ਜਲੰਧਰ/ਪਟਿਆਲਾ (ਵੈੱਬ ਡੈਸਕ)- ਪੰਜਾਬ ਸਰਕਾਰ ਦੇ ਪੇਸ਼ ਹੋਣ ਵਾਲੇ ਬਜਟ ਤੋਂ ਪਹਿਲਾਂ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਵੱਲੋਂ ਅੱਜ ਪ੍ਰੈੱਸ ਕਾਨਫ਼ਰੰਸ ਕੀਤੀ ਗਈ। ਇਸ ਦੌਰਾਨ ਸਿੱਧੂ ਵੱਲੋਂ ਕਿਸਾਨਾਂ ਦੇ ਮਸਲਿਆਂ ਸਮੇਤ ਹੋਰ ਕਈ ਪੰਜਾਬ ਦੇ ਮੁੱਦਿਆਂ ਨੂੰ ਲੈ ਕੇ ਪੰਜਾਬ ਸਰਕਾਰ 'ਤੇ ਤਿੱਖੇ ਨਿਸ਼ਾਨੇ ਸਾਧੇ ਗਏ। ਪਟਿਆਲਾ ਵਿਖੇ ਸਥਿਤ ਆਪਣੀ ਰਿਹਾਇਸ਼ 'ਤੇ ਮੀਡੀਆ ਸਾਹਮਣੇ ਰੂ-ਬ-ਰੂ ਹੋਏ ਸਿੱਧੂ ਨੇ ਪੰਜਾਬ ਦੇ ਵਿੱਤੀ ਹਾਲਾਤ ਨੂੰ ਲੈ ਕੇ ਮਾਨ ਸਰਕਾਰ ਦੀ 2 ਸਾਲਾਂ ਦੀ ਕਾਰਜਕਾਰੀ 'ਤੇ ਵੀ ਸਵਾਲ ਚੁੱਕੇ ਹਨ। ਪੰਜਾਬ ਦੀ ਕਾਨੰੂਨ ਵਿਵਸਥਾ ਦੀ ਗੱਲ ਕਰਦੇ ਵਿਚ ਸਿੱਧੂ ਨੇ ਕਿਹਾ ਕਿ ਪੰਜਾਬ ਵਿਚ ਕਿਸੇ ਨੂੰ ਅੱਜ ਕਿਸੇ ਨੂੰ ਕਾਨੂੰਨ ਦਾ ਕੋਈ ਡਰ ਨਹੀਂ ਰਿਹਾ।
ਉਨ੍ਹਾਂ ਕਿਹਾ ਕਿ ਪਿਛਲੇ 75 ਸਾਲਾਂ ਦੌਰਾਨ ਪੰਜਾਬ ਦੇ ਇਤਿਹਾਸ ਵਿਚ ਅੱਜ ਤੱਕ ਅਜਿਹਾ ਨਹੀਂ ਹੋਇਆ ਕਿ ਿਕਸੇ ਸਰਕਾਰ ਨੇ ਇਕ ਸਾਲ ਵਿਚ 20 ਹਜ਼ਾਰ ਕਰੋੜ ਰੁਪਏ ਤੋਂ ਉੱਪਰ ਦਾ ਕਰਜ਼ਾ ਲਿਆ ਹੋਵੇ। ਪੰਜਾਬ ਦੀ ਪਿੱਠ ਤੋੜਨ ਲਈ ਕਰਜ਼ਾ ਲੈਣ ਲਈ ਪੰਜਾਬ ਸਰਕਾਰ ਨੇ ਇਤਿਹਾਸ ਕਾਇਮ ਕਰ ਦਿੱਤਾ ਹੈ। ਉਨ੍ਹਾਂ ਿਕਹਾ ਕਿ ਅੱਜ ਜਿਹੜੇ ਕਹਿੰਦੇ ਸਨ ਕਿ ਪੁੱਠੀ ਰਾਹ 'ਤੇ ਤੁਰੇ ਹੋਏ ਪੰਜਾਬ ਨੂੰ ਅਸੀਂ ਸਿੱਧੀ ਰਾਹ 'ਤੇ ਪਾਵਾਂਗੇ ਅੱਜ ਉਸੇ ਪੰਜਾਬ ਸਰਕਾਰ ਨੇ 2 ਸਾਲਾਂ ਵਿਚ 67 ਹਜ਼ਾਰ ਕਰੋੜ ਦਾ ਕਰਜ਼ਾ ਚੁੱਕ ਲਿਆ ਹੈ। ਉਨ੍ਹਾਂ ਸਰਕਾਰ ਦੀ ਨੀਤੀ 'ਤੇ ਸਵਾਲ ਉਠਾਉਂਦੇ ਹੋਏ ਸ਼ਰਾਬ ਨੀਤੀ, ਬਿਜਲੀ ਅਤੇ ਮਾਈਨਿੰਗ 'ਤੇ ਸਰਕਾਰ ਨੂੰ ਘੇਰਿਆ। ਬਿਜਲੀ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਪੰਜਾਬ ਦੀ 'ਆਪ' ਸਰਕਾਰ ਨੇ ਕਰਜ਼ਾ ਲੈ ਕੇ ਲੋਕਾਂ ਨੂੰ ਮੁਫ਼ਤ ਬਿਜਲੀ ਦਿੱਤੀ ਹੈ, ਜਿਸ ਦਾ ਬੋਝ ਆਉਣ ਵਾਲੀ ਪੀੜ੍ਹੀ 'ਤੇ ਪਿਆ ਹੈ, ਜਿਸ ਕਾਰਨ ਪੰਜਾਬ ਦੇ ਨੌਜਵਾਨ ਆਪਣੇ ਭਵਿੱਖ ਨੂੰ ਅਸੁਰੱਖਿਅਤ ਸਮਝਦਿਆਂ ਵਿਦੇਸ਼ਾਂ ਵੱਲ ਰੁਖ ਕਰ ਰਹੇ ਹਨ। ਅੱਜ ਵਿਧਾਨ ਸਭਾ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕਿਸਾਨਾਂ ਨਾਲ ਰਾਤ 2 ਵਜੇ ਤੱਕ ਮੀਟਿੰਗ ਕਰਨ ਦੇ ਦਾਅਵੇ ’ਤੇ ਸਵਾਲ ਚੁੱਕਦੇ ਹੋਏ ਕਿਹਾ ਕਿ ਮੀਟਿੰਗ ਦਾ ਕੀ ਨਤੀਜਾ ਨਿਕਲਿਆ?
ਇਹ ਵੀ ਪੜ੍ਹੋ: ਦਸੂਹਾ 'ਚ ਵੱਡੀ ਵਾਰਦਾਤ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਕੀਤਾ ਲਹੂ-ਲੁਹਾਨ
ਸਿੱਧੂ ਨੇ ਕਿਹਾ ਕਿ ਵਿਧਾਨ ਸਭਾ ਵਿਚ ਸੈਸ਼ਨ ਵਿਚ ਹੋਏ ਹੰਗਾਮੇ ਨੂੰ ਲੈ ਕੇ ਵਰਤੀ ਗਈ ਭਾਸ਼ਾ ਦੇ ਬਾਰੇ ਬੋਲਦੇ ਹੋਏ ਕਿਹਾ ਕਿ ਐਕਸ਼ਨ ਜਾ ਰਿਐਕਸ਼ਨ ਹੋਇਆ ਹੈ। ਮੁੱਖ ਮੰਤਰੀ ਹੋਣ ਦੇ ਨਾਤੇ ਬੱਚਿਆਂ ਤੱਕ ਜਾ ਕੇ ਬੋਲਣਾ ਸਹੀ ਨਹੀਂ ਹੈ। ਇਨ੍ਹਾਂ ਗੱਲਾਂ ਦਾ ਆਮ ਲੋਕਾਂ ਦੇ ਨਾਲ ਕੁਝ ਲੈਣਾ-ਦੇਣਾ ਨਹੀਂ ਹੈ ਤਾਂ ਅਜਿਹਾ ਵਿਵਹਾਰ ਸਹੀ ਨਹੀਂ ਹੈ। ਜਨਤਾ ਨੇ ਇਨ੍ਹਾਂ ਨੂੰ ਕਾਨੰੂਨੀ ਅਤੇ ਵਿਕਾਸ ਲਈ ਚੁਣਿਆ ਹੈ, ਜਿਸ 'ਤੇ ਗੱਲ ਨਹੀਂ ਕੀਤੀ ਗਈ। ਪਰਸਨਲ ਹਮਲੇ ਵਾਲੀ ਨੀਤੀ ਠੀਕ ਨਹੀਂ ਹੈ।
ਕਾਂਟਰੈਕਟ ਫਾਰਮਿੰਗ ਅਤੇ ਮਾਈਨਿੰਗ ਨੂੰ ਉਤਸ਼ਾਹਤ ਕੀਤਾ
ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਨੇ ਐੱਮ. ਐੱਸ. ਪੀ. ਨੂੰ ਲੈ ਕੇ ਕਾਂਟਰੈਕਟ ਫਾਰਮਿੰਗ ਨੂੰ ਵਾਧਾ ਦੇਣ ਦੀ ਕੋਸ਼ਿਸ਼ ਕੀਤੀ ਹੈ। ਸਿਰਫ਼ ਪੰਜ ਫ਼ਸਲਾਂ ਨੂੰ ਐੱਮ. ਐੱਸ. ਪੀ. ਵਿੱਚ ਲਿਆਉਣ ਦੀ ਗੱਲ ਕੀਤੀ ਜਾ ਰਹੀ ਹੈ ਜਦਕਿ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨਾ ਚਾਹੀਦਾ ਸੀ। ਜੇਕਰ ਇਹ ਲਾਗੂ ਹੋ ਗਿਆ ਹੁੰਦਾ ਤਾਂ ਉਹ ਭਵਿੱਖ ਦਾ ਪੱਕਾ ਮੁੱਖ ਮੰਤਰੀ ਮੰਨਿਆ ਜਾਣਾ ਸੀ। ਰੇਤ ਦੀ ਟਰਾਲੀ 2000 ਰੁਪਏ ਵਿੱਚ ਦੇਣ ਦੇ ਦਾਅਵੇ ਪੂਰੀ ਤਰ੍ਹਾਂ ਫੇਲ ਹੋ ਗਏ ਹਨ ਅਤੇ ਕੀਮਤ ਕਈ ਗੁਣਾਂ ਵੱਧ ਹੈ।
