ਲੁਧਿਆਣਾ (ਵਿੱਕੀ) - ਨੈਸ਼ਨਲ ਟੈਸਟਿੰਗ ਏਜੰਸੀ (ਐੱਨ. ਟੀ. ਏ.) ਨੇ ਨੀਟ ਯੂ. ਜੀ. 2025 ਪ੍ਰੀਖਿਆ ਨੂੰ ਲੈ ਕੇ ਅਧਿਕਾਰਤ ਨੋਟਿਸ ਜਾਰੀ ਕੀਤਾ ਹੈ। ਇਹ ਪ੍ਰੀਖਿਆ ਪੇਨ ਅਤੇ ਪੇਪਰ ਮੋਡ (ਓ. ਐੱਮ. ਆਰ. ਸ਼ੀਟ) ’ਚ ਕੀਤਾ ਜਾਵੇਗਾ। ਪ੍ਰੀਖਿਆ ਕੇਵਲ ਇਕ ਹੀ ਦਿਨ ਅਤੇ ਸਿੰਗਲ ਸ਼ਿਫਟ ’ਚ ਹੋਵੇਗੀ। ਐੱਨ. ਟੀ. ਏ. ਨੇ ਇਹ ਕਦਮ ਪ੍ਰੀਖਿਆ ਨੂੰ ਪਾਰਦਰਸ਼ੀ ਅਤੇ ਸਟੀਕ ਬਣਾਉਣ ਲਈ ਚੁੱਕਿਆ ਹੈ।
ਰਾਸ਼ਟਰੀ ਚਿਕਿਤਸਾ ਕਮਿਸ਼ਨ ਐਕਟ-2019 ਦੀ ਧਾਰਾ 14 ਅਤੇ ਰਾਸ਼ਟਰੀ ਭਾਰਤੀ ਚਿਕਿਤਸਾ ਪ੍ਰਣਾਲੀ ਕਮਿਸ਼ਨ ਐਕਟ-2020 ਦੀ ਧਾਰਾ 14 ਅਨੁਸਾਰ, ਨੀਟ ਯੂ. ਜੀ. ਪ੍ਰੀਖਿਆ ਨੂੰ ਸਨਾਤਕ ਚਿਕਿਤਸਾ ਪਾਠਕ੍ਰਮਾਂ ’ਚ ਦਾਖਲੇ ਲਈ ਬਰਾਬਰ ਅਤੇ ਸਮਾਨ ਰਾਸ਼ਟਰੀ ਯੋਗਤਾ-ਸਹਿ-ਦਾਖਲਾ ਪ੍ਰੀਖਿਆ ਦੇ ਰੂਪ ’ਚ ਕੀਤਾ ਜਾਵੇਗਾ।
ਇਹ ਪ੍ਰੀਖਿਆ ਐੱਮ. ਬੀ. ਬੀ. ਐੱਸ., ਬੀ. ਡੀ. ਐੱਸ. ਦੇ ਨਾਲ-ਨਾਲ ਬੀ. ਏ. ਐੱਮ. ਐੱਸ., ਬੀ. ਯੂ. ਐੱਮ. ਐੱਸ., ਬੀ. ਐੱਸ. ਐੱਮ. ਐੱਸ. ਅਤੇ ਬੀ. ਐੱਚ. ਐੱਮ. ਐੱਸ. ਵਰਗੇ ਆਯੁਸ਼ ਕੋਰਸਾਂ ’ਚ ਦਾਖਲੇ ਲਈ ਜ਼ਰੂਰੀ ਹੋਵੇਗੀ। ਐੱਮ. ਐੱਨ. ਐੱਸ. (ਮਿਲਟਰੀ ਨਰਸਿੰਗ ਸੇਵਾ) ਉਮੀਦਵਾਰਾਂ ਲਈ ਵੀ ਇਹ ਪ੍ਰੀਖਿਆ ਜ਼ਰੂਰੀ ਹੋਵੇਗੀ। ਸਸ਼ਸਤਰ ਸੈਨਾ ਚਿਕਿਤਸਾ ਸੇਵਾ ਤਹਿਤ ਚਾਰ ਸਾਲਾਂ ਬੀ. ਐੱਸ. ਸੀ. ਨਰਸਿੰਗ ਕੋਰਸ ਵਿਚ ਦਾਖਲੇ ਲਈ ‘ਨੀਟ’ ਯੂ. ਜੀ. ਦਾ ਸਕੋਰ ਹੀ ਸ਼ਾਰਟਲਿਸਟਿੰਗ ਦਾ ਆਧਾਰ ਬਣੇਗਾ।
