ਅੰਮ੍ਰਿਤਸਰ : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਜੀ. ਐੱਸ. ਟੀ. ਖਿਲਾਫ ਸ਼ਨੀਵਾਰ ਨੂੰ ਸ਼ਹਿਰ 'ਚ ਧਰਨਾ ਦੇ ਮੋਰਚਾ ਖੋਲ੍ਹ ਦਿੱਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਹੈ ਜੀ. ਐੱਸ. ਟੀ. ਖਿਲਾਫ ਤਾਂ ਅਜੇ ਇਹ ਸ਼ੁਰੂਆਤ ਹੀ ਹੈ ਅਤੇ ਇਹ ਅੰਦੋਲਨ ਵੱਡੇ ਪੱਧਰ 'ਤੇ ਚਲਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਜੀ. ਐੱਸ. ਟੀ. ਲਾ ਕੇ ਸੂਬਿਆਂ ਦੇ ਪੈਸੇ ਨੂੰ ਆਪਣੇ ਕੋਲ ਦੱਬੀ ਬੈਠੀ ਹੈ, ਜਿਸ ਕਾਰਨ ਵਿਭਾਗਾਂ ਦੇ ਕਰਮਚਾਰੀਆਂ ਦੀਆਂ ਤਨਖਾਹਾਂ ਰੁਕੀਆਂ ਹੋਈਆਂ ਹਨ। ਉਨ੍ਹਾਂ ਕਿਹਾ ਕਿ ਕੇਂਦਰ ਸੀ. ਜੀ. ਐੱਸ. ਟੀ. ਦਾ ਸਾਰਾ ਪੈਸੇ ਆਪਣੇ ਕੋਲ ਰੱਖ ਕੇ ਆਤਮ ਨਿਰਭਰ ਸੂਬਿਆਂ ਨੂੰ ਆਪਣੇ 'ਤੇ ਨਿਰਭਰ ਕਰਨਾ ਚਾਹੁੰਦੀ ਹੈ, ਜੋ ਕਿ ਬਿਲਕੁਲ ਗਲਤ ਹੈ। ਇਸ ਮੌਕੇ ਨਵਜੋਤ ਸਿੰਘ ਸਿੱਧੂ ਨਾਲ ਸ਼ਹਿਰ ਦੇ ਸਾਰੇ ਵਿਧਾਇਕ ਸੁਨੀਲ ਦੱਤ, ਓ. ਪੀ. ਸੋਨੀ, ਰਾਜਕੁਮਾਰ ਵੇਰਕਾ ਅਤੇ ਇੰਦਰਬੀਰ ਸਿੰਘ ਬੁਲਾਰੀਆ ਵੀ ਧਰਨੇ 'ਤੇ ਬੈਠੇ ਹੋਏ ਹਨ।
ਸੱਟਾਂ ਮਾਰਨ ਅਤੇ ਕੁੱਟਮਾਰ ਕਰਨ ਦੇ ਦੋਸ਼ 'ਚ 5 ਵਿਅਕਤੀਆਂ ਖਿਲਾਫ਼ ਮਾਮਲਾ ਦਰਜ
NEXT STORY