ਪਟਿਆਲਾ (ਰਾਜੇਸ਼ ਪੰਜੌਲਾ) : ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਚੱਕਰਵਿਊ 'ਚ ਅਜਿਹੇ ਫਸੇ ਕਿ ਉਨ੍ਹਾਂ ਨੂੰ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੀ 'ਖੇਤੀ ਬਚਾਓ ਰੈਲੀ' ਤੋਂ ਹੀ ਆਊਟ ਹੋਣਾ ਪਿਆ। ਇਹ ਅਲੱਗ ਗੱਲ ਹੈ ਕਿ ਕਾਂਗਰਸ ਹਾਈਕਮਾਂਡ ਹਰ ਹਾਲ 'ਚ ਸਿੱਧੂ ਨੂੰ ਕਾਂਗਰਸ 'ਚ ਹੀ ਰੱਖਣਾ ਚਾਹੁੰਦੀ ਹੈ ਅਤੇ ਕਾਂਗਰਸ ਦੇ ਨਵ-ਨਿਯੁਕਤ ਪੰਜਾਬ ਇੰਚਾਰਜ ਹਰੀਸ਼ ਰਾਵਤ ਇਸ ਦਿਸ਼ਾ 'ਚ ਕੰਮ ਵੀ ਕਰ ਰਹੇ ਹਨ ਪਰ ਕੈਪਟਨ ਦੀ ਟੀਮ ਕਿਸੇ ਵੀ ਹਾਲਤ 'ਚ ਸਿੱਧੂ ਨੂੰ ਪੰਜਾਬ ਦਾ ਹੀਰੋ ਨਹੀਂ ਬਣਨ ਦੇਣਾ ਚਾਹੁੰਦੀ।
ਇਹ ਵੀ ਪੜ੍ਹੋ : ਜਲਦ ਹੋਣਗੀਆਂ SGPC ਦੀਆਂ ਚੋਣਾਂ, ਕੇਂਦਰ ਸਰਕਾਰ ਹੋਈ ਸਰਗਰਮ
ਹਰੀਸ਼ ਰਾਵਤ ਦੇ ਕਹਿਣ ’ਤੇ ਸਿੱਧੂ ਮੋਗਾ 'ਚ ਹੋਈ ਰੈਲੀ 'ਚ ਸ਼ਾਮਲ ਤਾਂ ਹੋਏ ਪਰ ਆਪਣੀ ਆਦਤ ਅਨੁਸਾਰ ਉਨ੍ਹਾਂ ਨੇ ਪ੍ਰੋਟੋਕਾਲ ਦੀ ਪ੍ਰਵਾਹ ਨਹੀਂ ਕੀਤੀ ਅਤੇ ਮੰਚ ’ਤੇ ਖੂਬ ਮਨਮਾਨੀ ਕੀਤੀ। ਉਨ੍ਹਾਂ ਨੂੰ 2 ਮਿੰਟ ਲਈ ਬੋਲਣ ਦਾ ਸਮਾਂ ਦਿੱਤਾ ਗਿਆ ਸੀ ਪਰ ਉਹ 13 ਮਿੰਟ ਬੋਲੇ ਅਤੇ ਇਸ ਭਾਸ਼ਣ ਦੌਰਾਨ ਮੋਦੀ ਸਰਕਾਰ ਦੇ ਨਾਲ-ਨਾਲ ਪੰਜਾਬ ਦੀ ਕੈਪਟਨ ਸਰਕਾਰ ਨੂੰ ਵੀ ਲਪੇਟੇ 'ਚ ਲਿਆ। ਕੈਪਟਨ ਖੇਮੇ ਨੇ ਇਸ ਰੈਲੀ 'ਚ ਸਿੱਧੂ ਵੱਲੋਂ ਕੀਤੇ ਗਏ ਵਰਤਾਅ ਨੂੰ ਹੀ ਮੁੱਦਾ ਬਣਾ ਲਿਆ। ਸਭ ਤੋਂ ਪਹਿਲਾਂ ਤਾਂ ਕੈਪਟਨ ਦੇ ਮੰਤਰੀ ਇਸ ਗੱਲ ਤੋਂ ਹੀ ਨਾਰਾਜ਼ ਹੋਏ ਕਿ ਜਦੋਂ ਮੰਤਰੀਆਂ ਨੂੰ ਮੰਚ ’ਤੇ ਦੂਜੀ ਲਾਈਨ 'ਚ ਬਿਠਾਇਆ ਗਿਆ ਤਾਂ ਸਿੱਧੂ ਨੂੰ ਕਿਸ ਹੈਸੀਅਤ ਨਾਲ ਫਰੰਟ ਸੀਟ ’ਤੇ ਬਿਠਾਇਆ ਗਿਆ।
ਇਹ ਵੀ ਪੜ੍ਹੋ : ਪੰਜਾਬ 'ਚ ਮੁੜ 'ਸਕੂਲ' ਖੋਲ੍ਹਣ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਸਿੱਧੂ ਨਾ ਪੰਜਾਬ ਕਾਂਗਰਸ ਦੇ ਪ੍ਰਧਾਨ ਹਨ, ਨਾ ਸਰਕਾਰ 'ਚ ਮੰਤਰੀ, ਉਹ ਇਕ ਆਮ ਵਿਧਾਇਕ ਹਨ, ਲਿਹਾਜ਼ਾ ਉਨ੍ਹਾਂ ਨੂੰ ਵਿਧਾਇਕਾਂ ਦੀ ਸ਼੍ਰੇਣੀ 'ਚ ਹੀ ਰੱਖਿਆ ਜਾਣਾ ਚਾਹੀਦਾ ਸੀ। ਨਵਜੋਤ ਸਿੰਘ ਸਿੱਧੂ ਦੇ ਇਸੇ ਵਰਤਾਅ ਨੂੰ ਮੁੱਦਾ ਬਣਾ ਕੇ ਉਨ੍ਹਾਂ ਨੂੰ ਹੋਰ ਕਿਸੇ ਵੀ ਰੈਲੀ 'ਚ ਨਹੀਂ ਬੁਲਾਇਆ ਗਿਆ ਅਤੇ ਇਸ ਯਾਤਰਾ ਤੋਂ ਆਊਟ ਕਰ ਦਿੱਤਾ ਗਿਆ। ਕੈਪਟਨ ਨੇ ਆਪਣਾ ਪੂਰਾ ਤੰਤਰ ਤੇ ਮੰਤਰੀਆਂ ਨੂੰ ਇਸੇ ਕੰਮ 'ਚ ਲਾ ਦਿੱਤਾ ਕਿ ਅਗਲੇ 2 ਦਿਨਾਂ ਤੱਕ ਸਿੱਧੂ ਨੂੰ ਕਾਂਗਰਸ ਦੇ ਪ੍ਰੋਗਰਾਮਾਂ ਤੋਂ ਦੂਰ ਰੱਖਿਆ ਜਾਵੇ ਤਾਂ ਕਿ ਉਹ ਹਾਈਲਾਈਟ ਨਾ ਹੋ ਸਕੇ। ਇਨ੍ਹਾਂ ਦੋ ਦਿਨਾਂ 'ਚ ਜਿੰਨੇ ਵੀ ਆਗੂ ਰਾਹੁਲ ਗਾਂਧੀ ਨੂੰ ਮਿਲੇ ਸਾਰਿਆਂ ਨੇ ਰਾਹੁਲ ਨੂੰ ਇਹੀ ਰਿਪੋਰਟ ਦਿੱਤੀ ਕਿ ਸਿੱਧੂ ਦੇ ਵਰਤਾਅ ਕਾਰਣ ਪਾਰਟੀ ਨੂੰ ਨੁਕਸਾਨ ਹੀ ਹੋਇਆ ਹੈ।
ਇਹ ਵੀ ਪੜ੍ਹੋ : ਪੰਜਾਬ ਸਰਕਾਰ ਵੱਲੋਂ ਕੋਰੋਨਾ ਯੋਧੇ ਬਣੇ 'ਸਿਹਤ ਕਾਮਿਆਂ' ਨਾਲ ਧੱਕਾ, ਰਾਤੋ-ਰਾਤ ਦਿੱਤਾ ਵੱਡਾ ਝਟਕਾ