ਐੱਨ. ਟੀ. ਏ. ਨੇ ਸਪੱਸ਼ਟ ਕੀਤਾ ਹੈ ਕਿ ਰਾਸ਼ਟਰੀ ਚਿਕਿਤਸਾ ਕਮਿਸ਼ਨ (ਐੱਨ. ਐੱਮ. ਸੀ.) ਨੇ ਨੀਟ ਯੂ. ਜੀ. 2025 ਨੂੰ ਇਕ ਹੀ ਦਿਨ ਅਤੇ ਸਿੰਗਲ ਸ਼ਿਫਟ ’ਚ ਪੈੱਨ ਅਤੇ ਪੇਪਰ ਮੋਡ ’ਚ ਲੈਣ ਦਾ ਨਿਰਣਾ ਲਿਆ ਹੈ। ਇਹ ਯਕੀਨੀ ਕਰੇਗਾ ਕਿ ਪ੍ਰੀਖਿਆ ਪ੍ਰਕਿਰਿਆ ਸਾਰੇ ਉਮੀਦਵਾਰਾਂ ਲਈ ਇਕੋ ਜਿਹੀ ਅਤੇ ਨਿਰਪੱਖ ਹੋਵੇ।
ਐੱਨ. ਟੀ. ਏ. ਨੇ ਵਿਦਿਆਰਥੀਆਂ ਨੂੰ ਬੇਨਤੀ ਕੀਤੀ ਹੈ ਕਿ ਉਹ ਅਪਲਾਈ ਕਰਦੇ ਸਮੇਂ ਆਪਣੇ ਆਧਾਰ ਕਾਰਡ ’ਤੇ ਆਧਾਰਿਤ ਪ੍ਰਮਾਣੀਕਰਨ ਅਤੇ ਪਛਾਣ ਪੱਤਰ (ਆਈ. ਡੀ.) ਦੀ ਵਰਤੋਂ ਕਰਨ। ਇਹ ਕਦਮ ਪ੍ਰੀਖਿਆ ਪ੍ਰਕਿਰਿਆ ਦੀ ਤਸਦੀਕ ਅਤੇ ਪਾਰਦਰਸ਼ਤਾ ਯਕੀਨੀ ਬਣਾਉਣ ਲਈ ਚੁੱਕਿਆ ਗਿਆ ਹੈ। ਵਿਦਿਆਰਥੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਆਪਣੀ ਪ੍ਰੀਖਿਆ 10ਵੀਂ ਦੀ ਮਾਰਕਸ਼ੀਟ ਜਾਂ ਪਾਸਿੰਗ ਸਰਟੀਫਿਕੇਟ ਮੁਤਾਬਕ ਆਪਣੇ ਆਧਾਰ ਕਾਰਡ ਦੀ ਜਾਣਕਾਰੀ ਨੂੰ ਅੱਪਡੇਟ ਕਰ ਲੈਣ। ਇਸ ਤੋਂ ਇਲਾਵਾ ਆਧਾਰ ਕਾਰਡ ਨੂੰ ਇਕ ਵੈਧ ਮੋਬਾਈਲ ਨੰਬਰ ਨਾਲ ਲਿੰਕ ਕਰਨਾ ਜ਼ਰੂਰੀ ਹੈ, ਤਾਂ ਕਿ ਓ.ਟੀ.ਪੀ. ਵੈਰੀਫਿਕੇਸ਼ਨ ਪ੍ਰਕਿਰਿਆ ’ਚ ਕੋਈ ਸਮੱਸਿਆ ਨਾ ਹੋਵੇ।
ਸਿਨੇਮਾਂ ਘਰਾਂ 'ਚ ਪੁੱਜ ਗਈਆਂ ਜਥੇਬੰਦੀਆਂ, ਕਿਹਾ- 'ਕਿਸੇ ਹਾਲ 'ਚ ਰਿਲੀਜ਼ ਨਹੀਂ ਹੋਣ ਦਿੱਤੀ ਜਾਵੇਗੀ Emergency'
NEXT STORY