ਜਲੰਧਰ,ਨਵੀਂ ਦਿੱਲੀ- ਕਾਂਗਰਸ ਦੇ ਕੌਮੀ ਜਨਰਲ ਸਕੱਤਰ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਇਕ ਵਾਰ ਫਿਰ ਨਵਜੋਤ ਸਿੰਘ ਸਿੱਧੂ ਵਲੋਂ ਕਾਂਗਰਸ ਨੂੰ ਛੱਡ ਕਿਸੇ ਹੋਰ ਪਾਰਟੀ ਦਾ ਪੱਲਾ ਫੜ੍ਹਣ ਦੀਆਂ ਅਫਵਾਵਾਂ ਨੂੰ ਦੂਰ ਕੀਤਾ ਹੈ। ਉਨ੍ਹਾਂ ਵਲੋਂ ਕਿਹਾ ਗਿਆ ਕਿ ਨਵਜੋਤ ਸਿੰਘ ਸਿੱਧੂ ਕਾਂਗਰਸ ਪਾਰਟੀ ਨੂੰ ਨਹੀਂ ਛੱਡਣਗੇ। ਸਿੱਧੂ ਬੇਅਦਬੀ ਅਤੇ ਡਰਗ ਮਾਮਲੇ 'ਚ ਲਗਾਤਾਰ ਕਾਰਵਾਈ ਦੀ ਮੰਗ ਕਰ ਰਹੇ ਸੀ। ਉਨ੍ਹਾਂ ਵਲੋਂ ਕਦੇ ਵੀ ਅਹੁੱਦੇ ਦੀ ਮੰਗ ਨਹੀਂ ਕੀਤੀ ਗਈ , ਮੈਨੂੰ ਨਹੀਂ ਲਗਦਾ ਕੀ ਉਹ ਕਾਂਗਰਸ ਪਾਰਟੀ ਨੂੰ ਛੱਡ ਕਿਸੇ ਹੋਰ ਪਾਰਟੀ ਦਾ ਪੱਲਾ ਸਿਰਫ ਅਹੁੱਦੇ ਲਈ ਫੜ੍ਹ ਲੈਣਗੇ। ਉਨ੍ਹਾਂ ਕਿਹਾ ਕਿ ਵਿਅਕਤੀਗਤ ਝਗੜਿਆਂ ਦੇ ਚੱਲਦਿਆਂ ਪਾਰਟੀ ਨੂੰ ਛੱਡਣਾ ਕੋਈ ਸਮਝਦਾਰੀ ਦੀ ਗੱਲ ਨਹੀਂ ।
ਇਹ ਵੀ ਪੜ੍ਹੋ- ਡਰੱਗ ਮਾਫੀਆ ਨੇ ਨਕਦੀ ਦੀ ਤਸਕਰੀ ਕਰ ਧਾਰਮਿਕ ਚੋਣ ਨੂੰ ਪੈਸਿਆਂ ਨਾਲ ਗੰਦਾ ਕਰਨ ਦੀ ਕੀਤੀ ਕੋਸ਼ਿਸ਼ : ਜੀ.ਕੇ
ਕਾਂਗਰਸ ਹਾਈਕਮਾਨ ਬੇਅਦਬੀ ਅਤੇ ਡਰਗ ਮਾਮਲੇ ਦੀ ਜਾਂਚ ਤੋਂ ਸੰਤੁਸ਼ਟ : ਹਰੀਸ਼ ਰਾਵਤ
ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੀਤੀ ਗਈ ਬੇਅਦਬੀ ਅਤੇ ਡਰਗ ਮਾਮਲੇ ਦੀ ਜਾਂਚ ਦੀ ਸੰਖੇਪ ਜਾਣਕਾਰੀ ਤੋਂ ਸੰਤੁਸ਼ਟ ਹੈ ਪਰ ਇਹ ਵੀ ਨਾ ਸਮਜਿਆ ਜਾਵੇ ਕਿ ਨਵਜੋਤ ਸਿੰਘ ਸਿੱਧੂ ਇਸ ਤੋਂ ਨਾਰਾਜ਼ ਹੋ ਕੇ ਪਾਰਟੀ ਛੱਡ ਦੇਣਗੇ।
ਪਿੰਡ ਲੱਖਾ ‘ਚ ਬਜ਼ੁਰਗ ਔਰਤ ਦਾ ਭੇਤਭਰੀ ਹਾਲਤ ‘ਚ ਕਤਲ, ਪਤੀ ਲਾਪਤਾ
NEXT STORY