ਅੰਮ੍ਰਿਤਸਰ (ਵੈੱਬ ਡੈਸਕ, ਸੁਮਿਤ) : ਮੁੱਖ ਮੰਤਰੀ ਨਾਲ ਵਿਵਾਦ ਤੋਂ ਬਾਅਦ ਪੰਜਾਬ ਕੈਬਨਿਟ ਛੱਡ ਚੁੱਕੇ ਨਵਜੋਤ ਸਿੱਧੂ ਹੁਣ ਫਿਰ 'ਐਕਸ਼ਨ ਮੂਡ' 'ਚ ਆ ਗਏ ਹਨ। ਲੰਬਾ ਸਮਾਂ ਸਰਗਰਮ ਸਿਆਸਤ 'ਚੋਂ ਦੂਰ ਰਹਿਣ ਤੋਂ ਬਾਅਦ ਸਿੱਧੂ ਨੇ ਅੰਮ੍ਰਿਤਸਰ 'ਚ ਮੋਰਚਾ ਸਾਂਭ ਲਿਆ ਹੈ। ਪੰਜਾਬ ਵਜ਼ਾਰਤ ਛੱਡਣ ਤੋਂ ਬਾਅਦ ਸਿੱਧੂ ਵਲੋਂ ਪਹਿਲੀ ਵਾਰ ਅੰਮ੍ਰਿਤਸਰ 'ਚ ਆਪਣੀ ਰਿਹਾਇਸ਼ 'ਤੇ ਕਾਂਗਰਸੀ ਕੌਂਸਲਰਾਂ ਨਾਲ ਮੁਲਾਕਾਤ ਕੀਤੀ ਗਈ। ਭਰੋਸੇਯੋਗ ਸੂਤਰਾਂ ਮੁਤਾਬਾਕ ਸਿੱਧੂ ਵਲੋਂ ਕਾਂਗਰਸੀ ਕੌਂਸਲਰਾਂ ਅਤੇ ਵਰਕਰਾਂ ਨਾਲ ਤਿੰਨ ਦਿਨ ਤਕ ਲੜੀਵਾਰ ਮੁਲਾਕਾਤਾਂ ਕੀਤੀਆਂ ਜਾਣਗੀਆਂ। ਮੁਲਾਕਾਤ ਦਾ ਇਹ ਸਿਲਸਿਲਾ ਬੁੱਧਵਾਰ ਵੀ ਜਾਰੀ ਰਿਹਾ। ਮਿਲੀ ਜਾਣਕਾਰੀ ਮੁਤਾਬਕ ਤਿੰਨ ਦਿਨ ਸਿੱਧੂ ਆਪਣੇ ਹਿਮਾਇਤੀਆਂ ਨਾਲ ਮੁਲਾਕਾਤ ਕਰਨਗੇ ਅਤੇ ਚੌਥੇ ਦਿਨ ਉਹ ਆਪਣੇ ਹਲਕੇ ਦਾ ਦੌਰਾ ਕਰਨਗੇ ਅਤੇ ਇਸ ਦੌਰੇ ਦੌਰਾਨ ਉਹ ਘਰ-ਘਰ ਜਾ ਕੇ ਲੋਕਾਂ ਦੇ ਰੂਬਰੂ ਹੋਣਗੇ। ਸੰਭਵ ਹੈ ਕਿ ਇਸ ਦੌਰਾਨ ਸਿੱਧੂ ਮੀਡੀਆ ਸਾਹਮਣੇ ਵੀ ਆਉਣ।

ਨਵਜੋਤ ਸਿੱਧੂ ਨਾਲ ਮੁਲਾਕਾਤ ਤੋਂ ਬਾਅਦ ਹਲਕੇ ਦੇ ਕਾਂਗਰਸੀ ਆਗੂਆਂ ਨੇ ਕਿਹਾ ਕਿ ਕੈਬਨਿਟ 'ਚੋਂ ਅਸਤੀਫਾ ਦੇਣ ਕਰਕੇ ਸੱਧੂ ਦੇ ਸਮਰਥਕ ਨਿਰਾਸ਼ ਜ਼ਰੂਰ ਸਨ ਪਰ ਹੁਣ ਉਨ੍ਹਾਂ ਨਾਲ ਮੁਲਾਕਾਤ ਤੋਂ ਬਾਅਦ ਸਮਰਥਕਾਂ ਵਿਚ ਨਵੀਂ ਜਾਨ ਆ ਗਈ ਹੈ। ਉਨ੍ਹਾਂ ਦੱਸਿਆ ਕਿ ਨਵਜੋਤ ਸਿੱਧੂ ਨੇ ਉਨ੍ਹਾਂ ਨੂੰ ਥਾਪੜਾ ਦੇ ਕੇ ਸੂਬੇ ਭਰ ਵਿਚ ਕਾਂਗਰਸ ਲਈ ਜੀ ਤੋੜ ਮਿਹਨਤ ਕਰਨ ਲਈ ਆਖਿਆ ਹੈ।

ਦੂਜੇ ਪਾਸੇ ਭਾਵੇਂ ਨਵਜੋਤ ਸਿੱਧੂ ਵਲੋਂ ਆਪਣੇ ਹਿਮਾਇਤੀਆਂ ਅਤੇ ਪਾਰਟੀ ਲੀਡਰਾਂ ਨਾਲ ਮੁਲਾਕਾਤ ਦਾ ਸਿਲਸਿਲਾ ਸ਼ੁਰੂ ਕਰ ਦਿੱਤਾ ਗਿਆ ਹੈ ਪਰ ਉਹ ਅਜੇ ਤਕ ਮੀਡੀਆ ਦੇ ਰੂਬਰੂ ਨਹੀਂ ਹੋਏ ਹਨ। ਸਿੱਧੂ ਹਿਮਾਇਤੀਆਂ ਦਾ ਇਹ ਵੀ ਕਹਿਣਾ ਹੈ ਕਿ ਆਉਣ ਵਾਲੇ 2-3 ਦਿਨਾਂ ਵਿਚ ਸਿੱਧੂ ਖੁੱਲ੍ਹ ਕੇ ਸਾਹਮਣੇ ਆਉਣਗੇ ਅਤੇ ਵੱਡੇ ਖੁਲਾਸੇ ਕਰਨਗੇ।
24 ਹੋਟਲਾਂ ਦੇ ਵੀ ਨਹੀਂ ਕੱਟ ਸਕਿਆ ਨਿਗਮ ਪ੍ਰਸ਼ਾਸਨ ਕੁਨੈਕਸ਼ਨ
NEXT STORY