ਫਗਵਾੜਾ (ਜਲੋਟਾ)– ਨਵੇਂ ਸਾਲ 2022 ਦੇ ਮੌਕੇ 'ਤੇ ਫਗਵਾੜਾ ਵਿਚ ਹੋਈ ਕਾਂਗਰਸ ਪਾਰਟੀ ਦੀ ਰੈਲੀ ਜਿਸ ਦਾ ਆਯੋਜਨ ਸਥਾਨਕ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ ਨੇ ਕੀਤਾ ਸੀ, ਉਸ 'ਚ ਆਏ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਇਕ ਤੀਰ ਨਾਲ ਕਈ ਸਿਆਸੀ ਨਿਸ਼ਾਨੇ ਲਗਾ ਗਏ ਹਨ। ਰੈਲੀ ਵਿਚ ਹਜ਼ਾਰਾਂ ਦੀ ਗਿਣਤੀ ਵਿਚ ਉਮੜੀ ਲੋਕਾਂ ਦੀ ਭਾਰੀ ਭੀੜ ਖ਼ਾਸਕਰ ਫਗਵਾੜਾ ਦੇ ਦਿਹਾਤੀ ਸਰਕਲ ਨਾਲ ਸਬੰਧਤ ਪਿੰਡਾਂ ਤੋਂ ਆਏ ਵੱਡੀ ਗਿਣਤੀ ਵਿਚ ਲੋਕਾਂ ਨੇ ਜਿੱਥੇ ਕਈ ਨੇਤਾਵਾਂ ਦੀ ਰਾਤਾਂ ਦੀ ਨੀਂਦ ਉਡਾ ਕੇ ਰੱਖ ਦਿੱਤੀ ਹੈ, ਉੱਥੇ ਹੀ ਹਕੀਕਤ ਇਹ ਵੀ ਹੈ ਕਿ ਖ਼ੁਦ ਨੂੰ ਨਵਜੋਤ ਸਿੰਘ ਸਿੱਧੂ ਦੇ ਬੇਹੱਦ ਕਰੀਬੀ ਦੱਸਣ ਵਾਲੇ ਉਨ੍ਹਾਂ ਕਾਂਗਰਸੀ ਨੇਤਾਵਾਂ ਜੋ ਵਿਧਾਇਕ ਧਾਲੀਵਾਲ ਖ਼ਿਲਾਫ਼ ਕਾਂਗਰਸ ਪਾਰਟੀ ਦੇ ਅੰਦਰ ਹੀ ਸਿਆਸੀ ਮੋਰਚੇ ਖੋਲ੍ਹਦੇ ਰਹੇ ਹਨ, ਨੂੰ ਹੁਣ ਇਹ ਜਵਾਬ ਲੱਭਦੇ ਨਹੀਂ ਮਿਲ ਰਿਹਾ ਹੈ ਕਿ ਉਹ ਲੋਕਾਂ ਵਿਚ ਜਾ ਕੇ ਕੀ ਕਹਿਣ ਅਤੇ ਕੀ ਆਖਣ?
ਇਹ ਵੀ ਪੜ੍ਹੋ: ਬਰਨਾਲਾ ਪੁੱਜੇ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਦੀਆਂ ਔਰਤਾਂ ਤੇ ਧੀਆਂ ਲਈ ਕੀਤੇ ਵੱਡੇ ਐਲਾਨ
ਇਨ੍ਹਾਂ ਹਾਲਾਤਾਂ ਵਿਚ ਸਭ ਤੋਂ ਰੋਚਕ ਮਾਮਲਾ ਜ਼ਿਲ੍ਹਾ ਕਪੂਰਥਲਾ ਦੇ ਇਕ ਕਾਂਗਰਸੀ ਅਹੁਦੇਦਾਰ ਦਾ ਬਣਿਆ ਹੈ, ਜਿਸ ਨੇ ਹਾਲ ਹੀ ਵਿਚ ਸੋਸ਼ਲ ਮੀਡੀਆ 'ਤੇ ਮੌਜੂਦਾ ਕਾਂਗਰਸੀ ਵਿਧਾਇਕ ਖ਼ਿਲਾਫ਼ ਕਈ ਤਰ੍ਹਾਂ ਦੀਆਂ ਅਜੀਬੋ-ਗਰੀਬ ਗੱਲਾਂ ਆਖਦੇ ਹੋਏ ਆਪਣੇ ਪੱਧਰ ਉਤੇ ਹੀ ਵੱਡੇ ਦਾਅਵੇ ਕੀਤੇ ਸਨ। ਹੈਰਾਨੀਜਨਕ ਗੱਲ ਇਹ ਬਣੀ ਹੈ ਕਿ ਇੰਝ ਕਰਕੇ ਉਹ ਨੇਤਾ ਇਹ ਸਮਝ ਰਿਹਾ ਸੀ ਕਿ ਉਸ ਨੇ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸਿਆਸੀ ਤੌਰ 'ਤੇ ਆਪਣੇ ਵੱਲੋਂ ਵੱਡਾ ਮਾਸਟਰ ਸਟ੍ਰੋਕ ਖੇਡਿਆ ਹੈ ਪਰ ਨੇਤਾ ਜੀ ਦੇ ਇਹ ਦਾਅਵੇ ਉਸ ਵੇਲੇ ਠੀਕ ਉਲਟ ਪੈ ਠੁਸ ਹੋ ਕੇ ਰਹਿ ਗਏ ਜਦੋਂ ਆਪਣੇ ਦਿਲਕਸ਼ ਅੰਦਾਜ਼ ਪੀ. ਪੀ. ਸੀ. ਸੀ. (ਆਈ) ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਸਬੰਧਤ ਨੇਤਾ ਦੀ ਰਹੀ ਰੈਲੀ ਵਿਚ ਪੂਰੀ ਤਰ੍ਹਾਂ ਗੈਰ ਹਾਜ਼ਰੀ ਵਿਚ ਵਿਧਾਇਕ ਧਾਲੀਵਾਲ ਦੀ ਹਜ਼ਾਰਾਂ ਲੋਕਾਂ ਦੀ ਮੌਜੂਦਗੀ ਵਿਚ ਕਈ ਵਾਰ ਪਿੱਠ ਥਾਪੀ ਤੀ ਅਤੇ ਧਾਲੀਵਾਲ ਦੀ ਮੌਕੇ ਉਤੇ ਰੱਜ ਕੇ ਸ਼ਲਾਘਾ ਕੀਤੀ।
ਇਹ ਵੀ ਪੜ੍ਹੋ: ਹਾਦਸੇ ਨੇ ਖੋਹੀਆਂ ਖ਼ੁਸ਼ੀਆਂ, ਨਵਾਂਸ਼ਹਿਰ ਵਿਖੇ ਟਿੱਪਰ ਦੀ ਚਪੇਟ ’ਚ ਆਉਣ ਨਾਲ ਮਾਪਿਆਂ ਦੇ ਜਵਾਨ ਪੁੱਤ ਦੀ ਮੌਤ
ਇੰਝ ਹੋਣ ਤੋਂ ਬਾਅਦ ਹੁਣ ਜਿੱਥੇ ਉਸ ਕਾਂਗਰਸੀ ਨੇਤਾ ਨੂੰ ਸਿਆਸੀ ਤੌਰ 'ਤੇ ਕਰਾਰਾ ਜਵਾਬ ਮਿਲ ਗਿਆ ਹੈ, ਉੱਥੇ ਹੀ ਆਲਮ ਇਹ ਬਣ ਗਿਆ ਹੈ ਕੀ ਖ਼ੁਦ ਨੂੰ ਨਵਜੋਤ ਸਿੰਘ ਸਿੱਧੂ ਦਾ ਖ਼ਾਸਮ-ਖ਼ਾਸ ਆਖਣ ਵਾਲੇ ਇਹ ਨੇਤਾ ਜੀ ਹੁਣ ਇਹ ਕਹਿੰਦੇ ਫਿਰਦੇ ਹਨ ਕਿ ਰਾਜਨੀਤੀ ਵਿਚ ਸਭ ਚਲਦਾ ਹੈ। ਦਸੋਂ ਕੀ ਇਹ ਗੱਲ ਪਹਿਲਾਂ ਸਮਝ ਨਹੀਂ ਆਈ ਸੀ? ਸੱਚ ਹੈ ਹੁਣ ਇੰਝ ਕਹਿਣਾ ਤਾਂ ਮਜਬੂਰੀ ਹੋ ਗਈ ਕਿਉਂਕਿ ਜਦ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਹੀ ਰੈਲੀ ਚ ਪੁੱਜ ਕੇ ਵੱਡਾ ਮਾਸਟਰ ਸਟ੍ਰੋਕ ਖੁਦ ਚੱਲ ਦਿੱਤਾ ਹੋਵੇ ਤਾਂ ਫਿਰ ਜ਼ਿਲ੍ਹਾ ਪੱਧਰ ਦੇ ਅਹੁਦੇਦਾਰ ਇਸ ਤੋਂ ਜ਼ਿਆਦਾ ਹੋਰ ਆਖ ਵੀ ਕੀ ਸਕਦੇ ਹਨ।
ਇਹ ਵੀ ਪੜ੍ਹੋ: ਟਾਂਡਾ ਵਿਖੇ ਜੰਗ ਦਾ ਮੈਦਾਨ ਬਣਿਆ ਖੇਡ ਮੈਦਾਨ, ਦੋ ਧਿਰਾਂ 'ਚ ਹੋਈ ਲੜਾਈ ਦੌਰਾਨ ਚੱਲੀਆਂ ਗੋਲ਼ੀਆਂ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਥਕ ਇਕੱਠ 'ਚ ਬੋਲੇ ਸੁਖਬੀਰ ਬਾਦਲ, ਪੰਥ ਨੂੰ ਖੇਰੂੰ-ਖੇਰੂੰ ਕਰਨ ਦੀਆਂ ਸਾਜ਼ਿਸ਼ਾਂ ਬਰਦਾਸ਼ਤ ਨਹੀਂ ਕਰਾਂਗੇ
NEXT STORY