ਖਰੜ (ਰਣਬੀਰ) : ਬਿਜਲੀ ਚੋਰੀ ਦੇ ਇਕ ਵੱਡੇ ਮਾਮਲੇ ’ਚ ਕਾਰਵਾਈ ਨੂੰ ਅੰਜਾਮ ਦਿੰਦਿਆਂ ਪਾਵਰਕਾਮ ਵੱਲੋਂ ਬਾਜਵਾ ਡਿਵੈਲਪਰਜ਼ ਲਿਮਿਟਡ ਨਿਊ ਸੰਨੀ ਇਨਕਲੇਵ ਸੈਕਟਰ-125 ਵਿਖੇ ਦੇਰ ਰਾਤ ਛਾਪੇਮਾਰੀ ਕਰਦੀਆਂ ਉਕਤ ਥਾਂ ਮੈਗਾ ਮਾਰਕੀਟ, ਜਲਵਾਯੂ ਟਾਵਰ ਨੇੜੇ ਸਥਿਤ ਟਿਊਬਵੈਲ ’ਤੇ ਸਰਕਾਰੀ ਲਾਈਨ ਤੋਂ ਲੱਗਾ ਕੁੰਡੀ ਕਨੈਕਸ਼ਨ ਰੰਗੇ ਹੱਥੀਂ ਫੜ ਲਿਆ। ਮਹਿਕਮੇ ਦੀ ਇਸ ਕਾਰਵਾਈ ਨਾਲ ਸੰਬੰਧਤ ਏਰੀਆ ਵਿਚਲੀ ਪਾਣੀ ਦੀ ਸਪਲਾਈ ਠੱਪ ਹੋ ਗਈ ਜਿਸ ਨਾਲ ਲੋਕਾਂ ’ਚ ਇਕ ਤਰ੍ਹਾਂ ਹਾਹਾਕਾਰ ਮੱਚ ਗਿਆ। ਮਹਿਕਮੇ ਵਲੋਂ ਉਕਤ ਛਾਪੇਮਾਰੀ ਦੀ ਕਾਰਵਾਈ ਇਕ ਸ਼ਖ਼ਸ ਵਲੋਂ ਇਸ ਦੀ ਵੀਡੀਓ ਬਣਾ ਕੇ ਵਾਇਰਲ ਕੀਤੇ ਜਾਣ ਮਗਰੋਂ ਅਮਲ ’ਚ ਲਿਆਂਦੀ ਗਈ ਹੈ। ਜਾਣਕਾਰੀ ਮੁਤਾਬਕ ਉਕਤ ਰੀਅਲ ਅਸਟੇਟ ਕੰਪਨੀ ਦੇ ਖਰੜ ’ਚ ਕਈ ਪ੍ਰਾਜੈਕਟ ਹਨ ਜਿੱਥੇ ਦੋ ਦਰਜਨ ਦੇ ਕਰੀਬ ਟਿਊਬਵੈਲ ਲੱਗੇ ਹੋਏ ਹਨ। ਇਨ੍ਹਾਂ ’ਚੋਂ ਕੁਝ ਟਿਊਬਵੈਲ ਨਗਰ ਕੌਂਸਲ ਦੀ ਸਪਲਾਈ ਅਧੀਨ, ਕੁਝ ਟਿਊਬਵੈੱਲ ਮੋਹਾਲੀ ਤੇ ਬਾਕੀ ਦੇ ਪਾਵਰਕਾਮ ਅਧੀਨ ਆਉਂਦੇ ਹਨ। ਪਤਾ ਲੱਗਾ ਹੈ ਕਿ ਕੰਪਨੀ ਵੱਲੋਂ ਬਿਜਲੀ ਬਿਲਾਂ ਦੀ ਅਦਾਇਗੀ ਲੰਮੇ ਸਮੇਂ ਤੋਂ ਨਹੀਂ ਕੀਤੀ ਗਈ, ਜਿਸ ਕਾਰਨ ਕੁਝ ਸਮਾਂ ਸਾਰੇ ਕੁਨੈਕਸ਼ਨ ਪਹਿਲਾਂ ਕੱਟ ਦਿੱਤੇ ਗਏ ਸਨ। ਇਸ ਦੇ ਬਾਵਜੂਦ ਬਿਲਡਰ ਵੱਲੋਂ ਦਿਖਾਵੇ ਲਈ ਟਿਊਬਵੈੱਲਾਂ ’ਤੇ ਜਨਰੇਟਰ ਰੱਖੇ ਹੋਏ ਸਨ, ਜਦਕਿ ਅਸਲ ’ਚ ਮੋਟਰਾਂ ਨੂੰ ਚੋਰੀ-ਛੁਪੇ ਸਰਕਾਰੀ ਬਿਜਲੀ ਸਪਲਾਈ ਨਾਲ ਜੋੜ ਕੇ ਚਲਾਇਆ ਜਾ ਰਿਹਾ ਸੀ ਪਰ ਵੀਰਵਾਰ ਦੇਰ ਰਾਤ ਇਕ ਵਿਅਕਤੀ ਨੇ ਉਕਤ ਥਾਂ ਦੇ ਨਾਜਾਇਜ਼ ਕੁੰਡੀ ਕੁਨੈਕਸ਼ਨ ਦੀ ਵੀਡੀਓ ਬਣਾ ਸੰਬੰਧਤ ਅਧਿਕਾਰੀਆਂ ਤੱਕ ਵਾਇਰਲ ਕਰ ਦਿੱਤੀ।
ਇਹ ਵੀ ਪੜ੍ਹੋ : ਅੰਮ੍ਰਿਤਪਾਲ ਸਿੰਘ ਦੀ ਪਟੀਸ਼ਨ 'ਤੇ ਹਾਈਕੋਰਟ ਨੇ ਕਿਹਾ, ਹਫਤੇ 'ਚ ਫੈਸਲਾ ਲਵੇ ਪੰਜਾਬ ਸਰਕਾਰ
ਇਸ ਤੋਂ ਬਾਅਦ ਤਰਨਪ੍ਰੀਤ ਸਿੰਘ ਐਕਸੀਅਨ ਮੋਹਾਲੀ ਦੀ ਅਗਵਾਈ ਹੇਠ ਬਿਜਲੀ ਮਹਿਕਮੇ ਦੀ ਟੀਮ ਵੱਲੋਂ ਛਾਪੇ ਮਾਰ ਉਕਤ ਥਾਂ ਚੱਲ ਰਹੇ ਬਿਜਲੀ ਕੁਨੈਕਸ਼ਨ ਨੂੰ ਕੱਟ ਦਿੱਤਾ ਗਿਆ ਤੇ ਮੌਕੇ ਤੋਂ ਤਾਰਾਂ ਸਣੇ ਹੋਰ ਸਮਾਨ ਕਬਜ਼ੇ ’ਚ ਲੈ ਲਿਆ ਗਿਆ। ਮਹਿਕਮੇ ਦੀ ਟੀਮ ਵੱਲੋਂ ਹੋਰਨਾਂ ਥਾਵਾਂ ’ਤੇ ਚੱਲ ਰਹੇ ਕੁਨੈਕਸ਼ਨਾਂ ਦੀ ਜਾਂਚ ਵੀ ਕੀਤੀ ਗਈ ਪਰ ਇਨ੍ਹਾਂ ਥਾਵਾਂ ’ਤੇ ਸਭ ਸਹੀ ਪਾਇਆ ਗਿਆ। ਸੰਪਰਕ ਕਰਨ ’ਤੇ ਐਕਸੀਅਨ ਮੋਹਾਲੀ ਤਰਨਪ੍ਰੀਤ ਸਿੰਘ ਨੇ ਦੱਸਿਆ ਕਿ ਉਕਤ ਨਾਜਾਇਜ਼ ਕੁਨੈਕਸ਼ਨ ਨੂੰ ਪੂਰੀ ਤਰ੍ਹਾਂ ਹਟਾ ਦਿੱਤਾ ਗਿਆ ਤੇ 12.50 ਲੱਖ ਜੁਰਮਾਨਾ ਠੋਕ ਕੇ ਚੋਰੀ ਰੋਕੂ ਐਕਟ ਤਹਿਤ ਕੇਸ ਵੀ ਦਰਜ ਕੀਤਾ ਗਿਆ ਹੈ। ਬਾਕੀ ਕੁਨੈਕਸ਼ਨਾਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ। ਹੋਰ ਕਿਸੇ ਕਿਸਮ ਦੀ ਕੋਈ ਬੇਨਿਯਮੀ ਪਾਈ ਜਾਂਦੀ ਹੈ ਲੋੜੀਂਦੀ ਕਾਰਵਾਈ ਉੱਥੇ ਵੀ ਅਮਲ ’ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਤਰਨਤਾਰਨ 'ਚ ਤਾਇਨਾਤ ਪਟਵਾਰੀ ਗ੍ਰਿਫ਼ਤਾਰ, ਕਾਰਾ ਜਾਣ ਰਹਿ ਜਾਓਗੇ ਹੈਰਾਨ
