ਲੁਧਿਆਣਾ (ਬਿਊਰੋ) : ਮਣੀਪੁਰ 'ਚ ਵਾਪਰੀ ਦਰਦਨਾਕ ਘਟਨਾ ਦੇ ਵਿਰੋਧ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਲੀਡਰਸ਼ਿਪ ਵੱਲੋਂ ਪੰਜਾਬ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਅਗਵਾਈ ਹੇਠ ਲੁਧਿਆਣਾ ਵਿਖੇ ਮੌਨ ਸੱਤਿਆਗ੍ਰਹਿ ਧਰਨਾ ਲਾਇਆ ਗਿਆ। ਸੀਨੀਅਰ ਲੀਡਰਸ਼ਿਪ ਨੇ ਦਾਣਾ ਮੰਡੀ ਪਹੁੰਚ ਕੇ ਸਿਰ 'ਤੇ ਕਾਲੀਆਂ ਪੱਟੀਆਂ ਬੰਨ੍ਹ ਕੇ ਮੌਨ ਵਰਤ ਰੱਖਿਆ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੀ ਇਸ ਧਰਨੇ ’ਚ ਸ਼ਾਮਲ ਹੋਏ। ਇਸ ਮੌਨ ਸੱਤਿਆਗ੍ਰਹਿ ਵਿਚ ਵੱਡੀ ਗਿਣਤੀ 'ਚ ਕਾਂਗਰਸੀ ਵਰਕਰਾਂ ਨੇ ਹਿੱਸਾ ਲਿਆ।
ਇਹ ਖ਼ਬਰ ਵੀ ਪੜ੍ਹੋ : ਭਾਖੜਾ ਡੈਮ ਦਾ ਦੌਰਾ ਕਰਨ ਮਗਰੋਂ ਬੋਲੇ CM ਮਾਨ, ਕਹੀਆਂ ਇਹ ਅਹਿਮ ਗੱਲਾਂ
ਇਸ ਦੌਰਾਨ ਧਰਨੇ ਤੋਂ ਪਰਤਦਿਆਂ ਨਵਜੋਤ ਸਿੱਧੂ ਨੇ ਜਦੋਂ ਸੜਕ ’ਤੇ ਜ਼ਖ਼ਮੀ ਪਏ ਵਿਅਕਤੀ ਨੂੰ ਦੇਖਿਆ ਤਾਂ ਉਨ੍ਹਾਂ ਨੇ ਆਪਣੀ ਗੱਡੀ ਰੁਕਵਾ ਲਈ ਤੇ ਸੁਰੱਖਿਆ ਕਰਮਚਾਰੀਆਂ ਦੀ ਮਦਦ ਨਾਲ ਉਸ ਨੂੰ ਹਸਪਤਾਲ ਪਹੁੰਚਾਇਆ। ਮਿਲੀ ਜਾਣਕਾਰੀ ਮੁਤਾਬਕ ਨਵਜੋਤ ਸਿੱਧੂ ਲੁਧਿਆਣਾ ’ਚ ਕਾਂਗਰਸ ਦੇ ਸੱਤਿਆਗ੍ਰਹਿ ਅੰਦੋਲਨ ਤੋਂ ਬਾਅਦ ਪਟਿਆਲਾ ਪਰਤ ਰਹੇ ਸਨ। ਖੰਨਾ ਵਿਖੇ ਪਿੰਡ ਕੌੜੀ ਸਥਿਤ ਸਾਬਕਾ ਰਾਜ ਸਭਾ ਮੈਂਬਰ ਸ਼ਮਸ਼ੇਰ ਸਿੰਘ ਦੂਲੋ ਦੀ ਫੈਕਟਰੀ ਵਿਖੇ ਸਿੱਧੂ ਰੁਕੇ।
ਦੂਲੋ ਨੂੰ ਮਿਲਣ ਮਗਰੋਂ ਉਹ ਜਿਵੇਂ ਹੀ ਪਟਿਆਲਾ ਲਈ ਨਿਕਲੇ ਤਾਂ ਉਨ੍ਹਾਂ ਜੀ. ਟੀ. ਰੋਡ 'ਤੇ ਮੋਟਰਸਾਈਕਲ ਸਵਾਰ ਨੌਜਵਾਨ ਖੂਨ ਨਾਲ ਲੱਥਪਥ ਦੇਖਿਆ। ਸਿੱਧੂ ਨੇ ਤੁਰੰਤ ਉਸ ਦੀ ਮਦਦ ਕੀਤੀ। ਜ਼ਖ਼ਮੀ ਦੀ ਪਛਾਣ ਰਾਜਵਿੰਦਰ ਸਿੰਘ (25) ਵਾਸੀ ਪਿੰਡ ਰੋਹਟੇ ਨਾਭਾ ਵਜੋਂ ਹੋਈ, ਜਿਸ ਨੂੰ ਕਿਸੇ ਵਾਹਨ ਨੇ ਟੱਕਰ ਮਾਰ ਦਿੱਤੀ ਸੀ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਕਲਿੱਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪਾਣੀ ਦੇ ਤੇਜ਼ ਵਹਾਅ ’ਚ ਰੁੜ੍ਹਿਆ 15 ਸਾਲਾ ਮੁੰਡਾ, ਨਹੀਂ ਮਿਲਿਆ ਕੋਈ ਥਹੁ-ਪਤਾ
NEXT STORY