ਚੰਡੀਗੜ੍ਹ : ਆਪਣੇ ਨਵੇਂ ਵਿਭਾਗ ਦੀ ਜ਼ਿੰਮੇਵਾਰੀ ਨਾ ਸੰਭਾਲ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੇ ਕਰੀਬੀਆਂ ਦੀ ਪਰੇਸ਼ਾਨੀ ਵਧਣ ਜਾ ਰਹੀ ਹੈ ਕਿਉਂਕਿ ਵਿਜੀਲੈਂਸ ਬਿਓਰੋ ਨੇ ਜ਼ੀਰਕਪੁਰ ਨਗਰ ਕੌਂਸਲ ਨਾਲ ਜੁੜੇ ਕੁਝ ਮਹੱਤਵਪੂਰਨ ਪ੍ਰਾਜੈਕਟਾਂ ਦੀ ਅਲਾਟਮੈਂਟ 'ਚ ਘੋਰ ਬੇਨਿਯਮੀਆਂ ਦੀ ਸ਼ਿਕਾਇਤ 'ਤੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਵਿਜੀਲੈਂਸ ਬਿਓਰੋ ਪ੍ਰਾਜੈਕਟਾਂ ਦੇ ਅਲਾਟਮੈਂਟ 'ਚ ਸਿੱਧੂ ਦੇ ਓ. ਐੱਸ. ਡੀ. ਬੰਨੀ ਸੰਧੂ ਦੀ ਭੂਮਿਕਾ ਭਾਲ ਰਿਹਾ ਹੈ।
ਪੱਕੀ ਜਾਣਕਾਰੀ ਮਿਲਣ 'ਤੇ ਬਿਓਰੋ ਦੇ ਏ. ਆਈ. ਜੀ. ਆਸ਼ੀਸ਼ ਕਪੂਰ ਨੇ ਜ਼ੀਰਕਪੁਰ ਨਗਰ ਕੌਂਸਲ ਦੇ ਦਫਤਰ 'ਚ ਬੀਤੇ ਸ਼ੁੱਕਰਵਾਰ ਨੂੰ ਛਾਪੇਮਾਰੀ ਕੀਤੀ। ਉਨ੍ਹਾਂ ਈ. ਓ. ਗਿਰੀਸ਼ ਵਰਮਾ ਦੇ ਮੋਬਾਇਲ ਫੋਨ 'ਚ ਕੁਝ ਅਜਿਹੇ ਸੁਨੇਹੇ ਹਾਸਲ ਕੀਤੇ, ਜੋ ਉਨ੍ਹਾਂ ਨੂੰ ਸਥਾਨਕ ਸਰਕਾਰਾਂ ਵਿਭਾਗ ਵਲੋਂ ਕੀਤੇ ਗਏ ਸਨ। ਬਿਓਰੋ ਹੁਣ ਵੀ ਵਰਮਾ ਤੋਂ ਇਹ ਜਾਨਣ ਦੀ ਕੋਸਿਸ਼ ਕਰ ਰਿਹਾ ਹੈ ਕਿ ਇਹ ਸੁਨੇਹਾ ਕਿਸ ਨੇ ਅਤੇ ਕਿਉਂ ਭੇਜਿਆ ਸੀ। ਬਿਓਰੋ ਨੇ ਕੁਝ ਪ੍ਰਾਜੈਕਟਾਂ ਦੀਆਂ ਫਾਈਲਾਂ ਵੀ ਕਬਜ਼ੇ 'ਚ ਲੈ ਲਈਆਂ ਹਨ ਅਤੇ ਮਾਹਿਰ ਉਨ੍ਹਾਂ ਦੀ ਜਾਂਚ 'ਚ ਲੱਗ ਗਏ ਹਨ।
1 ਅਗਸਤ ਤੋਂ ਦੱਖਣ ਭਾਰਤ ਦ ਯਾਤਰਾ ਲਈ ਚੱਲੇਗੀ ਸਪੈਸ਼ਲ ਟਰੇਨ
NEXT STORY