ਜਲੰਧਰ— ਦੇਸ਼ ਤੋਂ ਆਪਣੀ ਜਾਨ ਕੁਰਬਾਨ ਕਰਨ ਵਾਲੇ ਸ਼ਹੀਦ ਕੈਪਟਨ ਰੁਪਿੰਦਰ ਸਿੰਘ ਗਰਚਾ ਦੀ 17ਵੀਂ ਬਰਸੀ 'ਤੇ ਜਲੰਧਰ ਦੇ ਅਰਬਨ ਅਸਟੇਟ ਫੇਜ਼ 2 'ਚ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਫੌਜ ਦੇ ਸੀਨੀਅਰ ਅਫਸਰਾਂ ਤੋਂ ਇਲਾਵਾ ਪ੍ਰਸ਼ਾਸਨਿਕ ਅਧਿਕਾਰੀਆਂ ਅਤੇ ਸ਼ਹੀਦ ਦੇ ਪਰਿਵਾਰਕ ਮੈਂਬਰਾਂ ਨੇ ਸ਼ਹੀਦ ਦੀ ਯਾਦਗਾਰ 'ਤੇ ਸ਼ਰਧਾ ਦੇ ਫੁੱਲ ਭੇਟ ਕੀਤੇ। ਕੈਪਟਨ ਗਰਚਾ ਨੂੰ ਸ਼ਰਧਾਂਜਲੀ ਦੇਣ ਲਈ ਸੈਨਾ ਦੀ 323 ਏ.ਏ.ਡੀ. ਰੈਜਮੈਂਟ ਵਲੋਂ ਫੌਜੀਆਂ ਦੇ ਵਿਸ਼ੇਸ਼ ਦਲ ਨੂੰ ਜਲੰਧਰ ਭੇਜਿਆ ਗਿਆ। ਮੇਜਰ ਜਨਰਲ ਬਲਵਿੰਦ ਸਿੰਘ ਨੇ ਕੈਪਟਨ ਗਰਚਾ ਨੂੰ ਯਾਦ ਕਰਦਿਆਂ ਉਨ੍ਹਾਂ ਦੀ ਸ਼ਹਾਦਤ ਤੋਂ ਪ੍ਰੇਰਣਾ ਲੈਣ ਲਈ ਕਿਹਾ।
ਸਮਾਗਮ ਦੀ ਸਮਾਪਤੀ ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਵਿਦਿਆਰਥੀਆਂ ਵਲੋਂ ਰਾਸ਼ਟਰ ਗਾਣ ਨਾਲ ਕੀਤੀ ਗਈ। ਦੱਸ ਦਈਏ ਕਿ ਕੈਪਟਨ ਗਰਚਾ ਸੈਨਾ ਦੀ 323 ਏ.ਏ.ਡੀ. ਰੈਜਮੈਂਟ ਨਾਲ ਸਬੰਧ ਰੱਖਦੇ ਸਨ, ਜੋ ਜੰਮੂ-ਕਸ਼ਮੀਰ 'ਚ ਅੱਤਵਾਦੀਆਂ ਖਿਲਾਫ ਲੜਦੇ ਹੋਏ ਸ਼ਹੀਦ ਹੋ ਗਏ ਸਨ।
ਮੀਂਹ ਦੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਖੜਕੀ 2 ਪਿੰਡਾਂ ਦੇ ਲੋਕਾਂ 'ਚ ਚੱਲੇ ਇੱਟਾਂ-ਰੋੜੇ
NEXT STORY