ਪਰਸਨਲ ਅਟੈਕ ਕਰਨਾ ਸਹੀ ਨਹੀਂ
ਅੱਜ ਬਜਟ ਦੌਰਾਨ ਭਗਵੰਤ ਮਾਨ ਵੱਲੋਂ ਨਵਜੋਤ ਸਿੱਧੂ ਨੂੰ ਲੈ ਕੇ ਦਿੱਤੇ ਗਏ ਬਿਆਨ ਉਸ 'ਮਿੱਤਰ ਪਿਆਰੇ' ਦਾ ਕੋਈ ਪਿਆਰਾ ਨਹੀਂ ਦਾ ਠੋਕਵਾਂ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ 15 ਹਜ਼ਾਰ ਦਾ ਇਕੱਠ ਹੁੰਦਾ ਹੈ ਤਾਂ ਉਹ ਸਾਰੇ ਦੋਸਤ ਹੀ ਹੁੰਦੇ ਹਨ। ਜਿਹੜਾ ਬੰਦਾ ਬਕਲੋਲ ਹੁੰਦਾ ਹੈ, ਉਸ ਦੇ ਪੱਲੇ ਕੁਝ ਨਹੀਂ ਹੁੰਦਾ। ਇਨ੍ਹਾਂ ਦਾ ਏਜੰਡੇ 'ਤੇ ਉਤੇ ਕੋਈ ਜਵਾਬ ਨਹੀਂ ਹੋਵੇਗਾ, ਇਹ ਸੰਤਰਿਆਂ ਦਾ ਜਵਾਬ ਹੈ। ਉਨ੍ਹਾਂ ਕਿਹਾ ਕਿ ਨਿੱਜੀ ਹਮਲਾ ਕਰਨਾ ਸਹੀਂ ਨਹੀਂ ਹੈ। ਮੇਰੇ 'ਤੇ ਨਿੱਜੀ ਹਮਲਾ ਕਰਕੇ ਭਗਵੰਤ ਮਾਨ ਨੂੰ ਲੱਗਦਾ ਹੋਵੇਗਾ ਕਿ ਮੈਂ ਗੰਦਾ ਹੋ ਜਾਵਾਂਗਾ, ਜੋਕਿ ਗਲਤ ਹੈ।
ਇਥੇ ਦੱਸਣਯੋਗ ਹੈ ਕਿ ਅੱਜ ਬਜਟ ਦੇ ਦੂਜੇ ਦਿਨ ਦੀ ਕਾਰਵਾਈ ਦੌਰਾਨ ਨਵਜੋਤ ਸਿੰਘ ਸਿੱਧੂ 'ਤੇ ਹਮਲਾ ਕਰਦੇ ਹੋਏ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਕਾਂਗਰਸ 'ਚ ਇਕ ਹੋਰ ਹੈ। ਉਸ ‘ਮਿੱਤਰ ਪਿਆਰੇ’ ਦਾ ਕੋਈ ‘ਪਿਆਰਾ’ ਨਹੀਂ ਹੈ। ਉਨ੍ਹਾਂ ਦੀ ਹਾਲਤ ਉਸ ਟਰੇਨ ਵਾਂਗ ਹੋ ਗਈ ਹੈ, ਜੋ ਕਠੂਆ ਤੋਂ ਬਿਨਾਂ ਡਰਾਈਵਰ ਦੌੜਦੀ ਫਿਰ ਰਹੀ ਸੀ। ਇਹ ਟਰੇਨ ਨਾ ਪਟੜੀ ਉਤੋਂ ਲਹਿੰਦੀ ਹੈ ਤੇ ਨਾ ਹੀ ਰੁਕਦੀ ਹੈ ਪਰ ਇਹ ਬਹੁਤ ਖ਼ਤਰਨਾਕ ਹੈ।
ਇਹ ਵੀ ਪੜ੍ਹੋ: ਅਹਿਮ ਖ਼ਬਰ: ਬੰਦ ਹੋ ਸਕਦੀ ਹੈ ਵੇਰਕਾ ਦੁੱਧ ਦੀ ਸਪਲਾਈ, ਜਾਣੋ ਕੀ ਹੈ ਕਾਰਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਸੂਹਾ 'ਚ ਵੱਡੀ ਵਾਰਦਾਤ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਨੂੰ ਕੀਤਾ ਲਹੂ-ਲੁਹਾਨ
NEXT STORY