ਨਵਾਂਸ਼ਹਿਰ (ਤ੍ਰਿਪਾਠੀ)— ਰਿਹਾਇਸ਼ੀ ਖੇਤਰ 'ਚ ਸਥਿਤ ਇਕ ਕੋਠੀ ਵਿਚ ਜਿਸਮ ਫਿਰੋਸ਼ੀ ਦਾ ਧੰਦਾ ਚਲਾਉਣ ਵਾਲੇ ਦੰਪਤੀ ਤੋਂ ਇਲਾਵਾ ਜਿਸਮ ਫਿਰੋਸ਼ੀ ਦੇ ਧੰਦੇ 'ਚ ਵੱਖ-ਵੱਖ ਰਾਜਾਂ ਅਤੇ ਜ਼ਿਲਿਆਂ ਨਾਲ ਸਬੰਧਤ 5 ਲੜਕੀਆਂ ਨੂੰ ਪੁਲਸ ਵਲੋਂ ਗ੍ਰਿਫਤਾਰ ਕਰਨ ਦੀ ਸੂਚਨਾ ਪ੍ਰਾਪਤ ਹੋਈ ਹੈ। ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਐੱਸ.ਐੱਚ.ਓ. ਇੰਸਪੈਕਟਰ ਸ਼ਹਿਬਾਜ ਸਿੰਘ ਨੇ ਦੱਸਿਆ ਕਿ ਦੌਰਾਨੇ-ਗਸ਼ਤ ਉਨ੍ਹਾਂ ਦੀ ਪੁਲਸ ਪਾਰਟੀ ਬੰਗਾ ਰੋਡ 'ਤੇ ਸਥਿਤ ਰੇਲਵੇ ਫਾਟਕ ਨੇੜੇ ਮੌਜੂਦ ਸੀ ਕਿ ਪੁਲਸ ਦੇ ਇਕ ਮੁਖਬਰ ਨੇ ਸੂਚਨਾ ਦਿੱਤੀ ਕਿ ਨਵਾਂਸ਼ਹਿਰ ਦੇ ਗੁਰੂ ਤੇਗ ਬਹਾਦਰ ਨਗਰ ਵਿਖੇ ਆਪਣੀ ਰਿਹਾਇਸ਼ੀ ਕੋਠੀ ਵਿਚ ਸਤਵਿੰਦਰ ਸਿੰਘ ਪੁੱਤਰ ਨਿਰੰਜਨ ਸਿੰਘ ਅਤੇ ਉਸ ਦੀ ਪਤਨੀ ਮਨਜੀਤ ਕੌਰ ਉਰਫ ਮਿਨੂ ਜਿਸਮ ਫਿਰੋਸ਼ੀ ਦਾ ਧੰਦਾ ਕਰਦੇ ਹਨ।
ਪੁਲਸ ਨੇ ਦੱਸਿਆ ਕਿ ਮੁਖਬਰ ਦੀ ਸੂਚਨਾ 'ਤੇ ਪਤਾ ਲੱਗਾ ਕਿ ਉਕਤ ਜੋੜਾ ਇਸ ਧੰਦੇ ਨਾਲ ਗੁਜ਼ਾਰਾ ਚਲਾਉਂਦਾ ਹੈ ਅਤੇ ਉਹ ਹੋਰ ਕੋਈ ਕੰਮ ਨਹੀਂ ਕਰਦੇ। ਸੂਚਨਾ ਦੇ ਆਧਾਰ 'ਤੇ ਪੁਲਸ ਨੇ ਇਕ ਨਕਲੀ ਗਾਹਕ ਬਣਾ ਕੇ ਉਕਤ ਕੋਠੀ 'ਤੇ ਭੇਜਿਆ, ਜਿਸ ਦੀ ਸੂਚਨਾ ਦੇ ਆਧਾਰ 'ਤੇ ਪੁਲਸ ਮਹਿਲਾ ਕਰਮਚਾਰੀਆਂ ਦੇ ਨਾਲ ਕੋਠੀ 'ਤੇ ਰੇਡ ਕੀਤੀ ਗਈ ਅਤੇ ਇਹ ਧੰਦਾ ਚਲਾਉਣ ਵਾਲੇ ਜੋੜੇ ਸਤਵਿੰਦਰ ਸਿੰਘ ਅਤੇ ਮਨਜੀਤ ਕੌਰ ਤੋਂ ਇਲਾਵਾ ਰਾਣੀ ਦੇਵੀ ਲੁਧਿਆਣਾ, ਨੈਨਾ ਵਾਸੀ ਲੁਧਿਆਣਾ, ਪਰਮਜੀਤ ਕੌਰ ਵਾਸੀ ਅੰਮ੍ਰਿਤਸਰ, ਬਲਵਿੰਦਰ ਕੌਰ ਵਾਸੀ ਤਰਨਤਾਰਨ ਅਤੇ ਲਾਲਫਕਕਿਮੀ ਉਰਫ ਲੂਸੀ ਵਾਸੀ ਮਿਜੋਰਮ ਰਾਜ ਨੂੰ ਗ੍ਰਿਫਤਾਰ ਕੀਤਾ ਗਿਆ। ਮਿਲੀ ਜਾਣਕਾਰੀ ਅਨੁਸਾਰ ਉਕਤ ਦੰਪਤੀ ਲੜਕੀਆਂ ਨੂੰ 500 ਤੋਂ ਲੈ ਕੇ 2 ਹਜ਼ਾਰ ਰੁਪਏ ਵਿਚ ਵੇਚਦਾ ਸੀ ਜਿਸ ਵਿਚੋਂ ਅੱਧੀ ਰਾਸ਼ੀ ਉਕਤ ਲੜਕੀਆਂ ਨੂੰ ਦਿੱਤੀ ਜਾਂਦੀ ਸੀ। ਇੰਸਪੈਕਟਰ ਸ਼ਹਿਬਾਜ ਸਿੰਘ ਨੇ ਦੱਸਿਆ ਕਿ ਗ੍ਰਿਫਤਾਰ ਵਿਅਕਤੀਆਂ ਖਿਲਾਫ 3,4,5 ਇੰਮੌਰਲ ਟਰੈਫਿਕ ਪ੍ਰੀਵੈਂਸ਼ਨ ਐਕਟ 1956 ਦੇ ਤਹਿਤ ਮਾਮਲਾ ਦਰਜ ਕਰਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।
ਨਿਗਮ ਦੇ ਐੱਮ.ਟੀ.ਪੀ ਨੇ 20 ਕਮਰਿਆਂ ਵਾਲੇ ਹੋਟਲ ਨੂੰ ਕੀਤਾ ਸੀਲ
NEXT STORY