ਚੰਡੀਗੜ੍ਹ- ਚੰਡੀਗੜ੍ਹ ਵਿਚ ਪ੍ਰੈੱਸ ਕਾਨਫਰੰਸ ਕਰਕੇ ਕੇਬਲ ਮਾਫੀਆ ਦੀਆਂ ਧੱਜੀਆਂ ਉਡਾਉਣ ਵਾਲੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਇਕੱਲੀ ਕੇਬਲ ਨੂੰ ਨੱਥ ਪਾ ਕੇ ਪੰਜਾਬ ਦੇ ਇਕ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੱਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਹੁਣ ਤੱਕ ਨਿੱਜੀ ਕੇਬਲ ਕੰਪਨੀ ਵੱਲੋਂ ਲਗਭਗ 5000 ਕਰੋੜ ਰੁਪਏ ਦੇ ਕਰੀਬ ਘੋਟਾਲਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਕੇਬਲ ਕੰਪਨੀ ਅਤੇ ਇਸ ਵਿਚ ਸ਼ਾਮਲ ਲੋਕਾਂ ਨੂੰ ਟੈਕਸ ਦੇਣ ਦਾ ਨੋਟਿਸ ਪਾ ਕੇ ਜੁਰਮਾਨਿਆਂ ਸਮੇਤ ਟੈਕਸ ਵਸੂਲੇ ਜਾਣਗੇ। ਪੰਜਾਬ ਦਾ ਪੈਸਾ ਪੰਜਾਬ ਨੂੰ ਮਿਲੇਗਾ, ਪੰਜਾਬੀਆਂ ਨੂੰ ਮਿਲੇਗਾ ਅਤੇ ਇਸ ਰਕਮ ਰਾਹੀਂ ਪੰਜਾਬ ਦੇ ਨੌਜਵਾਨਾਂ ਲਈ ਰੁਜ਼ਗਾਰ ਪੈਦਾ ਕੀਤਾ ਜਾਵੇਗਾ।
ਸ੍ਰੀ ਹਰਮਿੰਦਰ ਸਾਹਿਬ ਵਿੱਚ ਯਾਦਗਾਰ ਗੈਲਰੀ ਦਾ ਨਿਰਮਾਣ ਕਾਰਜ ਸ਼ੁਰੂ
NEXT STORY