ਨਵੀਂ ਦਿੱਲੀ/ਚੰਡੀਗੜ੍ਹ : ਸੁਪਰੀਮ ਕੋਰਟ ਨੇ ਆਪਣਾ ਚਾਰ ਸਾਲ ਪੁਰਾਣਾ ਫ਼ੈਸਲਾ ਬਦਲਦੇ ਹੋਏ ਕਾਂਗਰਸ ਆਗੂ ਨਵਜੋਤ ਸਿੱਧੂ ਨੂੰ ਰੋਡ ਰੇਜ ਮਾਮਲੇ ਵਿਚ ਇਕ ਸਾਲ ਦੀ ਸਖ਼ਤ ਸਜ਼ਾ ਸੁਣਾਈ ਹੈ। ਇਸ ਦੇ ਚੱਲਦੇ ਸਿੱਧੂ ਵਲੋਂ ਅੱਜ ਅਦਾਲਤ ਵਿਚ ਆਤਮ ਸਮਰਪਣ ਕੀਤਾ ਜਾਣਾ ਸੀ, ਇਸ ਲਈ ਸਿੱਧੂ ਨੇ ਸੁਪਰੀਮ ਕੋਰਟ ਵਿਚ ਸਰੰਡਰ ਕਰਨ ਲਈ ਇਕ ਹਫਤੇ ਦਾ ਸਮਾਂ ਮੰਗਿਆ ਹੈ। ਸਿੱਧੂ ਨੇ ਪਟੀਸ਼ਨ ਦਾਇਰ ਕਰਦੇ ਹੋਏ ਸਿਹਤ ਦਾ ਹਵਾਲਾ ਦਿੰਦਿਆਂ ਆਖਿਆ ਹੈ ਕਿ ਉਨ੍ਹਾਂ ਨੂੰ ਸਰੰਡਰ ਕਰਨ ਲਈ ਇਕ ਹਫ਼ਤੇ ਦਾ ਸਮਾਂ ਦਿੱਤਾ ਹੈ। ਸਿੱਧੂ ਦੇ ਵਕੀਲ ਨੇ ਸੁਪਰੀਮ ਕੋਰਟ ਦੇ ਜਸਟਿਸ ਖਾਨਵਾਲਿਕਰ ਨੂੰ ਬੇਨਤੀ ਕਰਦੇ ਹੋਏ ਆਖਿਆ ਕਿ ਸਿੱਧੂ ਦੀ ਸਿਹਤ ਠੀਕ ਨਹੀਂ ਹੈ, ਲਿਹਾਜ਼ਾ ਉਨ੍ਹਾਂ ਨੂੰ ਸਰੰਡਰ ਕਰਨ ਲਈ ਇਕ ਹਫਤੇ ਦੀ ਮੁਹਲਤ ਦਿੱਤੀ ਜਾਵੇ।
ਇਹ ਵੀ ਪੜ੍ਹੋ : ਕਾਂਗਰਸ ’ਚ ਵਧੀ ਤਲਖ਼ੀ, ਆਹਮੋ-ਸਾਹਮਣੇ ਹੋਏ ਰਾਜਾ ਵੜਿੰਗ ਤੇ ਮਨਪ੍ਰੀਤ ਬਾਦਲ ਦੇ ਸਮਰਥਕ
ਮਿਲੀ ਜਾਣਕਾਰੀ ਮੁਤਾਬਕ ਇਸ ਮਾਮਲੇ ਵਿਚ ਸਿੱਧੂ ਨੂੰ ਸਜ਼ਾ ਸੁਨਾਉਣਵਾਲੇ ਬੈਂਚ ਨੇ ਕਿਊਰੇਟਿਵ ਪਟੀਸ਼ਨ ਨੂੰ ਸੁਨਣ ਤੋਂ ਇਨਕਾਰ ਕਰ ਦਿੱਤਾ ਹੈ। ਸਿੱਧੂ ਦੇ ਵਕੀਲ ਅਭਿਸ਼ੇਕ ਮਨੂ ਸਿੰਘਵੀ ਦੀ ਪਟੀਸ਼ਨ ’ਤੇ ਜਸਟਿਸ ਏ. ਐੱਮ. ਖਾਨਵਿਲਕਰ ਨੇ ਕਿਹਾ ਕਿ ਅਸੀਂ ਚੀਫ ਜਸਟਿਸ ਕੋਲ ਮਾਮਲੇ ਨੂੰ ਭੇਜ ਰਹੇ ਹਾਂ, ਉਹ ਹੀ ਇਸ ’ਤੇ ਸੁਣਵਾਈ ਦਾ ਫ਼ੈਸਲਾ ਲੈਣਗੇ। ਹਾਲਾਂਕਿ ਜੇ ਸੁਪਰੀਮ ਕੋਰਟ ਤੋਂ ਰਾਹਤ ਨਹੀਂ ਮਿਦੀ ਹੈ ਤਾਂ ਫਿਰ ਸਿੱਧੂ ਨੂੰ ਅੱਜ ਹੀ ਸਰੰਡਰ ਕਰਨਾ ਹੋਵੇਗਾ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਗੱਲਬਾਤ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਸਾਨਾਂ ਨੂੰ ਭੇਜਿਆ ਸੱਦਾ
ਕੀ ਹੈ ਪੂਰਾ ਮਾਮਲਾ
ਸੁਪਰੀਮ ਕੋਰਟ ਨੇ 1988 ਦੇ ਰੋਡ ਰੇਜ’ ਮਾਮਲੇ ’ਚ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੂੰ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਲਗਭਗ 34 ਸਾਲ ਪਹਿਲਾਂ ਸੜਕ ’ਤੇ ਹੋਈ ਹੱਥੋਪਾਈ ਦੀ ਇਸ ਘਟਨਾ ’ਚ 65 ਸਾਲਾ ਇਕ ਵਿਅਕਤੀ ਦੀ ਮੌਤ ਹੋ ਗਈ ਸੀ। ਉਸ ਸਮੇਂ ਸਿੱਧੂ ਦੀ ਉਮਰ ਲਗਭਗ 25 ਸਾਲ ਸੀ। ਚੋਟੀ ਦੀ ਅਦਾਲਤ ਨੇ ਸਿੱਧੂ ਨੂੰ ਪਹਿਲਾਂ ਇਸ ਮਾਮਲੇ ਵਿਚ ਸਿਰਫ 1,000 ਰੁਪਏ ਦਾ ਜੁਰਮਾਨਾ ਲਗਾ ਕੇ ਛੱਡ ਦਿੱਤਾ ਸੀ। ਇਸ ਦੇ ਖ਼ਿਲਾਫ ਪੀੜਤ ਪਰਿਵਾਰ ਨੇ ਮੁੜ-ਵਿਚਾਰ ਪਟੀਸ਼ਨ ਦਰਜ ਕੀਤੀ ਸੀ, ਜਿਸ ਨੂੰ ਚੋਟੀ ਦੀ ਅਦਾਲਤ ਨੇ ਸਵੀਕਾਰ ਕਰ ਲਿਆ ਅਤੇ ਅੱਜ ਸਿੱਧੂ ਨੂੰ ਇਕ ਸਾਲ ਦੀ ਸਖ਼ਤ ਕੈਦ ਦੀ ਸਜ਼ਾ ਸੁਣਾਈ। ਜਦੋਂ ਫੈਸਲਾ ਆਇਆ ਤਾਂ ਸਿੱਧੂ ਉਸ ਸਮੇਂ ਮਹਿੰਗਾਈ ਖ਼ਿਲਾਫ ਪ੍ਰਦਰਸ਼ਨ ਕਰਨ ਲਈ ਪਟਿਆਲਾ ’ਚ ਸਨ ਅਤੇ ਉਨ੍ਹਾਂ ਨੇ ਜ਼ਰੂਰੀ ਵਸਤਾਂ ਦੇ ਮੁੱਲ ਵਧਣ ਦੇ ਪ੍ਰਤੀਕਾਤਮਕ ਵਿਰੋਧ ਦੇ ਰੂਪ ’ਚ ਹਾਥੀ ਦੀ ਸਵਾਰੀ ਕੀਤੀ। ਕਾਂਗਰਸ ਨੇਤਾ ਨੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਟਵੀਟ ਕੀਤਾ, ‘‘ਕਾਨੂੰਨ ਦਾ ਸਨਮਾਨ ਕਰਾਂਗਾ।’’
