ਹੁਸ਼ਿਆਰਪੁਰ (ਅਮਰੀਕ)—ਹੁਸ਼ਿਆਰਪੁਰ ਤੋਂ ਅਗਵਾ ਹੋਈ ਛੋਟੀ ਬੱਚੀ ਨੂੰ ਮਾਹਿਲਪੁਰ ਪੁਲਸ ਨੇ ਨਾਲਾਗੜ੍ਹ ਤੋਂ ਬਰਾਮਦ ਕੀਤਾ ਹੈ। ਬੱਚੀ ਨੂੰ ਕਿਸੇ ਬਗਾਨੇ ਨੇ ਨਹੀਂ ਸਗੋਂ ਉਸ ਦੀ ਆਪਣੀ ਹੀ ਭੂਆ ਨੇ ਅਗਵਾ ਕੀਤਾ ਸੀ। ਦਰਅਸਲ 10 ਅਪ੍ਰੈਲ ਨੂੰ ਮੰਗਾ ਰਾਮ ਨੇ ਪੁਲਸ ਨੂੰ ਸ਼ਿਕਾਇਤ ਦਰਜ ਕਰਵਾਈ ਸੀ ਕਿ ਉਸ ਦੀ ਭੈਣ ਰਜਨੀ ਆਪਣੇ ਪ੍ਰੇਮੀ ਬਾਦਲ ਨਾਲ ਘਰੋਂ ਭੱਜ ਗਈ ਤੇ ਜਾਂਦੇ ਸਮੇਂ ਆਪਣੇ ਨਾਲ ਉਨ੍ਹਾਂ ਦੀ ਛੋਟੀ ਬੱਚੀ ਲੈ ਗਈ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਸ ਨੇ ਦੋਨਾਂ ਦੇ ਮੋਬਾਇਲ ਫੋਨ ਟਰੇਸ ਕੀਤੇ, ਜਿਸ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਪ੍ਰੇਮੀ ਜੋੜਾ ਹਿਮਾਚਲ ਦੇ ਨਾਲਾਗੜ੍ਹ 'ਚ ਲੁਕਿਆ ਹੈ, ਜਿਸ ਤੋਂ ਬਾਅਦ ਪੁਲਸ ਨੇ ਪਾਰਟੀ ਨੇ ਨਾਲਾਗੜ੍ਹ ਪਹੁੰਚ ਕੇ ਪ੍ਰੇਮੀ ਜੋੜੇ ਨੂੰ ਗ੍ਰਿਫਤਾਰ ਕਰ ਲਿਆ ਹੈ ਤੇ ਬੱਚੀ ਨੂੰ ਬਰਾਮਦ ਕਰਕੇ ਪਰਿਵਾਰ ਨੂੰ ਸੌਂਪ ਦਿੱਤਾ ਹੈ।
ਦੱਸ ਦੇਈਏ ਕਿ ਰਜਨੀ ਨੇ ਪ੍ਰੇਮੀ ਨਾਲ ਮਿਲ ਕੇ ਆਪਣੀ ਭਤੀਜੀ ਨੂੰ ਇਸ ਲਈ ਅਗਵਾ ਕੀਤਾ ਸੀ ਤਾਂ ਕਿ ਉਨ੍ਹਾਂ ਨੂੰ ਰਹਿਣ ਲਈ ਕਮਰਾ ਆਸਨੀ ਨਾਲ ਮਿਲ ਸਕੇ। ਹੈਰਾਨੀ ਦੀ ਗੱਲ ਇਹ ਹੈ ਕਿ ਦੋਸ਼ੀ ਰਜਨੀ ਪੰਜ ਬੱਚਿਆਂ ਦੀ ਮਾਂ ਹੈ , ਜਦਕਿ ਉਸ ਦੇ ਪ੍ਰੇਮੀ ਦੇ ਵੀ ਚਾਰ ਬੱਚੇ ਹਨ ਪਰ ਦੋਵੇਂ ਹੀ ਆਪਣੇ ਬੱਚਿਆਂ ਨੂੰ ਛੱਡ ਕੇ ਘਰੋਂ ਦੋੜ ਗਏ ਸਨ।
ਸ਼ਹੀਦਾਂ ਦੇ ਪਰਿਵਾਰਾਂ, ਸਿਆਸਤਦਾਨਾਂ ਤੇ ਮੀਡੀਆ ਤੱਕ ਸੀਮਤ ਰਿਹਾ ਜਲਿਆਂਵਾਲਾ ਬਾਗ ਦਾ ਸ਼ਤਾਬਦੀ ਸਮਾਗਮ
NEXT STORY