ਅੰਮ੍ਰਿਤਸਰ (ਸੁਮਿਤ ਖੰਨਾ) : ਗੁਰੂ ਨਗਰੀ ’ਚ ਦਿ ਵਰਲਡ ਸਿਟੀ ਰੈਕੋਗਨਾਈਜ਼ੇਸ਼ਨ ਐਕਟ 2016 ਅਤੇ ਅਮੈਂਡਮੈਂਟ ਐਕਟ 2019 ’ਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸਟੇਅ ਲਾ ਦਿੱਤਾ ਹੈ। ਹਾਈ ਕੋਰਟ ਨੇ ਇਸ ਨੂੰ ਪੰਜਾਬ ਨਗਰ ਨਿਗਮ ਐਕਟ 1976 ਦੇ ਉਲਟ ਦੱਸਦਿਆਂ ਡਿਪਟੀ ਕਮਿਸ਼ਨਰ ਨੂੰ 24 ਘੰਟਿਆਂ ’ਚ ਸ੍ਰੀ ਦਰਬਾਰ ਸਾਹਿਬ ਗਲਿਆਰਾ ਕਾਰੀਡੋਰ ਕੋਲ ਗ਼ੈਰ-ਕਾਨੂੰਨੀ ਹੋਟਲਾਂ ’ਤੇ ਉਸਾਰੀਆਂ ਦੇ ਪਾਣੀ ਅਤੇ ਬਿਜਲੀ ਕੁਨੈਕਸ਼ਨ ਕੱਟਣ ਦੇ ਨਿਰਦੇਸ਼ ਦਿੱਤੇ ਸਨ ਪਰ ਨਿਗਮ ਪ੍ਰਸ਼ਾਸਨ 24 ਦੇ ਕੁਨੈਕਸ਼ਨ ਨਹੀਂ ਕੱਟ ਸਕਿਆ। ਟੀਮ 17 ਥਾਵਾਂ ’ਤੇ ਹੀ ਕਾਰਵਾਈ ਕਰ ਸਕੀ। ਇਨ੍ਹਾਂ ਹੁਕਮਾਂ ਤਹਿਤ ਅੱਜ ਨਿਗਮ ਪ੍ਰਸ਼ਾਸਨ ਅਤੇ ਪਾਵਰਕਾਮ ਗਲਿਆਰਾ ਇਲਾਕੇ ’ਚ 4 ਥਾਣਿਆਂ ਦੀ ਪੁਲਸ ਲੈ ਕੇ ਪੁੱਜਾ।
ਇਸ ਦੌਰਾਨ ਇਥੇ ਗਲਿਆਰਾ ’ਚ ਸਵੇਰੇ 7 ਵਜੇ ਚੋਪਡ਼ਾ ਗੈਸਟ ਹਾਊਸ ਦਾ ਬਿਜਲੀ ਅਤੇ ਪਾਣੀ ਦਾ ਕੁਨੈਕਸ਼ਨ ਵਿਭਾਗ ਨੇ ਕੱਟ ਦਿੱਤਾ, ਜਿਸ ਤੋਂ ਬਾਅਦ ਹੋਟਲ ਗੋਲਡਨ ਪੈਰਾਡਾਈਜ਼ ’ਤੇ ਜਿਵੇਂ ਹੀ ਵਿਭਾਗ ਦੀ ਟੀਮ ਪਹੁੰਚੀ ਤਾਂ ਹੋਟਲ ਐਸੋਸੀਏਸ਼ਨ ਦੇ ਪ੍ਰਧਾਨ ਸੁਰਿੰਦਰ ਸਿੰਘ ਤੇ ਚੇਅਰਮੈਨ ਹਰਿੰਦਰ ਸਿੰਘ ਆਪਣੇ ਸਾਥੀਆਂ ਨਾਲ ਉਥੇ ਪਹੁੰਚ ਗਏ। ਉਨ੍ਹਾਂਂ ਵਿਭਾਗ ਦੀ ਕਾਰਵਾਈ ਦਾ ਵਿਰੋਧ ਕੀਤਾ। ਕਿਹਾ-ਸੁਣੀ ਦੌਰਾਨ ਹੋਟਲ ਮਾਲਕ ਕੰਵਲਜੀਤ ਸਿੰਘ ਨੂੰ ਹਾਰਟ ਅਟੈਕ ਆ ਗਿਆ, ਜਿਨ੍ਹਾਂ ਨੂੰ ਸਥਾਨਕ ਇਕ ਹਸਪਤਾਲ ’ਚ ਦਾਖਲ ਕਰਵਾਇਆ ਗਿਆ ਤੇ ਬਾਅਦ ਵਿਚ ਸੂਤਰਾਂ ਅਨੁਸਾਰ ਉਨ੍ਹਾਂਂ ਨੂੰ ਜਲੰਧਰ ਦੇ ਕਿਸੇ ਹਸਪਤਾਲ ’ਚ ਸ਼ਿਫਟ ਕੀਤਾ ਗਿਆ। ਹੋਟਲਾਂ ’ਤੇ ਕਾਰਵਾਈ ਹੁੰਦੀ ਦੇਖ ਟੂਰਿਸਟਾਂ ’ਚ ਵੀ ਹਡ਼ਕੰਪ ਮਚ ਗਿਆ ਅਤੇ ਸਮੇਂ ਤੋਂ ਪਹਿਲਾਂ ਹੀ ਕਈ ਟੂਰਿਸਟ ਚੈੱਕ ਆਊਟ ਕਰ ਕੇ ਚਲੇ ਗਏ।
