ਚੰਡੀਗੜ੍ਹ : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਇਜਲਾਸ ਦੌਰਾਨ ਮਾਨਸਾ ਦੇ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ 'ਆਪ' ਦੀ ਸੀਟ 'ਤੇ ਬੈਠ ਕੇ ਕਾਂਗਰਸ ਦੇ ਸੋਹਲੇ ਗਾਉਣਗੇ। ਇਸ ਸਮੇਂ ਮਾਨਸ਼ਾਹੀਆ 'ਆਪ' ਨੂੰ ਛੱਡ ਕੇ ਕਾਂਗਰਸ 'ਚ ਸ਼ਾਮਲ ਹੋ ਗਏ ਹਨ ਪਰ ਕਿਉਂਕਿ ਅਜੇ ਤੱਕ ਸਪੀਕਰ ਵਲੋਂ ਉਨ੍ਹਾਂ ਦਾ ਅਸਤੀਫਾ ਮਨਜ਼ੂਰ ਨਹੀਂ ਹੋ ਸਕਿਆ ਹੈ, ਇਸ ਲਈ ਵਿਧਾਨ ਸਭਾ 'ਚ ਉਨ੍ਹਾਂ ਦੀ ਸੀਟ ਅਜੇ ਨਹੀਂ ਬਦਲੀ ਗਈ ਹੈ, ਜਿਸ ਕਾਰਨ ਉਹ ਆਪਣੀ ਪੁਰਾਣੀ ਸੀਟ 'ਤੇ ਬੈਠ ਕੇ ਕਾਂਗਰਸ ਦਾ ਪੱਖ ਪੂਰਨਗੇ। ਪਿਛਲੇ ਸਦਨ 'ਚ ਮਾਨਸ਼ਾਹੀਆ ਕਾਂਗਰਸ ਦੇ ਖਿਲਾਫ ਬੋਲਦੇ ਸਨ ਪਰ ਹੁਣ ਇਸ ਵਾਰ ਉਹ ਕਾਂਗਰਸ ਦੇ ਹੱਕ 'ਚ ਆਪਣੀ ਆਵਾਜ਼ ਬੁਲੰਦ ਕਰਨਗੇ।
ਵਿਰੋਧੀ ਨਹੀਂ ਵਧਾ ਪਾਏ ਇਜਲਾਸ
ਬੀਤੇ ਦਿਨ ਹੀ ਬਿਜ਼ਨੈੱਸ ਐਡਵਾਈਜ਼ਰੀ ਦੀ ਬੈਠਕ ਵੀ ਹੋਈ, ਜਿਸ 'ਚ ਵਿਰੋਧੀ ਧਿਰਾਂ ਵਲੋਂ ਇਜਲਾਸ ਦਾ ਸਮਾਂ ਵਧਾਉਣ ਦੀ ਮੰਗ ਕੀਤੀ ਗਈ ਪਰ ਇਸ 'ਤੇ ਸਹਿਮਤੀ ਨਾ ਬਣ ਸਕੀ। ਬੈਠਕ 'ਚ ਦਰਜ ਕੀਤਾ ਗਿਆ ਕਿ ਸਰਕਾਰ ਕੋਲ ਇਜਲਾਸ ਵਧਾਉਣ ਲਈ ਬਿਜ਼ਨੈੱਸ ਨਹੀਂ ਹੈ ਪਰ ਅਕਾਲੀ ਨੇਤਾ ਪਰਮਿੰਦਰ ਢੀਂਡਸਾ ਨੇ ਕਿਹਾ ਕਿ ਸਰਕਾਰ ਕੋਲ ਮੁੱਦਿਆਂ 'ਤੇ ਬਹਿਸ ਕਰਨ ਲਈ ਜਵਾਬ ਨਹੀਂ ਹੈ, ਇਸ ਲਈ ਸਰਕਾਰ ਸਦਨ 'ਚੋਂ ਭੱਜਣ ਦੀ ੋਕੋਸ਼ਿਸ਼ ਕਰ ਰਹੀ ਹੈ।
ਹਾਈ ਅਲਰਟ 'ਤੇ ਪਠਾਨਕੋਟ, ਵੱਡੀ ਗਿਣਤੀ 'ਚ ਪੁਲਸ ਤਾਇਨਾਤ
NEXT STORY