ਚੰਡੀਗੜ੍ਹ (ਰਾਏ) : ਨੇਪਲੀ ਅਤੇ ਕਾਂਸਲ ਸੈਂਚੂਰੀ ਜਾਣ ਲਈ ਹੁਣ ਲੋਕਾਂ ਨੂੰ ਪੈਸੇ ਦੇਣੇ ਪੈਣਗੇ। ਜੰਗਲਾਤ ਵਿਭਾਗ ਨੇ ਉਮਰ ਦੇ ਹਿਸਾਬ ਨਾਲ ਪਰਮਿਟ ਫ਼ੀਸ ਲਗਾ ਦਿੱਤੀ ਹੈ। ਇਹ ਫ਼ੀਸ 30 ਅਤੇ 50 ਰੁਪਏ ਹੈ। ਲੋਕਾਂ ਨੂੰ ਆਪਣੇ ਵਾਹਨ ਪਾਰਕ ਕਰਨ ਲਈ ਵੀ ਫ਼ੀਸ ਅਦਾ ਕਰਨੀ ਪਵੇਗੀ। ਪਹਿਲਾਂ ਨੇਪਲੀ ਅਤੇ ਕਾਂਸਲ ਜਾਣ ਲਈ ਪੈਸੇ ਨਹੀਂ ਲੱਗਦੇ ਸਨ, ਸਿਰਫ਼ ਜੰਗਲਾਤ ਵਿਭਾਗ ਤੋਂ ਮਨਜ਼ੂਰੀ ਲੈਣੀ ਪੈਂਦੀ ਸੀ। ਜੰਗਲਾਤ ਵਿਭਾਗ ਨੇ ਪਰਮਿਟ ਫ਼ੀਸ ਵਸੂਲਣ ਦੇ ਨਾਲ-ਨਾਲ ਲੋਕਾਂ ਲਈ ਈ-ਪਰਮਿਟ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ। ਇਸ ਤਹਿਤ ਲੋਕ ਨਿਰਧਾਰਿਤ ਫ਼ੀਸ ਦਾ ਭੁਗਤਾਨ ਕਰਕੇ ਸੁਖ਼ਨਾ ਵਾਈਲਡ ਲਾਈਫ਼ ਸੈਂਚੂਰੀ (ਨੇਪਲੀ ਅਤੇ ਕਾਂਸਲ) ਲਈ ਜੰਗਲਾਤ ਵਿਭਾਗ ਦੀ ਵੈੱਬਸਾਈਟ ਤੋਂ ਈ-ਪਰਮਿਟ ਪ੍ਰਾਪਤ ਕਰ ਸਕਦੇ ਹਨ। ਪਹਿਲਾਂ ਵਿਭਾਗ ਆਫ਼ਲਾਈਨ ਮਾਧਿਅਮ ਰਾਹੀਂ ਪਰਮਿਟ ਜਾਰੀ ਕਰਦਾ ਸੀ ਅਤੇ ਲੋਕਾਂ ਨੂੰ ਸੈਕਟਰ-19 ਸਥਿਤ ਵਾਤਾਵਰਣ ਵਿਭਾਗ ਦੇ ਦਫ਼ਤਰ ਜਾ ਕੇ ਅਪਲਾਈ ਕਰਨਾ ਪੈਂਦਾ ਸੀ। ਇਸ ਤੋਂ ਇਲਾਵਾ ਗਰਮੀਆਂ ਅਤੇ ਸਰਦੀਆਂ ਦੇ ਮੌਸਮ ਵਿਚ ਦਿਨ ਦੀ ਲੰਬਾਈ ਨੂੰ ਧਿਆਨ ਵਿਚ ਰੱਖਦਿਆਂ ਚੰਡੀਗੜ੍ਹ ਬਰਡ ਪਾਰਕ ਵਿਚ ਐਂਟਰੀ ਅਤੇ ਬੰਦ ਹੋਣ ਦਾ ਸਮਾਂ ਵੀ ਤੈਅ ਕੀਤਾ ਗਿਆ ਹੈ। ਜੰਗਲਾਤ ਵਿਭਾਗ ਵਲੋਂ ਇਹ ਫ਼ੈਸਲਾ ਲਿਆ ਗਿਆ ਹੈ ਕਿ ਬਰਡ ਪਾਰਕ ਸਾਲ ਭਰ ਹਰ ਸੋਮਵਾਰ ਅਤੇ ਮੰਗਲਵਾਰ ਨੂੰ ਬੰਦ ਰਹੇਗਾ।