ਵਿਭਾਗ ਨੇ ਅੱਜ ਲੋਕਾਂ ਦੇ ਭਾਰੀ ਵਿਰੋਧ ’ਚ ਕੀਤੀ ਗਈ ਕਾਰਵਾਈ ’ਚ 17 ਹੋਟਲਾਂ ਦੇ ਬਿਜਲੀ ਅਤੇ 9 ਦੇ ਪਾਣੀ ਦੇ ਕੁਨੈਕਸ਼ਨ ਕੱਟੇ। ਅਧਿਕਾਰੀਆਂ ਦੇ ਕਡ਼ਾਕੇ ਦੀ ਗਰਮੀ ’ਚ ਪਸੀਨੇ ਛੁੱਟ ਗਏ। ਇਸ ਤੋਂ ਇਲਾਵਾ ਦਰਜਨ ਭਰ ਦੇ ਕਰੀਬ ਲੋਕਾਂ ਨੇ ਵਿਭਾਗ ਦੇ ਕੋਰਟ ਦੇ ਸਟੇਅ ਆਰਡਰ ਵੀ ਦਿਖਾਏ। ਅਧਿਕਾਰੀਆਂ ਨੇ ਦੱਸਿਆ ਕਿ ਕਰੀਬ 60 ਕਮਰਸ਼ੀਅਲ ਦੁਕਾਨਾਂ ’ਤੇ ਕਾਰਵਾਈ ਇਸ ਲਈ ਨਹੀਂ ਹੋ ਸਕੀ ਕਿਉਂਕਿ ਇਨ੍ਹਾਂ ਦੁਕਾਨਦਾਰਾਂ ਨੇ ਇਹ ਕਹਿ ਕੇ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਉਹ 70 ਸਾਲ ਤੋਂ ਪਹਿਲਾਂ ਦੇ ਇਥੇ ਕਾਰੋਬਾਰ ਕਰ ਰਹੇ ਹਨ। ਉਨ੍ਹਾਂ ਨੂੰ ਇਹ ਦੱਸਿਆ ਜਾਵੇ ਕਿ ਗਲਿਆਰਾ ਪਹਿਲਾਂ ਬਣਿਆ ਜਾਂ ਦੁਕਾਨਾਂ, ਕੋਰਟ ਨੂੰ ਗੁੰਮਰਾਹ ਕੀਤਾ ਗਿਆ ਹੈ, ਇਸ ਕਾਰਨ ਉਨ੍ਹਾਂਂ ’ਤੇ ਕਾਰਵਾਈ ਨਹੀਂ ਹੋ ਸਕੀ। ਲੀਗਲ ਐਡਵਾਈਜ਼ਰ ਦੀ ਰਾਇ ਤੋਂ ਬਾਅਦ ਹੀ ਅਗਲੀ ਕਾਰਵਾਈ ਕੀਤੀ ਜਾਵੇਗੀ।
ਆਪਸ ’ਚ ਉਲਝਦੇ ਰਹੇ ਐੱਮ. ਟੀ. ਪੀ. ਅਤੇ ਪਾਵਰਕਾਮ ਐਕਸੀਅਨ
ਨਿਗਮ ਐੱਮ. ਟੀ. ਪੀ. ਰੰਧਾਵਾ ਦੀ ਪਾਵਰਕਾਮ ਐਕਸੀਅਨ ਗੁਰਮੁੱਖ ਨਾਲ ਖਡ਼ਕ ਪਈ। ਹੋਟਲ ਇੰਡਸ ਦਾ ਬਿਜਲੀ ਕੁਨੈਕਸ਼ਨ ਜਦੋਂ ਬਿਜਲੀ ਕਰਮਚਾਰੀਆਂ ਨੇ ਕੱਟਿਆ ਤਾਂ ਐੱਮ. ਟੀ. ਪੀ. ਰੰਧਾਵਾ ਕਹਿਣ ਲੱਗ ਪਏ ਕਿ ਆਰੀਆਂ ਚਲਾਈਆਂ ਜਾ ਰਹੇ ਹਨ, ਇਸ ਦਾ ਸਟੇਅ ਹੈ। ਇਸ ਨੂੰ ਲੈ ਕੇ ਐਕਸੀਅਨ ਅਤੇ ਐੱਮ. ਟੀ. ਪੀ. ਆਪਸ ’ਚ ਉਲਝ ਪਏ ਕਿ ਪਹਿਲਾਂ ਉਨ੍ਹਾਂਂ ਨੂੰ ਦੱਸ ਦਿੱਤਾ ਜਾਵੇ ਕਿ ਕਿਸ ਦਾ ਕੁਨੈਕਸ਼ਨ ਕੱਟਣਾ ਹੈ ਜਾਂ ਨਹੀਂ। ਐਕਸੀਅਨ ਨੇ ਕਿਹਾ ਕਿ ਉਨ੍ਹਾਂਂ ਨੂੰ ਕਿਸੇ ਤਰ੍ਹਾਂ ਦਾ ਕੁਝ ਪਤਾ ਨਹੀਂ ਕਿ ਕਿਹਡ਼ੇ ਹੋਟਲਾਂ ’ਤੇ ਕਾਰਵਾਈ ਕਰਨੀ ਹੈ, ਜਿਨ੍ਹਾਂ ’ਤੇ ਦੱਸਣਗੇ, ਉਨ੍ਹਾਂਂ ਦੇ ਹੀ ਕੁਨੈਕਸ਼ਨ ਕੱਟੇ ਜਾਣਗੇ।
ਨਹੀਂ ਕੱਟ ਸਕੇ ਸਾਰਿਆਂ ਦੇ ਪਾਣੀ ਕੁਨੈਕਸ਼ਨ, ਬਿਜਲੀ ਕੁਨੈਕਸ਼ਨ ਕੱਟ ਕੇ ਕੰਮ ਚਲਾਇਆ
ਨਿਗਮ ਪ੍ਰਸ਼ਾਸਨ ਦੀ ਕਾਰਵਾਈ ਨੂੰ ਲੈ ਕੇ ਪਾਵਰਕਾਮ ਦੇ ਕਰਮਚਾਰੀਆਂ ’ਚ ਪੂਰਾ ਕਰੰਟ ਦੌਡ਼ ਰਿਹਾ ਸੀ। ਜਿਥੇ ਐੱਮ. ਟੀ. ਪੀ. ਵਿਭਾਗ ਨੂੰ ਹਰ ਸਮੇਂ ਅਧਿਕਾਰੀਆਂ ਤੋਂ ਫਿਟਕਾਰ ਮਿਲ ਰਹੀ ਸੀ, ਉਥੇ ਹੀ ਬਿਜਲੀ ਕਰਮਚਾਰੀ ਬਿਜਲੀ ਕੁਨੈਕਸ਼ਨ ਕੱਟਣ ’ਚ ਲੱਗ ਪਏ। ਬਿਜਲੀ ਮੀਟਰ ਦੇ ਕੋਲ ਜਦੋਂ ਵੀ ਕਰਮਚਾਰੀ ਜਾਂਦੇ ਤਾਂ ਹੋਟਲ ਵਪਾਰੀ ਵਿਰੋਧ ਕਰਦੇ, ਜਿਸ ਨਾਲ ਬਿਜਲੀ ਕਰਮਚਾਰੀਆਂ ਨੇ ਖੰਭੇ ਤੋਂ ਹੀ ਬਿਜਲੀ ਕੁਨੈਕਸ਼ਨ ਕੱਟਣੇ ਸ਼ੁਰੂ ਕਰ ਦਿੱਤੇ, ਉਥੇ ਹੀ ਨਿਗਮ ਪ੍ਰਸ਼ਾਸਨ ਸਾਰੇ ਹੋਟਲਾਂ ਦੇ ਪਾਣੀ ਕੁਨੈਕਸ਼ਨ ਕੱਟਣ ’ਚ ਅਸਫਲ ਰਿਹਾ, ਜਿਨ੍ਹਾਂ ਹੋਟਲਾਂ-ਗੈਸਟ ਹਾਊਸ ਦੇ ਸਟੇਅ ਦੇ ਬਾਵਜੂਦ ਕੁਨੈਕਸ਼ਨ ਕੱਟੇ ਗਏ, ਉਨ੍ਹਾਂਂ ਨੂੰ ਜਦੋਂ ਜੋਡ਼ਨ ਦੀ ਗੱਲ ਹੋਈ ਤਾਂ ਬਿਜਲੀ ਕਰਮਚਾਰੀਆਂ ਨੇ ਪੱਲਾ ਝਾਡ਼ ਦਿੱਤਾ ਕਿ ਅੱਜ ਕੁਝ ਨਹੀਂ ਹੋਵੇਗਾ, ਰੀਸਟੇਟ ਕਰਨੇ ਹੋਣਗੇ ਤਾਂ ਕੱਲ ਹੀ ਹੋਣਗੇੇ।
... ਹੁਣ ਸਿਰਫ ਇਕ ਘੰਟੇ 'ਚ ਚੰਡੀਗੜ੍ਹ ਤੋਂ ਪੁੱਜੋਗੇ 'ਦਿੱਲੀ'
NEXT STORY