ਪਠਾਨਕੋਟ : ਆਈ.ਆਰ.ਸੀ.ਟੀ.ਸੀ. ਦੱਖਣ ਭਾਰਤ ਦੀ ਯਾਤਰਾ ਲਈ ਸਪੈਸ਼ਲ ਟਰੇਨ ਚਲਾਈ ਜਾ ਰਹੀ ਹੈ। ਇਹ ਟਰੇਨ ਇਕ ਅਗਸਤ ਸ਼ਾਮ 6.30 ਵਜੇ ਜੰਮੂਤਵੀ ਤੋਂ ਚਲੇਗੀ, ਜੋ ਪਠਾਨਕੋਟ, ਜਲੰਧਰ, ਲੁਧਿਆਣਾ ਹੁੰਦੇ ਹੋਏ ਦੂਜੇ ਦਿਨ ਚੰਡੀਗੜ੍ਹ ਪਹੁੰਚੇਗੀ। ਇਹ ਟਰੇਨ 2 ਅਗਸਤ ਨੂੰ ਚੰਡੀਗੜ੍ਹ ਤੋਂ ਰਵਾਨਾ ਹੋਵੇਗੀ। ਆਨਲਾਈਨ ਬੁਕਿੰਗ ਸ਼ੁਰੂ ਹੋ ਗਈ ਹੈ। ਇਸ ਸਪੈਸ਼ਲ ਟੂਰ ਪੈਕੇਜ 'ਚ ਸਾਊਥ ਦੇ ਮੰਦਰਾਂ ਤੇ ਟੂਰਿਸਟ ਸਪਾਟ 'ਤੇ ਜਾਣ ਦਾ ਮੌਕਾ ਮਿਲੇਗਾ। ਉਥੇ ਘੁੰਮਣ ਲਈ ਬਸ ਦਾ ਵੀ ਪ੍ਰਬੰਧ ਹੋਵੇਗਾ। ਸਫਰ ਦੌਰਾਨ ਯਾਤਰੀਆਂ ਲਈ ਬ੍ਰੇਕਫਾਸਟ, ਲੰਚ ਤੇ ਡਿਨਰ ਦੀ ਮੁਫਤ ਵਿਵਸਥਾ ਕੀਤੀ ਗਈ ਹੈ। ਲਗਭਰ 14 ਦਿਨ ਦੇ ਇਸ ਟੂਰ ਪੈਕੇਜ ਲਈ ਯਾਤਰੀ ਆਈ.ਆਰ.ਟੀ.ਸੀ ਦੀ ਆਫੀਸ਼ੀਅਲ ਸਾਈਟ ਜਾਂ ਫਿਰ ਲੋਕਲ ਦਫਤਰ 'ਚ ਜਾ ਕੇ ਬੁਕਿੰਗ ਕਰਵਾ ਸਕਦੇ ਹਨ। ਇਸ ਸਪੈਸ਼ਲ ਟੂਰ ਪੈਕੇਜ ਦੇ ਲਈ ਯਾਤਰੀਆਂ ਨੂੰ 13,230 ਰੁਪਏ ਦੇਣੇ ਹੋਣਗੇ। ਯਾਤਰੀ ਨੂੰ ਆਪਣੇ ਨਾਲ ਵੋਟਰ ਆਈ.ਡੀ. ਕਾਰਡ, ਪੈਨ ਕਾਰਡ ਜਾਂ ਕੋਈ ਹੋਣ ਪਛਾਣ ਪੱਤਰ ਰੱਖਣਾ ਜ਼ਰੂਰੀ ਹੋਵੇਗਾ।
ਇਥੇ ਮਿਲੇਗਾ ਘੁੰਮਣ ਦਾ ਮੌਕਾ
14 ਦਿਨ ਦੇ ਇਸ ਸਪੈਸ਼ਲ ਟੂਰ 'ਚ ਯਾਤਰੀਆਂ ਨੂੰ ਰਾਮੇਸ਼ਵਰਮ, ਮਦੁਰਈ, ਕੋਵਾਲਮ, ਤ੍ਰਿਵੇਂਦਰਮ, ਕੰਨਿਆਕੁਮਾਰੀ, ਤ੍ਰਿਚਰਪੱਲੀ ਤੇ ਤਿਰੂਪਤੀ ਜਾਣ ਦਾ ਮੌਕਾ ਮਿਲੇਗਾ। ਜਿਥੇ ਰਾਮੇਸ਼ਵਰਮ 'ਚ ਯਾਤਰੀ ਨੂੰ ਰਾਮਾ ਨਾਥ ਸਵਾਮੀ ਮੰਦਰ, ਮਦੁਰਈ 'ਚ ਮੀਨਾਕਸ਼ੀ ਮੰਦਰ, ਤ੍ਰਿਵੇਂਦਰਮ 'ਚ ਕਾਵਲਮ ਬੀਚ ਪਦਨਾਭਮ ਮੰਦਰ, ਕੰਨਿਆਕੁਮਾਰੀ, ਤ੍ਰਿਚਰਪੱਲੀ 'ਚ ਰੰਗਾਨਾਥਾਸਵਾਮੀ ਮੰਦਰ, ਤ੍ਰਿਰੂਪਤੀ ਮੰਦਰ, ਪਦਵਤੀ ਮੰਦਰ ਤੇ ਰੇਨਿਗੂੰਟਾ ਘੁੰਮਣ ਦਾ ਮੌਕਾ ਮਿਲੇਗਾ।
ਮੋਗਾ 'ਚ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
NEXT STORY