ਇਹ ਵੀ ਪੜ੍ਹੋ : ਗੈਂਗਸਟਰ ਜੱਗੂ ਭਗਵਾਨਪੁਰੀਆ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆਈ ਲੁਧਿਆਣਾ ਪੁਲਸ, 7 ਦਿਨਾਂ ਦੇ ਰਿਮਾਂਡ 'ਤੇ
ਵਿਅਕਤੀ ਸ਼੍ਰੇਣੀ-ਪਰਮਿਟ ਫ਼ੀਸ
5 ਤੋਂ 12 ਸਾਲ ਦੀ ਉਮਰ ਦੇ ਬੱਚਿਆਂ ਲਈ ਪਰਮਿਟ ਫ਼ੀਸ 30 ਰੁਪਏ
5 ਸਾਲ ਤੋਂ ਘੱਟ ਉਮਰ ਦੇ ਸਾਰੇ ਬੱਚਿਆਂ ਲਈ ਮੁਫ਼ਤ ਦਾਖ਼ਲਾ
12 ਸਾਲ ਤੋਂ ਵੱਧ ਉਮਰ ਦੇ ਹੋਰ ਲੋਕਾਂ ਲਈ ਪਰਮਿਟ ਫ਼ੀਸ (ਭਾਰਤੀ) 50
12 ਸਾਲ ਤੋਂ ਵੱਧ (ਵਿਦੇਸ਼ੀ) 100 ਲਈ ਪਰਮਿਟ ਫ਼ੀਸ
ਸਰਕਾਰੀ ਅਤੇ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਦਾ ਮੁਫ਼ਤ ਵਿੱਦਿਅਕ ਟੂਰ
ਇਹ ਵੀ ਪੜ੍ਹੋ : ਅਹਿਮ ਖ਼ਬਰ : SC ਵਿਦਿਆਰਥੀਆਂ ਦੀ ਵਜ਼ੀਫ਼ਾ ਰਾਸ਼ੀ ਜਾਰੀ ਨਾ ਕਰਨ 'ਤੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ
ਇਕ ਦਿਨ ਲਈ ਪਾਰਕਿੰਗ ਫ਼ੀਸ (ਰੁਪਏ ਪ੍ਰਤੀ ਵਾਹਨ)
ਦੋ ਪਹੀਆ ਵਾਹਨ-20
ਚਾਰ ਪਹੀਆ ਵਾਹਨ-50
ਬੱਸ-100
ਐਂਟਰੀ ਟਾਈਮ ਬੰਦ ਹੋਣ ਦਾ ਸਮਾਂ (ਆਖਰੀ ਐਂਟਰੀ)
1 ਅਕਤੂਬਰ ਤੋਂ 30 ਨਵੰਬਰ ਸਵੇਰੇ 10.00 ਵਜੇ ਸ਼ਾਮ 5.00 ਵਜੇ
1 ਦਸੰਬਰ ਤੋਂ 28 ਫਰਵਰੀ ਸਵੇਰੇ 10.00 ਵਜੇ ਸ਼ਾਮ 4.30 ਵਜੇ
1 ਮਾਰਚ ਤੋਂ 30 ਸਤੰਬਰ ਸਵੇਰੇ 10.00 ਵਜੇ ਸ਼ਾਮ 6.00 ਵਜੇ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ ਦੇ ਗੰਨਾ ਕਾਸ਼ਤਕਾਰਾਂ ਲਈ ਚਿੰਤਾ ਭਰੀ ਖ਼ਬਰ, ਨਿੱਜੀ ਖੰਡ ਮਿੱਲਾਂ ਨੇ ਖੜ੍ਹੇ ਕੀਤੇ ਹੱਥ
NEXT STORY