ਜਲੰਧਰ (ਸੂਰਜ ਠਾਕੁਰ) : ਲੰਬੇ ਸਮੇਂ ਤੋਂ ਕਾਂਗਰਸ ਦੀ ਸਿਆਸਤ ਵਿਚ ਹਾਸ਼ੀਏ 'ਤੇ ਚੱਲ ਰਹੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਲਈ ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨ ਸੰਜੀਵਨੀ ਸਾਬਤ ਹੋਏ ਹਨ। ਇਨ੍ਹਾਂ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਕਾਰਣ ਸੂਬੇ ਵਿਚ ਪੈਦਾ ਹੋਏ ਸਮੀਕਰਨਾਂ ਨੇ ਸਿੱਧੂ ਲਈ ਸਿਆਸੀ ਬਦਲ ਖੋਲ੍ਹ ਦਿੱਤੇ ਹਨ। ਸੂਤਰਾਂ ਦਾ ਕਹਿਣਾ ਹੈ ਕਿ ਕਾਂਗਰਸ ਹਾਈ ਕਮਾਨ ਕੋਲ ਸਿੱਧੂ ਨੂੰ ਡਿਪਟੀ ਸੀ. ਐੱਮ. ਬਣਾਏ ਜਾਣ ਦਾ ਮਾਮਲਾ ਇਕ ਵਾਰ ਮੁੜ ਜ਼ੋਰ ਫੜਨ ਲੱਗਿਆ ਹੈ ਕਿਉਂਕਿ ਕਾਂਗਰਸ ਦੇ ਮੌਜੂਦਾ ਹਾਲਾਤ ਅਜਿਹੇ ਹਨ ਕਿ ਉਸ ਦੇ ਆਪਣੇ ਹੀ ਕੌਮੀ ਪੱਧਰ ਦੇ ਨੇਤਾ ਪਾਰਟੀ ਦੇ ਕਮਜ਼ੋਰ ਹੋਣ 'ਤੇ ਸਵਾਲੀਆ ਨਿਸ਼ਾਨ ਲਾ ਰਹੇ ਹਨ।
ਇਹ ਵੀ ਪੜ੍ਹੋ : ਕਿਸਾਨ ਅੰਦੋਲਨ 'ਤੇ ਰਵਨੀਤ ਬਿੱਟੂ ਦਾ ਵੱਡਾ ਬਿਆਨ, ਕਿਹਾ ਕਿਤੇ ਭੁੱਲ ਕੇ ਨਾ ਚੁੱਕ ਲਿਓ ਇਹ ਕਦਮ
ਸਿੱਧੂ ਲਈ ਕੈਬਨਿਟ ਦੇ ਦਰਵਾਜ਼ੇ ਖੁੱਲ੍ਹੇ
ਕੈਪਟਨ ਵਲੋਂ ਸਿੱਧੂ ਨੂੰ ਦੁਪਹਿਰ ਦੇ ਭੋਜਨ 'ਤੇ ਸੱਦਣ ਪਿੱਛੋਂ ਮੀਡੀਆ ਸਲਾਹਕਾਰ ਨੇ ਜਿਸ ਤਰ੍ਹਾਂ ਦੋਵਾਂ ਦੇ ਰਿਸ਼ਤਿਆਂ ਵਿਚ ਮਿਠਾਸ ਦਾ ਜ਼ਿਕਰ ਕੀਤਾ ਹੈ, ਉਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਕੈਬਨਿਟ ਦੇ ਦਰਵਾਜ਼ੇ ਸਿੱਧੂ ਲਈ ਪੂਰੀ ਤਰ੍ਹਾਂ ਖੁੱਲ ਗਏ ਹਨ। ਸਿੱਧੂ ਨੇ ਕੇਪਟਨ ਨਾਲ ਮੁਲਾਕਾਤ ਪਿੱਛੇ ਮੁੜ ਤੋਂ ਮੰਤਰੀ ਬਣਨ ਦਾ ਕੋਈ ਇਰਾਦਾ ਨਹੀਂ ਕੀਤਾ। ਕੈਪਟਨ ਅਮਰਿੰਦਰ ਦੇ ਫਾਰਮ ਹਾਊਸ ਵਿਖੇ ਹੋਈ ਲੰਚ ਡਿਪਲੋਮੈਸੀ ਦੌਰਾਨ ਦੋਵਾਂ ਦਰਮਿਆਨ ਵੱਖਰਿਆਂ ਅੱਧਾ ਘੰਟਾ ਗੱਲਬਾਤ ਹੋਈ। ਦੱਸਿਆ ਜਾਂਦਾ ਹੈ ਕਿ ਇਸ ਗੱਲਬਾਤ ਪਿੱਛੋਂ ਸਿੱਧੂ ਨੂੰ ਮੁੜ ਤੋਂ ਕੈਬਨਿਟ ਮੰਤਰੀ ਦਾ ਅਹੁਦਾ ਦਿੱਤੇ ਜਾਣ ਬਾਰੇ ਵੀ ਗੱਲਬਾਤ ਹੋਈ। ਇਹ ਵੱਖਰਾ ਮਾਮਲਾ ਹੈ ਕਿ ਸਿੱਧੂ ਇਸ ਨੂੰ ਪ੍ਰਵਾਨ ਕਰਦੇ ਹਨ ਜਾਂ ਨਕਾਰ ਦਿੰਦੇ ਹਨ।
ਇਹ ਵੀ ਪੜ੍ਹੋ : ਦਿੱਲੀ ਦੀਆਂ ਬਰੂਹਾਂ 'ਤੇ ਪੁੱਜਣ ਤੋਂ ਪਹਿਲਾਂ ਕਿਸਾਨਾਂ ਲਈ ਆਮ ਆਦਮੀ ਪਾਰਟੀ ਦਾ ਵੱਡਾ ਐਲਾਨ
ਕੀ ਹੈ ਸਿੱਧੂ ਦੇ ਡਿਪਟੀ ਸੀ.ਐੱਮ. ਬਣਨ ਦੀ ਖੇਡ
ਪੰਜਾਬ ਵਿਚ 2017 ਦੇ ਮਾਰਚ ਮਹੀਨੇ ਵਿਚ ਸੂਬਾਈ ਵਿਧਾਨ ਸਭਾ ਦੀਆਂ ਚੋਣਾਂ ਤੋਂ ਤਕਰੀਬਨ ਦੋ ਮਹੀਨੇ ਪਹਿਲਾਂ ਜਨਵਰੀ ਵਿਚ ਨਵਜੋਤ ਸਿੰਘ ਸਿੱਧੂ ਦੀ ਕਾਂਗਰਸ ਵਿਚ ਧਮਾਕੇਦਾਰ ਐਂਟਰੀ ਹੋਈ ਸੀ। ਉਸ ਸਮੇਂ ਇਹ ਕਿਹਾ ਜਾ ਰਿਹਾ ਸੀ ਕਿ ਸਿੱਧੂ ਭਾਜਪਾ ਛੱਡ ਕੇ ਕਾਂਗਰਸ ਵਿਚ ਇਸ ਸ਼ਰਤ 'ਤੇ ਸ਼ਾਮਲ ਹੋਏ ਸਨ ਕਿ ਚੋਣਾਂ ਜਿੱਤਣ ਪਿੱਛੋਂ ਉਨ੍ਹਾਂ ਨੂੰ ਡਿਪਟੀ ਸੀ. ਐੱਮ. ਦੇ ਅਹੁਦੇ ਨਾਲ ਨਿਵਾਜ਼ਿਆ ਜਾਵੇਗਾ। ਚੋਣਾਂ ਵਿਚ ਕਾਂਗਰਸ ਨੇ 117 ਵਿਚੋਂ 77 ਸੀਟਾਂ ਜਿੱਤ ਕੇ ਰਿਕਾਰਡ ਕਾਇਮ ਕੀਤਾ। ਕੈਪਟਨ ਅਮਰਿੰਦਰ ਸਿੰਘ ਦਾ ਮੁੱਖ ਮੰਤਰੀ ਬਣਨਾ ਪਹਿਲਾਂ ਤੋਂ ਹੀ ਤੈਅ ਸੀ। ਸਿੱਧੂ ਨੂੰ ਡਿਪਟੀ ਸੀ. ਐੱਮ. ਬਣਾਏ ਜਾਣ ਦੀਆਂ ਅਟਕਲਾਂ ਜ਼ੋਰਾਂ ਉਤੇ ਸਨ। ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਕੈਪਟਨ ਨੇ ਇਨ੍ਹਾਂ ਅਟਕਲਾਂ 'ਤੇ ਇਹ ਕਹਿ ਕੇ ਰੋਕ ਲਗਾ ਦਿੱਤੀ ਕਿ ਸੂਬੇ ਨੂੰ ਡਿਪਟੀ ਸੀ. ਐੱਮ. ਦੀ ਲੋੜ ਹੀ ਕੀ ਹੈ? ਸਿੱਧੂ ਨੂੰ ਸਥਾਨਕ ਸਰਕਾਰ ਅਦਾਰਿਆਂ ਅਤੇ ਸੈਰ ਸਪਾਟਾ ਮੰਤਰਲਾ ਦੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਉਨ੍ਹਾਂ ਦੀ ਡਿਪਟੀ ਸੀ.