ਤਰਨਤਾਰਨ (ਰਮਨ)-ਘਰ ਪਰਤ ਰਹੇ ਕਰਿਆਨਾ ਵਪਾਰੀ ਪਾਸੋਂ ਲਿਫਟ ਮੰਗਣ ਵਾਲੇ 2 ਵਿਅਕਤੀਆਂ ਨੇ ਰਸਤੇ ਵਿਚ ਪਿਸਤੌਲ ਦੀ ਨੋਕ ਉਪਰ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਦੋਂ ਪੀੜਤ ਵਪਾਰੀ ਵੱਲੋਂ ਇਸ ਦਾ ਵਿਰੋਧ ਕੀਤਾ ਗਿਆ ਤਾਂ ਮੁਲਜ਼ਮਾਂ ਵੱਲੋਂ ਉਸ ਉਪਰ ਤਿੰਨ ਗੋਲੀਆਂ ਮਾਰਦੇ ਹੋਏ ਉਸਨੂੰ ਜ਼ਖਮੀ ਕਰ ਦਿੱਤਾ ਗਿਆ ਅਤੇ ਉਸ ਪਾਸੋਂ 50 ਹਜ਼ਾਰ ਦੀ ਨਕਦੀ, ਮੋਬਾਈਲ ਫੋਨ ਅਤੇ ਮਰੂਤੀ ਕਾਰ ਖੋਹ ਮੌਕੇ ਤੋਂ ਫਰਾਰ ਹੋ ਗਏ। ਜ਼ਿਕਰਯੋਗ ਹੈ ਕਿ ਇਸ ਮਾਮਲੇ ’ਚ ਥਾਣਾ ਸਦਰ ਪੱਟੀ ਦੀ ਪੁਲਸ ਵੱਲੋਂ ਮੁਸਤੈਦੀ ਨਾਲ ਮੁਲਜ਼ਮਾਂ ਦਾ ਪਿੱਛਾ ਕਰਦੇ ਹੋਏ ਇਕ ਮੁਲਜ਼ਮ ਨੂੰ ਜਿੱਥੇ ਗ੍ਰਿਫ਼ਤਾਰ ਕਰ ਲਿਆ ਗਿਆ, ਉਥੇ ਹੀ ਖੋਹ ਕੀਤੀ ਗਈ ਮਰੂਤੀ ਕਾਰ, 11000 ਦੀ ਨਕਦੀ, ਇਕ ਰਿਵਾਲਵਰ ਅਤੇ 2 ਜਿੰਦਾ ਰੌਂਦ ਵੀ ਬਰਾਮਦ ਕਰਨ ’ਚ ਸਫਲਤਾ ਹਾਸਲ ਕੀਤੀ ਗਈ ਹੈ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡਾ ਹਾਦਸਾ, ਮੰਗਣੀ ਤੋਂ ਵਾਪਸ ਆ ਰਹੇ ਪਰਿਵਾਰ ਦੀ ਪਲਟੀ ਕਾਰ, ਇਕ ਦੀ ਮੌਤ
ਪ੍ਰਾਪਤ ਜਾਣਕਾਰੀ ਦੇ ਅਨੁਸਾਰ ਜਗਜੀਤ ਸਿੰਘ ਪੁੱਤਰ ਸੁਖਚੈਨ ਸਿੰਘ ਵਾਸੀ ਵਿਸ਼ਕਰਮਾ ਕਾਲੋਨੀ ਪੱਟੀ ਜੋ ਪਿੰਡ ਤੂਤ ਵਿਖੇ ਕਰਿਆਨੇ ਦੀ ਦੁਕਾਨ ਚਲਾਉਂਦਾ ਹੈ ਬੀਤੀ 15 ਜਨਵਰੀ ਦੀ ਰਾਤ ਕਰੀਬ 8 ਵਜੇ ਜਦੋਂ ਪਿੰਡ ਤੋਂ ਘਰ ਆਪਣੀ ਮਰੂਤੀ ਕਾਰ ਉਪਰ ਸਵਾਰ ਹੋ ਵਾਪਸ ਪਰਤ ਰਿਹਾ ਸੀ ਨੂੰ ਰਸਤੇ ਵਿਚ ਪੱਟੀ ਮੋੜ ਵਿਖੇ ਉਸਦਾ ਮੋਟਰਸਾਈਕਲ ਉਪਰ ਸਵਾਰ ਭਰਾ ਜਰਨੈਲ ਸਿੰਘ ਮਿਲ ਗਿਆ ਜੋ ਵਾਪਸ ਦੋਵੇਂ ਵੱਖੋ ਵੱਖ ਅੱਗੇ ਪਿੱਛੇ ਘਰ ਪਰਤ ਰਹੇ ਸਨ। ਰਸਤੇ ਵਿਚ ਜਗਜੀਤ ਸਿੰਘ ਦੇ ਗੁਆਂਢ ਰਹਿੰਦੇ ਗੁਰਵਿੰਦਰ ਸਿੰਘ ਵਾਸੀ ਵਿਸ਼ਕਰਮਾ ਕਾਲੋਨੀ ਪੱਟੀ ਅਤੇ ਇਕ ਅਣਪਛਾਤੇ ਵਿਅਕਤੀ ਵੱਲੋਂ ਮਾਰੂਤੀ ਕਾਰ ਨੂੰ ਰਸਤੇ ਵਿਚ ਰੋਕਦੇ ਹੋਏ ਲਿਫਟ ਮੰਗੀ ਗਈ, ਜਿਸ ਵੱਲੋਂ ਦੋਵਾਂ ਨੂੰ ਆਪਣੀ ਕਾਰ ਵਿਚ ਬਿਠਾਉਂਦੇ ਹੋਏ ਜਗਜੀਤ ਸਿੰਘ ਅੱਗੇ ਚੱਲ ਪਿਆ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, 30 ਤੋਂ 40 ਬੰਦੇ ਫੂਕ ਗਏ ਪੂਰਾ ਘਰ, ਕੱਖ ਨਹੀਂ ਛੱਡਿਆ
ਜਦੋਂ ਕਾਰ ਨਜ਼ਦੀਕ ਠੱਕਰਪੁਰਾ ਪੈਟਰੋਲ ਪੰਪ ਵਿਖੇ ਪੁੱਜੀ ਤਾਂ ਗੁਰਵਿੰਦਰ ਸਿੰਘ ਅਤੇ ਉਸਦੇ ਸਾਥੀ ਵੱਲੋਂ ਕਾਰ ਨੂੰ ਰਸਤੇ ਵਿਚ ਰੁਕਵਾ ਕੇ ਜਗਜੀਤ ਸਿੰਘ ਦੀ ਜ਼ੇਬ ਵਿਚ ਮੌਜੂਦ 50 ਹਜ਼ਾਰ ਰੁਪਏ ਦੀ ਨਕਦੀ ਖੋਹਣ ਦੀ ਕੋਸ਼ਿਸ਼ ਕੀਤੀ ਗਈ, ਜਿਸ ਦਾ ਵਿਰੋਧ ਕਰਨ ’ਤੇ ਗੁਰਵਿੰਦਰ ਸਿੰਘ ਅਤੇ ਉਸਦੇ ਸਾਥੀ ਵੱਲੋਂ ਰਿਵਾਲਵਰ ਦੀ ਮਦਦ ਨਾਲ ਉਸ ਉਪਰ ਗੋਲੀਆਂ ਚਲਾ ਦਿੱਤੀਆਂ ਗਈਆਂ, ਜਿਸ ਦੇ ਚੱਲਦਿਆਂ ਤਿੰਨ ਗੋਲੀਆਂ ਉਸਦੇ ਪੇਟ ਵਿਚ ਲੱਗ ਗਈਆਂ ਅਤੇ ਉਹ ਜ਼ਖਮੀ ਹੋ ਗਿਆ। ਇਸ ਹਮਲੇ ਤੋਂ ਬਾਅਦ ਦੋਵਾਂ ਮੁਲਜ਼ਮਾਂ ਵੱਲੋਂ ਜਗਜੀਤ ਸਿੰਘ ਦੇ ਗਲੇ ਵਿਚ ਰੱਸੀ ਪਾ ਕੇ ਉਸ ਨੂੰ ਫਾਹ ਦੇ ਕੇ ਮਾਰਨ ਦੀ ਕੋਸ਼ਿਸ਼ ਵੀ ਕੀਤੀ ਗਈ ਪ੍ਰੰਤੂ ਪਿੱਛੇ ਆ ਰਹੇ ਜਗਜੀਤ ਸਿੰਘ ਦੇ ਭਰਾ ਜਰਨੈਲ ਸਿੰਘ ਨੂੰ ਵੇਖਣ ਉਪਰੰਤ ਦੋਵੇਂ ਮੁਲਜ਼ਮ ਜਗਜੀਤ ਸਿੰਘ ਨੂੰ ਜ਼ਖਮੀ ਹਾਲਤ ਵਿਚ ਕਾਰ ਤੋਂ ਬਾਹਰ ਸੁੱਟ ਕਾਰ ਸਮੇਤ ਮੌਕੇ ਤੋਂ ਫਰਾਰ ਹੋ ਗਏ।
