ਵਲਟੋਹਾ (ਬਲਜੀਤ) ਬਲਜੀਤ ਸਿੰਘ ਪੁਲਸ ਥਾਣਾ ਸਦਰ ਪੱਟੀ ਅਧੀਨ ਆਉਂਦੇ ਪਿੰਡ ਵਰਨਾਲਾ ਵਿਖੇ ਮਾਂ ਤੇ ਧੀ ਦੀ ਮਮਤਾ ਦਾ ਰਿਸ਼ਤਾ ਉਸ ਵੇਲੇ ਤਾਰ ਤਾਰ ਹੋ ਗਿਆ ਜਦੋਂ ਇਕ ਕਲਯੁਗੀ ਮਾਂ ਨੇ ਆਪਣੇ ਤਿੰਨ ਮਹੀਨੇ ਦੇ ਭਰੂਣ ਦੀ ਹੱਤਿਆ ਕਰਕੇ ਨਾਲੀ ਵਿਚ ਸੁੱਟ ਦਿੱਤਾ ਭਰੂਣ ਸਾਰੀ ਰਾਤ ਨਾਲੀ ਦੇ ਚਾਲ ਰਹੇ ਪਾਣੀ ਵਿਚ ਹੀ ਡੁੱਬਿਆ ਰਿਹਾ। ਅੱਜ ਸਵੇਰੇ ਇਕ ਪਿੰਡ ਵਾਸੀ ਜੋ ਕਿ ਘੁੰਮਣ ਲਈ ਜਾ ਰਿਹਾ ਸੀ ਤਾਂ ਉਸਦੀ ਨਜ਼ਰ ਇਸ ਭਰੂਣ ਤੇ ਪਈ ਜਿਸ ਨੇ ਤੁਰੰਤ ਪੁਲਸ ਨੂੰ ਇਸਦੀ ਜਾਣਕਾਰੀ ਦਿੱਤੀ। ਪੁਲਸ ਨੇ ਭਰੂਣ ਨੂੰ ਬਰਾਮਦ ਕਰਕੇ ਸਰਕਾਰੀ ਹਸਪਤਾਲ ਪੱਟੀ ਭੇਜ ਦਿੱਤਾ ਹੈ ਥਾਣਾ ਮੁਖੀ ਬਲਕਾਰ ਸਿੰਘ ਨੇ ਦੱਸਿਆ ਕਿ ਅੱਜ ਸਵੇਰੇ ਸੇਵਕ ਸਿੰਘ ਪੁੱਤਰ ਮੱਖਣ ਸਿੰਘ ਵਾਸੀ ਵਰਨਾਲਾ ਨੇ ਸੂਚਨਾ ਦਿੱਤੀ ਕਿ ਨਾਲੀ ਵਿਚ ਭਰੂਣ ਪਿਆ ਹੈ ਜਿਸ ਤੇ ਪੁਲਸ ਚੌਕੀ ਘਰਿਆਲਾ ਦੇ ਇੰਚਾਰਜ ਬਲਵਿੰਦਰ ਸਿੰਘ ਵਲੋਂ ਭਰੂਣ ਨੂੰ ਕਬਜੇ ਵਿਚ ਲੈ ਕੇ ਅਗਲੇਰੀ ਕਾਰਵਾਈ ਕਰਦਿਆਂ ਅਣਪਛਾਤੇ ਲੋਕਾਂ ਖਿਲਾਫ 315 ਆਈ. ਪੀ. ਸੀ. ਅਧੀਨ ਕੇਸ ਦਰਜ ਕਰ ਲਿਆ ਅਤੇ ਭਰੂਣ ਦੀ ਜਾਂਚ ਕਰਵਾਉਣ ਲਈ ਸਰਕਾਰੀ ਹਸਪਤਾਲ ਵਿਖੇ ਭੇਜ ਦਿੱਤਾ ਗਿਆ ਹੈ ਅਤੇ ਇਸ ਸੰਬੰਧੀ ਡਾਕਟਰਾਂ ਦੇ ਬੋਰਡ ਵਲੋਂ ਜਾਂਚ ਕਰਦਿਆਂ ਇਸ ਭਰੂਣ ਦਾ ਡੀ. ਐਨ. ਏ. ਟੈਸਟ ਕਰਵਾਇਆ ਜਾਵੇਗਾ।
ਆਰਥਿਕ ਤੰਗੀ ਕਾਰਨ ਕਿਸਾਨ ਨੇ ਕੀਤੀ ਖੁਦਕੁਸ਼ੀ
NEXT STORY