ਪ੍ਰੈੱਸ ਕਾਨਫਰੰਸ ’ਚ ਵੀ ਨਹੀਂ ਪੁੱਛਣ ਦਿੱਤਾ 'ਸਿੱਧੂ' ਦਾ ਸਵਾਲ
ਸਿੱਧੂ ਦੇ ਮਾਮਲੇ 'ਚ ਕੈਪਟਨ ਖੇਮੇ ਨੇ ਫਿਲਡਿੰਗ ਟਾਈਟ ਕੀਤੀ ਹੋਈ ਸੀ। ਪਟਿਆਲਾ 'ਚ ਹੋਈ ਪ੍ਰੈੱਸ ਕਾਨਫਰੰਸ 'ਚ ਵੀ ਸਿੱਧੂ ਸੰਬੰਧੀ ਕੋਈ ਸਵਾਲ ਨਹੀਂ ਪੁੱਛਣ ਦਿੱਤਾ ਗਿਆ। ਕਾਨਫਰੰਸ 'ਚ ਪਹਿਲਾਂ ਹੀ ਨਿਰਧਾਰਿਤ ਸੀ ਕਿ ਕਿਹੜਾ ਪੱਤਰਕਾਰ ਕੀ ਸਵਾਲ ਪੁੱਛੇਗਾ? ਖੇਤੀ ਯਾਤਰਾ ਦੌਰਾਨ ਪੰਜਾਬ ਦਾ ਕਾਂਗਰਸ ਲਈ ਸਭ ਤੋਂ ਵੱਡਾ ਮੁੱਦਾ ਨਵਜੋਤ ਸਿੰਘ ਸਿੱਧੂ ਦਾ ਹੀ ਸੀ, ਇਸ ਲਈ ਸਰਕਾਰ ਦੀ ਚੁਆਇਸ ਅਨੁਸਾਰ ਹੀ ਪੱਤਰਕਾਰਾਂ ਨੂੰ ਸਵਾਲ ਪੁੱਛਣ ਦਾ ਮੌਕਾ ਦਿੱਤਾ ਗਿਆ।
ਪ੍ਰਤਾਪ ਬਾਜਵਾ ਨੂੰ ਰਵੀਨ ਠੁਕਰਾਲ ਤੋਂ ਬਾਅਦ ਦਿੱਤੀ ਸੀਟ
ਇਸ ਪ੍ਰੈੱਸ ਕਾਨਫਰੰਸ 'ਚ ਰਾਜ ਸਭਾ ਐੱਮ. ਪੀ. ਤੇ ਕੈਪਟਨ ਅਮਰਿੰਦਰ ਸਿੰਘ ਵਿਰੋਧੀ ਪ੍ਰਤਾਪ ਸਿੰਘ ਬਾਜਵਾ ਵੀ ਹਾਜ਼ਰ ਸਨ। ਸਿਟਿੰਗ ਪਲਾਨ ਬਹੁਤ ਹੀ ਅਜੀਬੋ-ਗਰੀਬ ਸੀ। ਪ੍ਰਤਾਪ ਸਿੰਘ ਬਾਜਵਾ ਨੂੰ ਬਿਲਕੁਲ ਕਿਨਾਰੇ ਵਾਲੀ ਸੀਟ ’ਤੇ ਬਿਠਾਇਆ ਗਿਆ ਸੀ। ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ ਵੀ ਬਾਜਵਾ ਤੋਂ ਪਹਿਲਾਂ ਬੈਠੇ ਸਨ। ਅਜਿਹਾ ਕਰ ਕੇ ਇਹ ਸੰਦੇਸ਼ ਦਿੱਤਾ ਗਿਆ ਹੈ ਕਿ ਜਿਸ ਦੀ ਮੁੱਖ ਮੰਤਰੀ ਨਾਲ ਠੀਕ ਹੈ, ਉਹੀ ਪੰਜਾਬ ਦੀ ਸਿਆਸਤ 'ਚ ਸਥਾਨ ਪ੍ਰਾਪਤ ਕਰ ਸਕਦਾ ਹੈ।
ਜਲਦ ਹੋਣਗੀਆਂ SGPC ਦੀਆਂ ਚੋਣਾਂ, ਕੇਂਦਰ ਸਰਕਾਰ ਹੋਈ ਸਰਗਰਮ
NEXT STORY