ਐਮ. ਬਣਨ ਦੀ ਹਸਰਤ ਦਿਲ ਵਿਚ ਹੀ ਦਫਨ ਹੋ ਗਈ। ਇਹ ਹੀ ਨਹੀਂ ਉਨ੍ਹਾਂ ਦਾ ਮਨ ਪਸੰਦ ਦਾ ਮੰਤਰਾਲਾ ਉਨ੍ਹਾਂ ਕੋਲੋਂ ਖੋਹ ਕੇ ਉਨ੍ਹਾਂ ਨੂੰ ਘਰ ਵਿਚ ਹੀ ਬੈਠਣ ਲਈ ਮਜਬੂਰ ਕੀਤਾ ਗਿਆ । ਸਿਆਸਤ ਦੇ ਜਾਣਕਾਰ ਇਹ ਮੰਨਦੇ ਹਨ ਕਿ ਇਸ ਸਮੇਂ ਸਿੱਧੂ ਸਿਆਸੀ ਤੌਰ 'ਤੇ ਇੰਨੇ ਮਜ਼ਬੂਤ ਹਨ ਕਿ ਉਹ ਚਾਹੁੰਣ ਤਾਂ ਆਪਣੀਆਂ ਸ਼ਰਤਾਂ ਪੂਰੀਆਂ ਕਰਵਾ ਸਕਦੇ ਹਨ।
ਇਹ ਵੀ ਪੜ੍ਹੋ : ਕੈਪਟਨ ਅਮਰਿੰਦਰ ਸਿੰਘ ਦਾ ਵੱਡਾ ਬਿਆਨ, ਕੇਂਦਰ ਨੂੰ ਫਿਰ ਦਿੱਤੀ ਚਿਤਾਵਨੀ
ਸਿਆਸੀ ਕਾਰਣ ਅਤੇ ਕੈਪਟਨ ਨਾਲ ਕਲੇਸ਼
ਸਾਲ 2019 ਵਿਚ ਲੋਕ ਸਭਾ ਦੀਆਂ ਚੋਣਾਂ ਦੌਰਾਨ ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵਿਚਾਲੇ ਪਾੜਾ ਡੂੰਘਾ ਹੁੰਦਾ ਗਿਆ। ਚੋਣਾਂ ਵਿਚ ਟਿਕਟਾਂ ਦੀ ਵੰਡ ਸਮੇਂ ਦੋਵਾਂ ਵਿਚ ਮਤਭੇਦ ਉਦੋਂ ਹੋਰ ਵੀ ਡੂੰਘੇ ਹੋ ਗਏ ਜਦੋਂ ਸਿੱਧੂ ਦੀ ਪਤਨੀ ਨਵਜੋਤ ਕੌਰ ਨੇ ਦੋਸ਼ ਲਗਾਇਆ ਕਿ ਕੈਪਟਨ ਅਤੇ ਪੰਜਾਬ ਮਾਮਲਿਆਂ ਦੀ ਸਾਬਕਾ ਇੰਚਾਰਜ ਆਸ਼ਾ ਕੁਮਾਰੀ ਦੇ ਕਹਿਣ 'ਤੇ ਮੇਰੀ ਟਿਕਟ ਕੱਟੀ ਹੈ। ਕੈਪਟਨ ਨੇ ਵੀ ਦੋਸ਼ਾਂ ਦੇ ਦਬਾਅ ਦੇ ਜਵਾਬ ਵਿਚ ਕਿਹਾ ਕਿ ਸਿੱਧੂ ਇੱਛਾਵਾਨ ਹਨ ਤੇ ਮੁੱਖ ਮੰਤਰੀ ਬਣਨ ਦੀ ਇੱਛਾ ਰੱਖਦੇ ਹਨ।
ਇਹ ਵੀ ਪੜ੍ਹੋ : ਪੰਜਾਬ ਵਿਚ ਫਿਰ ਤੋਂ ਨਾਈਟ ਕਰਫਿਊ ਦਾ ਐਲਾਨ, ਜਾਰੀ ਹੋਏ ਨਵੇਂ ਦਿਸ਼ਾ-ਨਿਰਦੇਸ਼
ਡਿਪਟੀ ਸੀ.ਐੱਮ. ਦੀ ਰਾਹ ਕਿਵੇਂ ਹੈ ਸੌਖੀ
