ਚੰਡੀਗੜ੍ਹ (ਰਮਨਜੀਤ) : ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦੌਰਾਨ ਮੰਗਲਵਾਰ ਨੂੰ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਕਿਸੇ ਮੁੱਦੇ 'ਤੇ ਬੋਲੇ। ਉਨ੍ਹਾਂ ਨੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਵਿੰਨ੍ਹਦਿਆਂ ਕਿਹਾ ਕਿ ਕੇਂਦਰ ਵੱਲੋਂ ਸੰਸਥਾਵਾਂ ਨੂੰ ਖ਼ਤਮ ਕੀਤਾ ਜਾ ਰਿਹਾ ਹੈ ਅਤੇ ਸੀ. ਬੀ. ਆਈ., ਈ. ਡੀ. ਵਰਗੀਆਂ ਸੰਸਥਾਵਾਂ ਨੂੰ ਵਰਤਿਆ ਜਾ ਰਿਹਾ ਹੈ। ਇਸ ਦੇ ਨਾਲ ਹੀ ਨਵਜੋਤ ਸਿੱਧੂ ਨੇ ਵੋਟਾਂ ਈ. ਵੀ. ਐੱਮ. ਦੀ ਥਾਂ ਬੈਲਟ ਪੇਪਰ ਨਾਲ ਕਰਵਾਉਣ ਦੇ ਮੁੱਦੇ ਬਾਰੇ ਆਪਣੇ ਵਿਚਾਰ ਸਦਨ ਅੱਗੇ ਰੱਖੇ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਮਨੀ ਲਾਂਡਰਿੰਗ ਮਾਮਲੇ 'ਚ 'ਸੁਖਪਾਲ ਖਹਿਰਾ' ਦੇ ਘਰ ED ਵੱਲੋਂ ਛਾਪੇਮਾਰੀ
ਸਿੱਧੂ ਨੇ ਕਿਹਾ ਕਿ ਅਮਰੀਕਾ ਅਤੇ ਇੰਗਲੈਂਡ ਵਰਗੇ ਦੇਸ਼ਾਂ ਨੇ ਵੀ ਈ. ਵੀ. ਐਮ. ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ ਅਤੇ ਤਰਕ ਦਿੱਤਾ ਹੈ ਕਿ ਕਿਸੇ ਤਕਨੀਕ ਨਾਲ ਹੇਰਫੇਰ ਕੀਤੀ ਜਾ ਸਕਦੀ ਹੈ ਪਰ ਪਰਚੀ ਸਿਸਟਮ ਨਾਲ ਨਹੀਂ। ਇਸ ਦੀ ਪ੍ਰੋੜਤਾ ਵਿਰੋਧੀ ਧਿਰ ਦੇ ਆਗੂ ਹਰਪਾਲ ਚੀਮਾ ਵੱਲੋਂ ਵੀ ਕੀਤੀ ਗਈ ਅਤੇ ਕਿਹਾ ਗਿਆ ਕਿ ਈ. ਵੀ. ਐਮ. ਦੀ ਥਾਂ ਬੈਲਟ ਪੇਪਰ ਹੋਣਾ ਜ਼ਰੂਰੀ ਹੈ।
ਇਹ ਵੀ ਪੜ੍ਹੋ : ਦਰਦਨਾਕ : ਅਵਾਰਾ ਕੁੱਤਿਆਂ ਨੇ ਨੋਚ-ਨੋਚ ਖਾਧੀ ਮਾਂ ਕੋਲ ਜਾ ਰਹੀ ਮਾਸੂਮ ਬੱਚੀ, ਮੌਤ
ਇਸ ਦੇ ਨਾਲ ਹੀ ਲੋਕ ਇਨਸਾਫ਼ ਪਾਰਟੀ ਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਵੀ ਕਿਹਾ ਕਿ ਮਹਾਂਰਾਸ਼ਟਰ ਵਿਧਾਨ ਸਭਾ ਦੇ ਸਪੀਕਰ ਨੇ ਇਕ ਕਮੇਟੀ ਦਾ ਗਠਨ ਕਰਵਾ ਕੇ ਵੋਟਾਂ ਈ. ਵੀ. ਐਮ. ਦੀ ਥਾਂ ਬੈਲਟ ਪੇਪਰ ਨਾਲ ਕਰਵਾਉਣ ਸਬੰਧੀ ਮੈਂਬਰਾਂ ਦੀ ਰਾਏ ਮੰਗੀ ਹੈ।
ਇਹ ਵੀ ਪੜ੍ਹੋ : ਪੰਜਾਬ ਵਿਧਾਨ ਸਭਾ 'ਚ ਗੂੰਜਿਆ 'ਸੁਖਪਾਲ ਖਹਿਰਾ' ਦਾ ਮੁੱਦਾ, ਜਾਣੋ ਕਿਸ ਆਗੂ ਨੇ ਕੀ ਬਿਆਨ ਦਿੱਤਾ
ਉਨ੍ਹਾਂ ਕਿਹਾ ਕਿ ਇਸ ਨੂੰ ਦੇਖਦਿਆਂ ਸਾਨੂੰ ਵੀ ਸਦਨ 'ਚ ਅਜਿਹੀ ਪ੍ਰਕਿਰਿਆ ਲਿਆਉਣਾ ਚਾਹੀਦੀ ਹੀ, ਜੋ ਈ. ਵੀ. ਐੱਮ. ਰਾਹੀਂ ਵੋਟਾਂ 'ਚ ਗੜਬੜੀ ਨੂੰ ਰੋਕਿਆ ਜਾ ਸਕੇ।
ਨੋਟ : ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਲਿਖੋ
ਸਕੂਲ ਦੀ ਤੀਜੀ ਮੰਜ਼ਿਲ ਤੋਂ ਡਿੱਗੀ ਵਿਦਿਆਰਥਣ ਦੀ ਹਾਲਤ ਗੰਭੀਰ, ਅਧਿਆਪਕਾਂ ਦੇ ਵਤੀਰੇ ਤੋਂ ਖ਼ਫਾ ਪਰਿਵਾਰ
NEXT STORY