ ਕੋਲੋਂ ਇਲਾਕੇ ਦੇ ਰਹਿੰਦੇ ਵਿਕਾਸ ਕਾਰਜਾਂ ਦੀ ਡਿਟੇਲ ਵੀ ਮੰਗ ਲਈ ਹੈ। ਸਿੱਧੂ ਦੇ ਕਰੀਬੀਆਂ ਮੁਤਾਬਕ ਕੈਬਨਿਟ 'ਚੋਂ ਅਸਤੀਫੇ ਨੂੰ ਲੈ ਕੇ ਨਵਜੋਤ ਸਿੰਘ ਸਿੱਧੂ ਆਉਣ ਵਾਲੇ ਇਕ ਦੋ ਦਿਨਾਂ ਵਿਚ ਵੱਡਾ ਖੁਲਾਸਾ ਕਰ ਸਕਦੇ ਹਨ।
ਇਨ੍ਹਾਂ ਹੀ ਨਹੀਂ ਸਿੱਧੂ ਨੇ ਆਪਣੀ ਰਿਹਾਇਸ਼ 'ਤੇ 24 ਜੁਲਾਈ ਨੂੰ ਹਲਕੇ ਦੇ ਕੌਂਸਲਰਾਂ ਦੀ ਇਕ ਵਿਸ਼ੇਸ਼ ਮੀਟਿੰਗ ਵੀ ਸੱਦ ਲਈ ਹੈ। ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਕਰੀਬੀਆਂ ਦਾ ਕਹਿਣਾ ਹੈ ਕਿ ਉਹ ਕਾਂਗਰਸ ਵਿਚ ਹੀ ਰਹਿਣਗੇ ਅਤੇ ਮਿਲ ਕੇ ਕੰਮ ਕਾਰਨਗੇ।
'ਰਾਧਾ ਸੁਆਮੀ ਸਤਸੰਗ ਘਰ' 'ਤੇ ਗੈਰ ਕਾਨੂੰਨੀ ਉਸਾਰੀ ਕਰਨ ਦੇ ਦੋਸ਼
NEXT STORY