ਇਹ ਵੀ ਪੜ੍ਹੋ- ਪੰਜਾਬ 'ਚ ਵੱਡੀ ਵਾਰਦਾਤ, ਮੈਡੀਕਲ ਸਟੋਰ 'ਚ ਦਾਖ਼ਲ ਹੋ ਲੁਟੇਰਿਆਂ ਨੇ ਚਲਾ 'ਤੀਆਂ ਗੋਲੀਆਂ
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੱਟੀ ਦੇ ਮੁਖੀ ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਵਾਰਦਾਤ ਦੀ ਸੂਚਨਾ ਮਿਲਣ ਤੋਂ ਤੁਰੰਤ ਬਾਅਦ ਪੁਲਸ ਵੱਲੋਂ ਇਲਾਕੇ ਵਿਚ ਅਲਰਟ ਜਾਰੀ ਕਰਦੇ ਹੋਏ ਕਾਰ ਦਾ ਪਿੱਛਾ ਕੀਤਾ ਗਿਆ। ਜਿਸ ਦੇ ਚੱਲਦਿਆਂ ਗੁਰਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਵਿਸ਼ਕਰਮਾ ਕਾਲੋਨੀ ਪੱਟੀ ਨੂੰ ਮਰੂਤੀ ਕਾਰ 11000 ਦੀ ਨਕਦੀ, ਇਕ ਰਿਵਾਲਵਰ 32 ਬੋਰ ਅਤੇ 2 ਜਿੰਦਾ ਰੌਂਦ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਹੈ ਜਦਕਿ ਇਸ ਦਾ ਸਾਥੀ ਪ੍ਰਿੰਸਪ੍ਰੀਤ ਸਿੰਘ ਪੁੱਤਰ ਕੁਲਵੰਤ ਸਿੰਘ ਵਾਸੀ ਸੁੱਖੇਵਾਲ ਜ਼ਿਲਾ ਫਿਰੋਜ਼ਪੁਰ ਗ੍ਰਿਫਤਾਰ ਹੋਣਾ ਬਾਕੀ ਹੈ। ਇੰਸਪੈਕਟਰ ਗੁਰਚਰਨ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਵਿਚ ਜ਼ਖਮੀ ਜਗਜੀਤ ਸਿੰਘ ਦਾ ਅੰਮ੍ਰਿਤਸਰ ਦੇ ਇਕ ਨਿੱਜੀ ਹਸਪਤਾਲ ਵਿਚ ਇਲਾਜ ਜਾਰੀ ਹੈ, ਜਿਸ ਦੇ ਪੇਟ ਵਿਚੋਂ ਡਾਕਟਰਾਂ ਨੇ ਇਲਾਜ ਦੌਰਾਨ 3 ਗੋਲੀਆਂ ਬਾਹਰ ਕੱਢੀਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਪੰਜਾਬ 'ਚ ਵੱਡੀ ਵਾਰਦਾਤ, ਘਰ 'ਚ ਦਾਖ਼ਲ ਹੋ ਕੇ ਅੰਨ੍ਹੇਵਾਹ ਚਲਾ 'ਤੀਆਂ ਗੋਲ਼ੀਆਂ
NEXT STORY