ਚੰਡੀਗੜ੍ਹ (ਰਮਨਜੀਤ, ਸੇਤੀਆ) : ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਖਹਿਰਾ ਦੇ ਘਰ 'ਚ ਮੰਗਲਵਾਰ ਸਵੇਰੇ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਛਾਪੇਮਾਰੀ ਦੀ ਜਾਣਕਾਰੀ ਮਿਲੀ ਹੈ। ਸੁਖਪਾਲ ਖਹਿਰਾ ਦੇ ਚੰਡੀਗੜ੍ਹ ਸਥਿਤ ਘਰ 'ਚ ਈ. ਡੀ. ਵੱਲੋਂ ਇਹ ਕਾਰਵਾਈ ਕੀਤੀ ਗਈ ਹੈ।
ਇਹ ਵੀ ਪੜ੍ਹੋ : ਜ਼ਰੂਰੀ ਖ਼ਬਰ : ਇਸ ਤਾਰੀਖ਼ ਤੋਂ ਬੰਦ ਰਹਿਣਗੀਆਂ ਪੰਜਾਬ ਦੀਆਂ 'ਅਨਾਜ ਮੰਡੀਆਂ', ਜਾਣੋ ਕੀ ਹੈ ਕਾਰਨ
ਸੁਖਪਾਲ ਖਹਿਰਾ 'ਤੇ ਮਨੀ ਲਾਂਡਰਿੰਗ ਦੇ ਦੋਸ਼ ਲੱਗੇ ਹਨ, ਜਿਸ ਤੋਂ ਬਾਅਦ ਉਨ੍ਹਾਂ ਦੇ ਘਰ ਈ. ਡੀ. ਵੱਲੋਂ ਛਾਪਾ ਮਾਰਿਆ ਗਿਆ ਹੈ। ਜਾਣਕਾਰੀ ਮੁਤਾਬਕ ਦਿੱਲੀ ਤੋਂ ਆਈ ਈ. ਡੀ. ਦੀ ਟੀਮ ਨੇ ਉਨ੍ਹਾਂ ਦੀ ਸੈਕਟਰ-5 ਸਥਿਤ ਕੋਠੀ 'ਚ ਛਾਪੇਮਾਰੀ ਕੀਤੀ।
ਇਹ ਵੀ ਪੜ੍ਹੋ : ਪੰਜਾਬ ਦੇ ਦੁਕਾਨਦਾਰਾਂ ਨੂੰ ਮਿਲੀ ਵੱਡੀ ਰਾਹਤ, ਹੁਣ 24 ਘੰਟੇ ਖੋਲ੍ਹ ਸਕਣਗੇ 'ਦੁਕਾਨਾਂ'
ਦਿੱਲੀ ਦੀ ਈ. ਡੀ. ਟੀਮ ਨਾਲ ਚੰਡੀਗੜ੍ਹ ਦੇ ਅਧਿਕਾਰੀ ਵੀ ਮੌਜੂਦ ਸਨ। ਜਿਸ ਸਮੇਂ ਈ. ਡੀ. ਦੇ ਅਧਿਕਾਰੀ ਛਾਪੇਮਾਰੀ ਕਰਨ ਪਹੁੰਚੇ, ਉਸ ਸਮੇਂ ਸੁਖਪਾਲ ਖਹਿਰਾ ਆਪਣੇ ਘਰ 'ਚ ਮੌਜੂਦ ਸਨ ਅਤੇ ਉਨ੍ਹਾਂ ਨੇ ਖ਼ੁਦ ਮੈਸਜ ਕਰਕੇ ਮੀਡੀਆ ਨੂੰ ਇਸ ਬਾਰੇ ਜਾਣਕਾਰੀ ਦਿੱਤੀ।
ਨੋਟ : ਸੁਖਪਾਲ ਖਹਿਰਾ ਦੇ ਘਰ ਈ. ਡੀ. ਵੱਲੋਂ ਕੀਤੀ ਛਾਪੇਮਾਰੀ ਬਾਰੇ ਦਿਓ ਆਪਣੀ ਰਾਏ
ਬਜਟ ਸੂਬੇ ਦੇ ਉਦਯੋਗਿਕ ਵਿਕਾਸ ਵਿਚ ਤੇਜ਼ੀ ਲਿਆਵੇਗਾ : ਅਰੋੜਾ
NEXT STORY