ਜਲੰਧਰ— ਪੰਜਾਬ ਸਕੂਲ ਸਿੱਖਿਆ ਬੋਰਡ ਦੇ 10ਵੀਂ ਕਲਾਸ ਦੇ ਨਤੀਜੇ ਬੀਤੇ ਦਿਨ ਐਲਾਨ ਕਰ ਦਿੱਤੇ ਗਏ ਹਨ ਤੇ ਇਸ ਸਾਲ 10ਵੀਂ ਕਲਾਸ ਦੀ ਪ੍ਰੀਖਿਆ ਦੇਣ ਵਾਲੇ ਬੱਚਿਆਂ 'ਚੋਂ ਹਰ ਦੂਜਾ ਮੁੰਡਾ ਫੇਲ ਹੋਇਆ ਹੈ। ਜਦਕਿ ਲੜਕੀਆਂ ਦਾ ਨਤੀਜਾ ਇਸ ਤੋਂ ਕੁਝ ਬਿਹਤਰ ਰਿਹਾ ਤੇ 69.13 ਫੀਸਦੀ ਲੜਕੀਆਂ ਇਸ ਸਾਲ 10ਵੀਂ ਦੀ ਪ੍ਰੀਖਿਆ 'ਚੋਂ ਪਾਸ ਹੋਈਆਂ ਹਨ।
ਤਾਜ਼ਾ ਜਾਰੀ ਅੰਕੜਿਆਂ ਮੁਤਾਬਕ ਇਸ ਸਾਲ 2,11,521 ਲੜਕਿਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ ਤੇ ਉਨ੍ਹਾਂ 'ਚੋਂ ਸਿਰਫ 1,10,655 ਲੜਕੇ ਹੀ ਪਾਸ ਹੋ ਸਕੇ ਹਨ ਤੇ ਇਹ ਪਾਸ ਦਰ 52.31 ਫੀਸਦੀ ਰਹੀ। ਜਦਕਿ 1,56,774 ਲੜਕੀਆਂ ਨੇ 10ਵੀਂ ਦੀ ਪ੍ਰੀਖਿਆ ਦਿੱਤੀ ਸੀ, ਜਿਨ੍ਹਾਂ 'ਤੋਂ 1,08,380 ਲੜਕੀਆਂ ਪਾਸ ਹੋਈਆਂ। ਅੰਕੜਿਆਂ ਮੁਤਾਬਕ 2016 'ਚ 10ਵੀਂ 'ਚੋਂ ਪਾਸ ਹੋਣ ਵਾਲੇ ਬੱਚਿਆਂ ਦੀ ਔਸਤ 59.47, 2017 'ਚ 72.25 ਤੇ ਇਸ ਸਾਲ ਇਸ ਦਰ 57 ਫੀਸਦੀ ਦੇ ਨੇੜੇ ਰਹੀ ਹੈ। ਪੰਜਾਬ ਸਕੂਲ ਸਿੱਖਿਆ ਬੋਰਡ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਾਲ 10ਵੀਂ ਦੀ ਪ੍ਰੀਖਿਆ 3,68,295 ਬੱਚਿਆਂ ਨੇ ਦਿੱਤੀ ਸੀ।
ਇਸ ਸਾਲ ਦੀ ਪ੍ਰੀਖਿਆ 'ਚ ਲੁਧਿਆਣਾ ਦੇ ਹਰਕ੍ਰਿਸ਼ਨ ਸਾਹਿਬ ਪਬਲਿਕ ਸੀਨਿਅਰ ਸੈਕੰਡਰੀ ਸਕੂਲ ਦੇ ਗੁਰਪ੍ਰੀਤ ਸਿੰਘ ਨੇ 98 ਫੀਸਦੀ ਅੰਕ ਹਾਸਲ ਕਰਕੇ ਟੌਪ ਕੀਤਾ ਜਦਕਿ ਕਪੂਰਥਲਾ ਦੇ ਸ਼ਿਸ਼ੂ ਮਾਡਲ ਹਾਈ ਸਕੂਲ ਦੀ ਜਸਮੀਨ ਕੌਰ 97.85 ਫੀਸਦੀ ਅੰਕ ਹਾਸਲ ਕਰਕੇ ਦੂਜੇ ਸਥਾਨ 'ਤੇ ਰਹੀ ਤੇ ਫਤਿਹਗੜ੍ਹ ਸਾਹਿਬ ਦੇ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਦੀ ਪੂਨੀਤ ਕੌਰ 97.69 ਅੰਕ ਹਾਸਲ ਕਰਕੇ ਤੀਜੇ ਸਥਾਨ 'ਤੇ ਰਹੀ। ਇਸ ਸਾਲ ਦੀ ਪ੍ਰੀਖਿਆ 'ਚ ਸਰਕਾਰੀ ਸਕੂਲਾਂ ਦਾ ਪ੍ਰਦਰਸ਼ਨ ਵੀ ਬਹੁਤ ਮਾੜਾ ਰਿਹਾ ਤੇ ਇਨ੍ਹਾਂ ਸਕੂਲਾਂ ਦੇ 1,88,175 ਬੱਚਿਆਂ 'ਚੋਂ ਸਿਰਫ 1,08,855 ਬੱਚੇ ਹੀ ਪਾਸ ਹੋ ਸਕੇ ਤੇ ਇਹ ਪਾਸ ਦਰ 57.85 ਫੀਸਦੀ ਰਹੀ।
ਸ਼ਹਿਰੀ ਖੇਤਰਾਂ ਦੇ ਸਕੂਲਾਂ ਦਾ ਨਤੀਜਾ ਪੇਂਡੂ ਖੇਤਰਾਂ ਦੇ ਸਕੂਲਾਂ ਨਾਲੋਂ ਕੁਝ ਬਿਹਤਰ ਰਿਹਾ। ਸ਼ਹਿਰੀ ਖੇਤਰਾਂ 'ਚ 10ਵੀਂ ਦੀ ਪ੍ਰੀਖਿਆ 'ਚੋਂ 63.85 ਫੀਸਦੀ ਬੱਚੇ ਪਾਸ ਹੋਏ ਤੇ ਪੇਂਡੂ ਖੇਤਰਾਂ 'ਚ ਇਹ ਦਰ 61.22 ਫੀਸਦੀ ਰਹੀ। ਇਸ ਸਾਲ 10ਵੀਂ ਦੀ ਪ੍ਰੀਖਿਆ 'ਚੋਂ ਸਭ ਤੋਂ ਮਾੜਾ ਪ੍ਰਦਰਸ਼ਨ ਤਰਨਤਾਰਨ (33.34 ਫੀਸਦੀ), ਫਿਰੋਜ਼ਪੁਰ (52.33 ਫੀਸਦੀ) ਤੇ ਪਠਾਨਕੋਟ (52.92 ਫੀਸਦੀ) ਦਾ ਰਿਹਾ।
ਕਾਰ ਦੇ ਕੈਂਟਰ ਹੇਠ ਵੜ੍ਹਨ ਕਾਰਨ ਦੋ ਦੀ ਮੌਤ
NEXT STORY