ਪਾਣੀ ਦੀ ਸਪਲਾਈ ਠੱਪ
ਜਿਵੇਂ ਹੀ ਉਕਤ ਮੋਟਰ ਦਾ ਗੈਰ ਕਾਨੂੰਨੀ ਕੁਨੈਕਸ਼ਨ ਕੱਟਿਆ ਗਿਆ ਤਾਂ ਸੰਨੀ ਇਨਕਲੇਵ ’ਚ ਪਾਣੀ ਦੀ ਸਪਲਾਈ ਬੰਦ ਹੋ ਗਈ ਜਿਸ ਨੂੰ ਲੈ ਕੇ ਪ੍ਰਭਾਵਿਤ ਲੋਕਾਂ ਵੱਲੋਂ ਬਾਜਵਾ ਡਿਵੈਲਪਰ ਖ਼ਿਲਾਫ਼ ਰੋਸ ਵੀ ਵੇਖਣ ਨੂੰ ਮਿਲਿਆ। ਲੋਕ ਉਮੀਦ ਕਰ ਰਹੇ ਹਨ ਕਿ ਬਿਲਡਰ ਜਾਂ ਪ੍ਰਸ਼ਾਸਨ ਜਲਦੀ ਹੱਲ ਕੱਢੇ ਤਾਂ ਜੋ ਪਾਣੀ ਦੀ ਕਮੀ ਤੋਂ ਰਾਹਤ ਮਿਲ ਸਕੇ। ਜ਼ਿਕਰਯੋਗ ਹੈ ਕਿ ਬਾਜਵਾ ਡਿਵੈਲਪਰਜ਼ ਦਾ ਮਾਲਕ ਜਰਨੈਲ ਸਿੰਘ ਬਾਜਵਾ ਪਿਛਲੇ ਲੰਮੇ ਸਮੇਂ ਤੋਂ ਵੱਖ-ਵੱਖ ਧੋਖਾਧੜੀ ਦੇ ਮਾਮਲਿਆਂ ’ਚ ਜੇਲ੍ਹ ’ਚ ਹੈ। ਇਸ ਕਾਰਨ ਹੁਣ ਕੰਪਨੀ ਦਾ ਕੋਈ ਜ਼ਿੰਮੇਵਾਰ ਜਵਾਬਦੇਹ ਸ਼ਖ਼ਸ ਉੱਥੇ ਮੌਜੂਦ ਨਹੀ ਹੈ। ਪਰ ਵੱਡਾ ਸਵਾਲ ਇਹ ਹੈ ਕਿ ਬਿਜਲੀ ਚੋਰੀ ਦਾ ਇਹ ਧੰਦਾ ਕਿਵੇਂ ਕਿਸੇ ਦੀ ਇਸ਼ਾਰੇ ’ਤੇ ਚੱਲਦਾ ਆ ਰਿਹਾ ਸੀ।
ਇਹ ਵੀ ਪੜ੍ਹੋ : ਪੰਥ ਦੇ ਸਾਹਮਣੇ ਜਥੇਦਾਰ ਹਜ਼ਾਰ ਵਾਰ ਝੁਕੇਗਾ ਪਰ ਸਰਕਾਰਾਂ ਦੀ ਪ੍ਰਵਾਹ ਨਹੀਂ : ਜਥੇਦਾਰ ਗੜਗੱਜ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਪੰਜਾਬ 'ਚ LPG ਗੈਸ ਸਿਲੰਡਰਾਂ ਨੂੰ ਲੈ ਕੇ ਅਹਿਮ ਖ਼ਬਰ, ਘਰੇਲੂ ਖ਼ਪਤਕਾਰਾਂ ਨੂੰ ਪਈ ਵੱਡੀ ਪਰੇਸ਼ਾਨੀ
NEXT STORY