ਇਹ ਵੀ ਪੜ੍ਹੋ : ਜਾਖੜ ਤੋਂ ਬਾਅਦ ਕਾਂਗਰਸ ’ਚ ਨਵਾਂ ਘਮਸਾਣ, ਮਨਪ੍ਰੀਤ ਬਾਦਲ ਖੇਮੇ ਨੇ ਖੋਲ੍ਹਿਆ ਵੜਿੰਗ ਖ਼ਿਲਾਫ਼ ਮੋਰਚਾ
ਕੈਦ ਦੀ ਸਜ਼ਾ ਦੇ ਬਾਵਜੂਦ ਚੋਣ ਲੜ ਸਕਦੇ ਹਨ ਸਿੱਧੂ : ਕਾਨੂੰਨ ਮਾਹਰ
ਭਾਰਤ ਦੇ ਚੋਣ ਕਾਨੂੰਨ ਦੀਆਂ ਵਿਵਸਥਾਵਾਂ ਦਾ ਹਵਾਲਾ ਦਿੰਦੇ ਹੋਏ ਇਕ ਕਾਨੂੰਨੀ ਮਾਹਰ ਨੇ ਵੀਰਵਾਰ ਨੂੰ ਕਿਹਾ ਕਿ 1988 ਦੇ ਰੋਡ ਰੇਜ ਦੇ ਮਾਮਲੇ ’ਚ ਸੁਪਰੀਮ ਕੋਰਟ ਵੱਲੋਂ ਇਕ ਸਾਲ ਦੀ ਕੈਦ ਦੀ ਸਜ਼ਾ ਸੁਣਾਏ ਜਾਣ ਦੇ ਬਾਵਜੂਦ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਭਵਿੱਖ ’ਚ ਚੋਣ ਲੜ ਸਕਣਗੇ। ਲੋਕਪ੍ਰਤੀਨਿਧਿਤਵ ਕਾਨੂੰਨ-1951 ਦੀ ਧਾਰਾ 8 ਦਾ ਹਵਾਲਾ ਦਿੰਦੇ ਹੋਏ ਲੋਕ ਸਭਾ ਦੇ ਸਾਬਕਾ ਜਨਰਲ ਸਕੱਤਰ ਪੀ. ਡੀ. ਟੀ. ਆਚਾਰੀ ਨੇ ਦੱਸਿਆ, ‘‘ਜੇਕਰ ਦੋ ਸਾਲ ਜਾਂ ਉਸ ਤੋਂ ਵੱਧ ਕੈਦ ਦੀ ਸਜ਼ਾ ਹੁੰਦੀ ਤਾਂ ਉਹ ਅਗਲੇ 6 ਸਾਲ ਤੱਕ ਚੋਣ ਲੜਣ ਲਈ ਅਯੋਗ ਹੋ ਜਾਂਦੇ।’’
ਇਹ ਵੀ ਪੜ੍ਹੋ : ਫੇਲ੍ਹ ਸਾਬਤ ਹੋਇਆ ਸਕੂਲਾਂ ’ਤੇ ਲਿਆ ਪੰਜਾਬ ਸਰਕਾਰ ਦਾ ਫ਼ੈਸਲਾ, ਅੱਤ ਦੀ ਗਰਮੀ ਕਾਰਣ ਹਾਲੋ-ਬੇਹਾਲ ਹੋਏ ਬੱਚੇ
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ?
ਅਚਾਨਕ ਲੱਗੀ ਭਿਆਨਕ ਅੱਗ ਕਾਰਨ ਸਕੂਟਰੀ ਸੜ ਕੇ ਸੁਆਹ
NEXT STORY