ਚੰਡੀਗੜ੍ਹ : ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਮਨਾਉਣ ਸਬੰਧੀ ਕੈਪਟਨ ਸਰਕਾਰ ਦੀ ਕੈਬਨਿਟ ਸਬ ਕਮੇਟੀ ਦੀ ਮੀਟਿੰਗ ਸ਼ੁੱਕਰਵਾਰ ਨੂੰ ਰੱਖੀ ਗਈ ਸੀ, ਜਿਸ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਮੌਜੂਦ ਸਨ ਪਰ ਜਦੋਂ ਨਵਜੋਤ ਸਿੱਧੂ ਨੂੰ ਪਤਾ ਲੱਗਿਆ ਕਿ ਪ੍ਰਕਾਸ਼ ਪੁਰਬ ਬਾਰੇ ਕੁਝ ਕਮੇਟੀਆਂ ਪਹਿਲਾਂ ਹੀ ਬਣਾ ਲਈਆਂ ਗਈਆਂ ਹਨ ਤਾਂ ਉਹ ਮੀਟਿੰਗ ਵਿਚਾਲੇ ਹੀ ਛੱਡ ਕੇ ਚਲੇ ਗਏ। ਸੂਤਰਾਂ ਮੁਤਾਬਕ ਜਦੋਂ ਨਵਜੋਤ ਸਿੱਧੂ ਨੂੰ ਪਤਾ ਲੱਗਿਆ ਕਿ ਪ੍ਰਕਾਸ਼ ਪੁਰਬ ਸਬੰਧੀ ਪਹਿਲਾਂ ਹੀ 8 ਕਮੇਟੀਆਂ ਬਣਾ ਲਈਆਂ ਗਈਆਂ ਹਨ ਤਾਂ ਉਹ ਨਾਰਾਜ਼ ਹੋ ਗਏ ਅਤੇ ਕਹਿਣ ਲੱਗੇ ਕਿ ਜੇਕਰ ਅਫਸਰਾਂ ਨੇ ਹੀ ਸਾਰੇ ਫੈਸਲੇ ਲੈਣੇ ਸੀ ਤਾਂ ਫਿਰ ਅਸੀਂ ਇੱਥੇ ਕੀ ਕਰਨ ਆਏ ਹਾਂ। ਇਸ ਬਾਰੇ ਜਦੋਂ ਨਵਜੋਤ ਸਿੱਧੂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ।
ਹੁਣ ਟਰੇਨ 'ਚ ਡਾਕਟਰ ਬੁਲਾਉਣ 'ਤੇ ਦੇਣੀ ਪਵੇਗੀ ਫੀਸ
NEXT STORY