ਹੁਣ ਜਿਥੇ ਅਕਾਲੀ ਦਲ ਤੋਂ ਵੱਖ ਹੋਣ ਪਿੱਛੋਂ ਭਾਰਤੀ ਜਨਤਾ ਪਾਰਟੀ ਭਵਿੱਖ ਦੇ ਮੰਤਰੀ ਦੇ ਸਿੱਖ ਉਮੀਦਵਾਰ ਦਾ ਚਿਹਰਾ ਲੱਭ ਰਹੀ ਹੈ, ਉੱਥੇ ਬੀਤੇ ਕਈ ਸਾਲਾਂ ਤੋਂ ਆਪਣੀਆਂ ਜੜਾਂ ਮਜ਼ਬੂਤ ਕਰਨ ਲਈ ਜ਼ਮੀਨ ਨਾਲ ਜੁੜਿਆ
ਕੋਈ ਸਿੱਖ ਨੇਤਾ ਅਜੇ ਤੱਕ ਨਹੀਂ ਮਿਲ ਸਕਿਆ। ਸੂਬੇ ਵਿਚ ਹੋਰ ਵੀ ਨਵੀਆਂ ਪਾਰਟੀਆਂ ਪੈਦਾ ਹੋਈਆਂ ਹਨ, ਜਿਨ੍ਹਾਂ ਨੂੰ ਸਿੱਧੂ ਤੋਂ ਉਮੀਦ ਹੈ। ਅਜਿਹੀ ਹਾਲਤ ਵਿਚ ਹੁਣ ਕਾਂਗਰਸ ਹਾਈ ਕਮਾਨ ਨੂੰ ਸਿੱਧੂ ਦੇ ਪਾਰਟੀ ਤੋਂ ਕਿਨਾਰਾ ਕਰਨ ਦਾ ਡਰ ਸਤਾਉਣ ਲੱਗਿਆ ਹੈ। ਅਜਿਹੀ ਹਾਲਤ ਵਿਚ ਕਾਂਗਰਸ ਹਾਈ ਕਮਾਨ ਸਿੱਧੂ ਦੇ ਡਿਪਟੀ ਸੀ.ਐੱਮ. ਬਣਨ ਦੀ ਗੱਲ 'ਤੇ ਮੋਹਰ ਲਗਾ ਸਕਦੀ ਹੈ।
ਕੈਪਟਨ ਨਾਲ ਕਿਵੇਂ ਵਧੀਆਂ ਦੂਰੀਆਂ
ਸਿੱਧੂ ਦੇ ਸਥਾਨਕ ਸਰਕਾਰ ਅਦਾਰਿਆਂ ਬਾਰੇ ਵਿਭਾਗ ਦਾ ਮੰਤਰੀ ਬਣਨ ਪਿੱਛੋਂ ਲਗਭਗ ਇਕ ਸਾਲ ਤੱਕ ਸਭ ਕੁੱਝ ਠੀਕ ਚੱਲਦਾ ਰਿਹਾ। ਅਗਸਤ 2018 ਵਿਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿਚ ਉਨ੍ਹਾਂ ਵਲੋਂ ਪਾਕਿਸਤਾਨ ਦੀ ਫੌਜ ਦੇ ਮੁਖੀ ਕਮਰ ਬਾਜਵਾ ਨਾਲ ਗਲੇ ਮਿਲਣ ਪਿੱਛੋਂ ਉਹ ਵਿਵਾਦਾਂ ਵਿਚ ਘਿਰ ਗਏ । ਇਸ ਮੁੱਦੇ 'ਤੇ ਸਿੱਧੂ ਦੀ ਪੂਰੇ ਦੇਸ਼ ਵਿਚ ਆਲੋਚਨਾ ਹੋਈ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਵੀ ਇਸ 'ਤੇ ਨਾਰਾਜ਼ਗੀ ਪ੍ਰਗਟਾਈ। ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਲਈ ਪਾਕਿਸਤਾਨ ਸਰਕਾਰ ਨੇ ਸਾਬਕਾ ਵਿਦੇਸ਼ ਮੰਤਰੀ ਸਵਰਗੀ ਸੁਸ਼ਮਾ ਸਵਰਾਜ, ਕੈਪਟਨ ਅਮਰਿੰਦਰ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਸਣੇ ਕਈ ਆਗੂਆਂ ਨੂੰ ਸੱਦਿਆ ਸੀ। ਨਾ ਤਾਂ ਸੁਸ਼ਮਾ ਸਵਰਾਜ ਗਈ ਤੇ ਨਾ ਹੀ ਕੈਪਟਨ ਗਏ ਪਰ ਸਿੱਧੂ ਇਕ ਦਿਨ ਪਹਿਲਾਂ ਹੀ ਪਾਕਿਸਤਾਨ ਪਹੁੰਚ ਗਏ। ਉਸ ਪਿੱਛੇ ਨਵੰਬਰ 2018 ਵਿਚ ਤੇਲੰਗਾਨਾ ਵਿਚ ਚੋਣ ਪ੍ਰਚਾਰ ਦੌਰਾਨ ਸਿੱਧੂ ਨੇ ਇਥੋਂ ਤੱਕ ਕਹਿ ਦਿੱਤਾ ਕਿ 'ਕੌਣ ਕੈਪਟਨ'? ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਹੀ ਮੇਰੇ ਕੈਪਟਨ ਹਨ। ਅਮਰਿੰਦਰ ਸਿੰਘ ਤਾਂ ਫੌਜ ਦੇ ਕੈਪਟਨ ਰਹੇ ਹਨ।
ਇਹ ਵੀ ਪੜ੍ਹੋ : ਤੀਜੀ ਵਾਰ ਐੱਸ. ਜੀ. ਪੀ. ਸੀ. ਦੀ ਪ੍ਰਧਾਨ ਬਣੀ ਬੀਬੀ ਜਗੀਰ ਕੌਰ ਦਾ ਜਾਣੋ ਕਿਹੋ ਜਿਹਾ ਰਿਹੈ ਸਿਆਸੀ ਸਫ਼ਰ
ਵਿਰੋਧੀਆਂ ਦੀ ਸਿੱਧੂ 'ਤੇ ਨਜ਼ਰ
ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣ ਪਿੱਛੋਂ ਸਿੱਧੂ ਨੇ ਮੀਡੀਆ ਨਾਲੋਂ ਦੂਰੀ ਬਣਾ ਲਈ। ਇਸ ਦੌਰਾਨ ਉਨ੍ਹਾਂ 'ਜਿੱਤੇਗਾ ਪੰਜਾਬ' ਦੇ ਨਾਂ ਹੇਠ ਇਕ ਯੂ-ਟਿਊਬ ਚੈਨਲ ਬਣਾਇਆ, ਜਿਸ ਵਿਚ ਉਹ ਪੰਜਾਬ ਨਾਲ ਜੁੜੇ ਮੁੱਦਿਆਂ ਨੂੰ ਉਠਾਉਂਦੇ ਰਹੇ। ਇਸ 'ਤੇ ਕਈ ਵਾਰ ਉਹ ਆਪਣੀ ਹੀ ਸਰਕਾਰ ਨੂੰ ਵੀ ਕਟਹਿਰੇ ਵਿਚ ਖੜ੍ਹਾ ਕਰ ਚੁੱਕੇ ਹਨ। ਕਿਸਾਨ ਅੰਦੋਲਨ ਕਾਰਣ ਸ਼੍ਰੋਮਣੀ ਅਕਾਲੀ ਦਲ ਐੱਨ.ਡੀ. ਏ. ਤੋਂ ਬਾਹਰ ਹੋ ਗਿਆ। ਸਿੱਧੂ ਨੂੰ ਨਜ਼ਰ-ਅੰਦਾਜ਼ ਕਰਨ ਵਾਲੇ ਕੈਪਟਨ ਲੰਚ ਡਿਪਲੋਮੈਸੀ 'ਤੇ ਉਤਰ ਆਏ। ਭਾਜਪਾ ਇਕ ਮਜ਼ਬੂਤ ਸਿੱਖ ਚਿਹਰੇ ਦੇ ਬਦਲ ਵਜੋਂ ਸਿੱਧੂ ਵੱਲ ਵੇਖ ਰਹੀ ਹੈ। ਆਮ ਆਦਮੀ ਪਾਰਟੀ ਦੇ ਨੇਤਾ ਵੀ ਸਿੱਧੂ ਬਾਰੇ ਕਹਿ ਚੁੱਕੇ ਹਨ ਕਿ ਉਨ੍ਹਾਂ ਦਾ ਪਾਰਟੀ ਵਿਚ ਸਵਾਗਤ ਹੈ।
ਮਿਊਰ ਕਤਲਕਾਂਡ : ਪੁਲਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਦੀ ਧਾਰਾ ਵੀ ਜੋੜੀ
NEXT STORY